Inderjit Nikku: ਇੰਦਰਜੀਤ ਨਿੱਕੂ ਦਾ ਨਵਾਂ ਗਾਣਾ 'ਪੱਗ ਦਿਸੂਗੀ' ਹੋਇਆ ਰਿਲੀਜ਼, 2 ਦਿਨਾਂ 'ਚ ਨਿੱਕੂ ਦੇ ਗੀਤ ਨੂੰ ਮਿਲੇ ਸਿਰਫ ਇੰਨੇ ਵਿਊਜ਼
ਇੰਦਰਜੀਤ ਨਿੱਕੂ ਦਾ ਇੱਕ ਹੋਰ ਨਵਾਂ ਗਾਣਾ 'ਪੱਗ ਦਿਸੂਗੀ' ਵੀ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਇਸ ਗਾਣੇ ਦੇ ਬੋਲ ਤੇ ਸੰਗੀਤ ਕਾਫੀ ਵਧੀਆ ਹੈ, ਪਰ ਬਾਵਜੂਦ ਇਸ ਸਭ ਦੇ ਪੰਜਾਬ ਦੇ ਲੋਕ ਨਿੱਕੂ ਤੋਂ ਹਾਲੇ ਵੀ ਨਾਰਾਜ਼ ਲੱਗ ਰਹੇ ਹਨ।
Inderjit Nikku Pagg Disugi Out Now: ਇੰਦਰਜੀਤ ਨਿੱਕੂ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਦਿੱਤੇ ਸੀ। ਹੁਣ ਲੰਬੇ ਗੈਪ ਤੋਂ ਬਾਅਦ ਸਾਲ 2022 'ਚ ਨਿੱਕੂ ਨੇ ਆਪਣੀ ਦੂਜੀ ਮਿਊਜ਼ਿਕਲ ਪਾਰੀ ਸ਼ੁਰੂ ਕੀਤੀ, ਜਿਸ ਦਾ ਉਨ੍ਹਾਂ ਨੂੰ ਮਿਿਲਿਆ ਜੁਲਿਆ ਰਿਸਪੌਂਸ ਮਿਲ ਰਿਹਾ ਹੈ।
ਇਸ ਦੀ ਇੱਕ ਵਜ੍ਹਾ ਨਿੱਕੂ ਦਾ ਵਿਵਾਦਾਂ 'ਚ ਘਿਰਿਆ ਹੋਣਾ ਵੀ ਹੈ। ਹਾਲ ਹੀ 'ਚ ਨਿੱਕੂ ਮੁੜ ਤੋਂ ਬਾਬਾ ਬਾਗੇਸ਼ਵਰ ਦੇ ਦਰਬਾਰ 'ਚ ਨਜ਼ਰ ਆਏ। ਉਸ ਤੋਂ ਬਾਅਦ ਤੋਂ ਹੀ ਗਾਇਕ ਨੂੰ ਜ਼ਬਰਦਸਤ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦਰਮਿਆਨ ਇੰਦਰਜੀਤ ਨਿੱਕੂ ਦਾ ਇੱਕ ਹੋਰ ਨਵਾਂ ਗਾਣਾ 'ਪੱਗ ਦਿਸੂਗੀ' ਵੀ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਇਸ ਗਾਣੇ ਦੇ ਬੋਲ ਤੇ ਸੰਗੀਤ ਕਾਫੀ ਵਧੀਆ ਹੈ, ਪਰ ਬਾਵਜੂਦ ਇਸ ਸਭ ਦੇ ਪੰਜਾਬ ਦੇ ਲੋਕ ਨਿੱਕੂ ਤੋਂ ਹਾਲੇ ਵੀ ਨਾਰਾਜ਼ ਲੱਗ ਰਹੇ ਹਨ। ਨਿੱਕੂ ਨੇ ਆਪਣੇ ਗਾਣੇ 'ਤੇ ਰੀਲ ਬਣਾ ਕੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਵੀਡੀਓ 'ਚ ਨਿੱਕੂ ਚਾਰੇ ਪਾਸੇ ਕੁੜੀਆਂ ਨਾਲ ਘਿਰੇ ਨਜ਼ਰ ਆ ਰਹੇ ਹਨ, ਇਸ ਵਜ੍ਹਾ ਕਰਕੇ ਗਾਇਕ ਨੂੰ ਕਾਫੀ ਟਰੋਲ ਹੋਣਾ ਪੈ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
2 ਦਿਨ ਪਹਿਲਾਂ ਰਿਲੀਜ਼ ਕੀਤੇ ਗਾਣੇ ਨੂੰ ਸਿਰਫ 420 ਵਿਊਜ਼
ਇੰਦਰਜੀਤ ਨਿੱਕੂ ਨੇ ਆਪਣੇ ਗਾਣੇ ਨੂੰ 24 ਸਤੰਬਰ ਨੂੰ ਰਿਲੀਜ਼ ਕੀਤਾ ਸੀ, 2 ਦਿਨਾਂ 'ਚ ਇਸ ਗਾਣੇ ਨੂੰ ਸਿਰਫ 420 ਲੋਕਾਂ ਨੇ ਦੇਖਿਆ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦੀ ਅਗਸਤ 2022 'ਚ ਬਾਬਾ ਬਾਗੇਸ਼ਵਰ ਦੇ ਦਰਬਾਰ ਤੋਂ ਵੀਡੀਓ ਲੀਕ ਹੋਈ ਸੀ, ਜਿਸ ਵਿੱਚ ਗਾਇਕ ਰੋਂਦੇ ਹੋਏ ਬਾਬੇ ਨੂੰ ਆਪਣੇ ਮਾੜੇ ਸਮੇਂ ਬਾਰੇ ਦੱਸਦਾ ਨਜ਼ਰ ਆਇਆ ਸੀ। ਇਹ ਵੀਡੀਓ ਖੂਬ ਵਾਇਰਲ ਹੋਈ ਸੀ।