(Source: ECI/ABP News)
Kamal Cheema: ਪੰਜਾਬੀ ਮਾਡਲ ਕਮਲ ਚੀਮਾ ਦੀ ਕਿਤਾਬ 'ਫਰਾਮ ਏ ਮਦਰ ਟੂ ਚਾਈਲਡ' ਰਿਲੀਜ਼ ਲਈ ਤਿਆਰ, ਮਾਂ-ਧੀ ਦੇ ਪਿਆਰੇ ਰਿਸ਼ਤੇ ਨੂੰ ਕਰੇਗੀ ਬਿਆਨ
Punjabi Model Kamal Cheema: ਲੰਬੇ ਸਮੇਂ ਤੱਕ ਐਕਟਿੰਗ ਦੇ ਖੇਤਰ 'ਚ ਸਰਗਰਮ ਰਹਿਣ ਤੋਂ ਬਾਅਦ ਹੁਣ ਕਮਲ ਲੇਖਨ ਦੇ ਖੇਤਰ 'ਚ ਹੱਥ ਅਜ਼ਮਾਉਣ ਜਾ ਰਹੀ ਹੈ।
![Kamal Cheema: ਪੰਜਾਬੀ ਮਾਡਲ ਕਮਲ ਚੀਮਾ ਦੀ ਕਿਤਾਬ 'ਫਰਾਮ ਏ ਮਦਰ ਟੂ ਚਾਈਲਡ' ਰਿਲੀਜ਼ ਲਈ ਤਿਆਰ, ਮਾਂ-ਧੀ ਦੇ ਪਿਆਰੇ ਰਿਸ਼ਤੇ ਨੂੰ ਕਰੇਗੀ ਬਿਆਨ international supermodel kamal cheema book from a mother to child ready to release story of strong bond between mother and daughter Kamal Cheema: ਪੰਜਾਬੀ ਮਾਡਲ ਕਮਲ ਚੀਮਾ ਦੀ ਕਿਤਾਬ 'ਫਰਾਮ ਏ ਮਦਰ ਟੂ ਚਾਈਲਡ' ਰਿਲੀਜ਼ ਲਈ ਤਿਆਰ, ਮਾਂ-ਧੀ ਦੇ ਪਿਆਰੇ ਰਿਸ਼ਤੇ ਨੂੰ ਕਰੇਗੀ ਬਿਆਨ](https://feeds.abplive.com/onecms/images/uploaded-images/2023/01/16/a6421c25dbaf22b5f2f697a8c8e1ac221673865912122469_original.jpg?impolicy=abp_cdn&imwidth=1200&height=675)
Punjabi Model Kamal Cheema Book: ਪੰਜਾਬੀ ਮਾਡਲ ਤੇ ਕੌਮਾਂਤਰੀ ਪੱਧਰ ਤੇ ਸੁਪਰਮਾਡਲ ਦਾ ਖਿਤਾਬ ਹਾਸਲ ਕਰਨ ਵਾਲੀ ਕਮਲ ਚੀਮਾ ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਉਸ ਦੀ ਖੂਬਸੂਰਤੀ ਦੇ ਦੁਨੀਆ ਭਰ 'ਚ ਲੋਕ ਕਾਇਲ ਹਨ। ਲੰਬੇ ਸਮੇਂ ਤੱਕ ਐਕਟਿੰਗ ਦੇ ਖੇਤਰ 'ਚ ਸਰਗਰਮ ਰਹਿਣ ਤੋਂ ਬਾਅਦ ਹੁਣ ਕਮਲ ਲੇਖਨ ਦੇ ਖੇਤਰ 'ਚ ਹੱਥ ਅਜ਼ਮਾਉਣ ਜਾ ਰਹੀ ਹੈ।
View this post on Instagram
ਕਮਲ ਚੀਮਾ ਦੀ ਕਿਤਾਬ 'ਫਰਾਮ ਏ ਮਦਰ ਟੂ ਡਾਟਰ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਕਿਤਾਬ 'ਚ ਮਾਂ-ਧੀ ਦੇ ਪਿਆਰੇ ਰਿਸ਼ਤੇ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਅਦਾਕਾਰਾ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਉਸ ਦੇ ਪ੍ਰਸ਼ੰਸਕ ਤੇ ਚਾਹੁਣ ਵਾਲੇ ਇਸ ਕਿਤਾਬ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram
ਦੱਸ ਦਈਏ ਕਿ ਕਮਲ ਚੀਮਾ ਜਾਣੀ ਮਾਣੀ ਮਾਡਲ ਹੈ। ਉਹ ਕਈ ਮਿਊਜ਼ਿਕ ਵੀਡੀਓਜ਼ ਤੇ ਸ਼ਾਰਟ ਸਟੋਰੀਜ਼ ਵਿੱਚ ਨਜ਼ਰ ਆ ਚੁੱਕੀ ਹੈ। ਐਕਟਿੰਗ ਤੇ ਸੰਗੀਤ ਦੇ ਖੇਤਰ 'ਚ ਨਾਮ ਕਮਾਉਣ ਤੋਂ ਬਾਅਦ ਹੁਣ ਉਹ ਲੇਖਿਕਾ ਬਣਨ ਦੀ ਤਿਆਰੀ ਵਿੱਚ ਹੈ। ਉਸ ਦੀ ਕਿਤਾਬ ਫਰਵਰੀ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)