![ABP Premium](https://cdn.abplive.com/imagebank/Premium-ad-Icon.png)
Inderjit Nikku: ਇੰਦਰਜੀਤ ਨਿੱਕੂ ਨੇ ਸਿੱਧੂ ਮੂਸੇਵਾਲਾ ਲਈ ਗਾਇਆ ਖਾਸ ਗੀਤ, ਅੱਖਾਂ ਨਮ ਕਰਨਗੇ ਗੀਤ ਦੇ ਬੋਲ, ਦੇਖੋ ਵੀਡੀਓ
Inderjit Nikku Sidhu Moose Wala: ਇੰਦਰਜੀਤ ਨਿੱਕੂ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਨਿੱਕੂ ਨੇ ਮੂਸੇਵਾਲਾ ਦੀ ਯਾਦ 'ਚ ਸਪੈਸ਼ਲ ਗਾਣਾ ਗਾਇਆ ਹੈ। ਜਿਸ ਦੀ ਦਰਦ ਭਰੀ ਵੀਡੀਓ ਗਾਇਕ ਨੇ ਆਪਣੇ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀ ਹੈ
![Inderjit Nikku: ਇੰਦਰਜੀਤ ਨਿੱਕੂ ਨੇ ਸਿੱਧੂ ਮੂਸੇਵਾਲਾ ਲਈ ਗਾਇਆ ਖਾਸ ਗੀਤ, ਅੱਖਾਂ ਨਮ ਕਰਨਗੇ ਗੀਤ ਦੇ ਬੋਲ, ਦੇਖੋ ਵੀਡੀਓ inderjit nikku special tribute to sidhu moose wala sings song for moose wala watch video here Inderjit Nikku: ਇੰਦਰਜੀਤ ਨਿੱਕੂ ਨੇ ਸਿੱਧੂ ਮੂਸੇਵਾਲਾ ਲਈ ਗਾਇਆ ਖਾਸ ਗੀਤ, ਅੱਖਾਂ ਨਮ ਕਰਨਗੇ ਗੀਤ ਦੇ ਬੋਲ, ਦੇਖੋ ਵੀਡੀਓ](https://feeds.abplive.com/onecms/images/uploaded-images/2023/05/29/a86e619b8b63686f9295b7b05afeaddf1685360351895469_original.jpg?impolicy=abp_cdn&imwidth=1200&height=675)
Inderjit Nikku Special Tribute To Sidhu Moose Wala: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਪੂਰਾ ਇੱਕ ਸਾਲ ਹੋ ਗਿਆ ਹੈ। 29 ਮਈ 2022 ਹੀ ਉਹ ਕਾਲਾ ਦਿਨ ਸੀ, ਜਦੋਂ ਮੂਸੇਵਾਲਾ ਨੂੰ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਯਾਨਿ ਮੂਸੇਵਾਲਾ ਦੀ ਪਹਿਲੀ ਬਰਸੀ 'ਤੇ ਹਰ ਕੋਈ ਉਸ ਨੂੰ ਯਾਦ ਕਰ ਰਿਹਾ ਹੈ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀ ਤਸਵੀਰ, ਮਰਹੂਮ ਗਾਇਕ ਨੂੰ ਇੰਜ ਦਿੱਤੀ ਸ਼ਰਧਾਂਜਲੀ
ਇਸ ਮੌਕੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਨਿੱਕੂ ਨੇ ਮੂਸੇਵਾਲਾ ਦੀ ਯਾਦ 'ਚ ਸਪੈਸ਼ਲ ਗਾਣਾ ਗਾਇਆ ਹੈ। ਜਿਸ ਦੀ ਦਰਦ ਭਰੀ ਵੀਡੀਓ ਗਾਇਕ ਨੇ ਆਪਣੇ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀ ਹੈ। ਇਸ ਗੀਤ ਦੇ ਬੋਲ ਫੈਨਜ਼ ਦੀਆਂ ਅੱਖਾਂ 'ਚ ਹੰਝੂ ਲਿਆ ਰਹੇ ਹਨ। ਇਸ ਦੇ ਨਾਲ ਨਾਲ ਇਹ ਵੀਡੀਓ ਵੀ ਮੂਸੇਵਾਲਾ ਦੀ ਮੌਤ ਦਾ ਦਰਦ ਬਿਆਨ ਕਰਦੀ ਨਜ਼ਰ ਆ ਰਹੀ ਹੈ। ਦੇਖੋ ਇਹ ਵਡਿੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੁਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਵੀ ਹਾਲੇ ਤੱਕ ਇਨਸਾਫ ਅਧੂਰਾ ਹੈ। ਸਿੱਧੂ ਨੂੰ ਇਨਸਾਫ ਦਿਵਾਉਣ ਲਈ ਉਸ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਸੋਸ਼ਲ ਮੀਡੀਆ ;'ਤੇ ਮੁਹਿੰਮ ਚਲਾਈ ਹੋਈ ਹੈ।
ਦੂਜੇ ਪਾਸੇ, ਇੰਦਰਜੀਤ ਨਿੱਕੂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨਿੱਕੂ ਦੀ ਇਹ ਦੂਜੀ ਪਾਰੀ ਹੈ। ਉਹ ਪਹਿਲਾਂ ਇੰਡਸਟਰੀ ਤੋਂ ਅਚਾਨਕ ਗਾਇਕ ਹੋ ਗਏ ਸੀ। ਪਿਛਲੇ ਸਾਲ ਜਦੋਂ ਨਿੱਕੂ ਦੀ ਬਾਬੇ ਦੇ ਦਰਬਾਰ 'ਚੋਂ ਵੀਡੀਓ ਵਾਇਰਲ ਹੋਈ ਤਾਂ ਸਭ ਨੂੰ ਪਤਾ ਲੱਗਾ ਸੀ ਇੰਦਰਜੀਤ ਨਿੱਕੂ ਕੋਲ ਕੰਮ ਨਾ ਹੋਣ ਕਾਰਨ ਉਹ ਮਾੜੇ ਸਮੇਂ 'ਚੋਂ ਲੰਘ ਰਹੇ ਹਨ। ਇੰਨੀਂ ਦਿਨੀਂ ਨਿੱਕੂ ਇੱਕ ਗਾਇਕੀ ਰਿਐਲਟੀ ਸ਼ੋਅ ਨੂੰ ਜੱਜ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)