(Source: ECI/ABP News)
ਹਨੀ ਸਿੰਘ ਨੇ ਦਿੱਤਾ ਕਿਸਾਨਾਂ ਨੂੰ ਸਮਰਥਨ, ਕਿਸਾਨਾਂ ਦੇ ਸਨਮਾਨ ਲਈ ਚੁੱਕਿਆ ਕਦਮ
ਕੁਝ ਗਾਇਕਾਂ ਨੇ ਕਿਸਾਨ ਅੰਦੋਲਨ ਕਾਰਨ ਆਪਣੇ ਅਗਲੇ ਪ੍ਰੋਜੈਕਟਸ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਹਨੀ ਸਿੰਘ ਨੇ ਵੀ ਆਪਣੇ ਅਗਲੇ ਗੀਤ 'Saiyaan ji' ਨੂੰ ਕਿਸਾਨਾਂ ਦੇ ਸਮਰਥਨ 'ਚ ਮੁਲਤਵੀ ਕਰ ਦਿੱਤਾ ਹੈ।
![ਹਨੀ ਸਿੰਘ ਨੇ ਦਿੱਤਾ ਕਿਸਾਨਾਂ ਨੂੰ ਸਮਰਥਨ, ਕਿਸਾਨਾਂ ਦੇ ਸਨਮਾਨ ਲਈ ਚੁੱਕਿਆ ਕਦਮ Honey Singh postponed his song releasing in support of farmer protest ਹਨੀ ਸਿੰਘ ਨੇ ਦਿੱਤਾ ਕਿਸਾਨਾਂ ਨੂੰ ਸਮਰਥਨ, ਕਿਸਾਨਾਂ ਦੇ ਸਨਮਾਨ ਲਈ ਚੁੱਕਿਆ ਕਦਮ](https://static.abplive.com/wp-content/uploads/sites/5/2016/03/15120837/yo-yo-honey-singh.jpg?impolicy=abp_cdn&imwidth=1200&height=675)
ਰੈਪ ਸਟਾਰ ਯੋ-ਯੋ ਹਨੀ ਸਿੰਘ ਦਾ ਅਗਲਾ ਗੀਤ 'Saiyaan ji' ਦਰਸ਼ਕਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਰ ਹਨੀ ਸਿੰਘ ਇਸ ਗੀਤ ਨੂੰ ਅਜੇ ਰਿਲੀਜ਼ ਨਹੀਂ ਕਰਨਗੇ। ਦਰਅਸਲ ਦਿੱਲੀ ਵਿਖੇ ਹੋ ਰਹੇ ਕਿਸਾਨ ਅੰਦੋਲਨ 'ਚ ਪੰਜਾਬੀ ਕਲਾਕਾਰ ਵੀ ਆਪਣਾ ਸਮਰਥਨ ਦੇ ਰਹੇ ਹਨ। ਜਿਸ ਕਾਰਨ ਇਹ ਗਾਇਕ ਆਪਣੇ ਸਿੰਗਲ ਟ੍ਰੈਕਸ ਦੀ ਬਜਾਏ ਕਿਸਾਨਾਂ ਨਾਲ ਜੁੜੇ ਗੀਤ ਰਿਲੀਜ਼ ਕਰ ਰਹੇ ਹਨ।
View this post on Instagram
ਕੁਝ ਗਾਇਕਾਂ ਨੇ ਕਿਸਾਨ ਅੰਦੋਲਨ ਕਾਰਨ ਆਪਣੇ ਅਗਲੇ ਪ੍ਰੋਜੈਕਟਸ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਹਨੀ ਸਿੰਘ ਨੇ ਵੀ ਆਪਣੇ ਅਗਲੇ ਗੀਤ 'Saiyaan ji' ਨੂੰ ਕਿਸਾਨਾਂ ਦੇ ਸਮਰਥਨ 'ਚ ਮੁਲਤਵੀ ਕਰ ਦਿੱਤਾ ਹੈ। ਇਸ ਬਾਰੇ ਹਨੀ ਸਿੰਘ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕਰ ਲਿਖਿਆ, "ਕਿਸਾਨਾਂ ਦੇ ਪ੍ਰਦਰਸ਼ਨ ਦੀ ਇੱਜ਼ਤ ਕਰਦਿਆਂ ਇਸ ਦਸੰਬਰ 'Saiyaan ji' ਗੀਤ ਨਹੀਂ ਆਵੇਗਾ। ਪਰ ਇਹ ਜਲਦੀ ਰਿਲੀਜ਼ ਹੋਵੇਗਾ, ਇਸ ਤੋਂ ਪਹਿਲਾ ਹਨੀ ਸਿੰਘ ਨੇ ਕਿਸਾਨਾਂ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ ਸੀ।
ਭਗਵੰਤ ਮਾਨ ਵੱਲੋਂ ਕੈਪਟਨ 'ਤੇ ਤਿੱਖੇ ਤਨਜ, ਕੀ ਮੁੱਖ ਮੰਤਰੀ ਕੋਲ ਹੈ ਕੋਈ ਜਵਾਬ?
ਖੇਤੀ ਕਾਨੂੰਨਾਂ ਖਿਲਾਫ਼ ਅਕਾਲੀ ਦਲ ਦਾ ਵੱਡਾ ਐਲਾਨ, ਮਿੱਥਿਆ 14 ਦਸੰਬਰ ਦਾ ਦਿਨਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)