(Source: ECI/ABP News)
Kili Paul: ਕਿਲੀ ਪੌਲ ਨੇ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਤੇ ਬਣਾਈ ਰੀਲ, ਗਾਇਕ ਨੇ ਤਾਰੀਫ ‘ਚ ਕਹੀ ਇਹ ਗੱਲ
Kili Paul Ammy Virk: ਕਿਲੀ ਪੌਲ ਨੇ ਇੱਕ ਪੰਜਾਬੀ ਗਾਣੇ ‘ਤੇ ਰੀਲ ਬਣਾਈ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਨੇ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਚੰਨ ਸਿਤਾਰੇ’ ‘ਤੇ ਰੀਲ ਬਣਾਈ ਹੈ।
![Kili Paul: ਕਿਲੀ ਪੌਲ ਨੇ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਤੇ ਬਣਾਈ ਰੀਲ, ਗਾਇਕ ਨੇ ਤਾਰੀਫ ‘ਚ ਕਹੀ ਇਹ ਗੱਲ internet sensation kili makes reel on ammy virk superhit song chann sitare fans say kamal kar ditti Kili Paul: ਕਿਲੀ ਪੌਲ ਨੇ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਤੇ ਬਣਾਈ ਰੀਲ, ਗਾਇਕ ਨੇ ਤਾਰੀਫ ‘ਚ ਕਹੀ ਇਹ ਗੱਲ](https://feeds.abplive.com/onecms/images/uploaded-images/2022/11/18/9715e86851bd56e32c6181e4829f852a1668761374046469_original.jpg?impolicy=abp_cdn&imwidth=1200&height=675)
Killi Paul Makes Reel On Chann Sitare: ਕਿਲੀ ਪੌਲ ਨੂੰ ਇੰਟਰਨੈੱਟ ਸਨਸਨੀ ਕਿਹਾ ਜਾਂਦਾ ਹੈ। ਉਹ ਆਪਣੀਆਂ ਸ਼ਾਨਦਾਰ ਵੀਡੀਓ ਤੇ ਜ਼ਬਰਦਸਤ ਟੈਲੇਂਟ ਦੇ ਨਾਲ ਸੋਸ਼ਲ ਮੀਡੀਆ ‘ਤੇ ਛਾਇਆ ਰਹਿੰਦਾ ਹੈ। ਉਸ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਕਿਲੀ ਪੌਲ ਭਾਰਤੀ ਮਿਊਜ਼ਿਕ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਇਹ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਲੱਗਦਾ ਹੈ। ਉਹ ਹਿੰਦੀ ਪੰਜਾਬੀ ਗਾਣਿਆਂ ‘ਤੇ ਰੀਲਾਂ ਬਣਾ ਸ਼ੇਅਰ ਕਰਦਾ ਰਹਿੰਦਾ ਹੈ। ਉਸ ਦੀਆਂ ਰੀਲਾਂ ਭਾਰਤੀਆਂ ਦਾ ਦਿਲ ਜਿੱਤ ਲੈਂਦੀਆਂ ਹਨ।
ਹਾਲ ਹੀ ‘ਚ ਕਿਲੀ ਪੌਲ ਨੇ ਇੱਕ ਪੰਜਾਬੀ ਗਾਣੇ ‘ਤੇ ਰੀਲ ਬਣਾਈ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਨੇ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਚੰਨ ਸਿਤਾਰੇ’ ‘ਤੇ ਰੀਲ ਬਣਾਈ ਹੈ। ਉਹ ਗਾਣੇ ਦੇ ਬੋਲ ‘ਤੇ ਲਿੱਪ ਸਿੰਕਿੰਗ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਕਿਲੀ ਦੀ ਭੈਣ ਨੀਮਾ ਪੌਲ ਵੀ ਉਸ ਦੇ ਨਾਲ ਨਜ਼ਰ ਆ ਰਹੀ ਹੈ। ਕਿਲੀ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ, “ਬਹੁਤ ਹੀ ਸੁੰਦਰ ਪੰਜਾਬੀ ਗਾਣਾ, ਐਮੀ ਵਿਰਕ।”
View this post on Instagram
ਉਸ ਦੀ ਇਸ ਵੀਡੀਓ ਨੂੰ ਪੰਜਾਬੀ ਹੀ ਨਹੀਂ ਪੂਰੇ ਦੇਸ਼ ‘ਚ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਇਹੀ ਨਹੀਂ ਖੁਦ ਐਮੀ ਵਿਰਕ ਵੀ ਕਿਲੀ ਦੇ ਇਸ ਟੈਲੇਂਟ ਕਾਫ਼ੀ ਹੈਰਾਨ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਕਿਲੀ ਪੌਲ ਦੀ ਤਾਰੀਫ ਕੀਤੀ। ਐਮੀ ਨੇ ਲਿਖਿਆ, “ਬਹੁਤ ਬਹੁਤ ਸ਼ੁਕਰੀਆ ਦੋਸਤੋ।”
ਦਸ ਦਈਏ ਕਿ ਚੰਨ ਸਿਤਾਰੇ ਗਾਣੇ ਨੂੰ ਐਮੀ ਵਿਰਕ ਨੇ ਗਾਇਆ ਹੈ। ਇਹ ‘ਓਏ ਮੱਖਣਾ’ ਫਿਲਮ ਦਾ ਰੋਮਾਂਟਿਕ ਗਾਣਾ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਫ਼ਿਲਮ ‘ਚ ਐਮੀ ਵਿਰਕ ਦੇ ਨਾਲ ਤਾਨੀਆ ਤੇ ਗੁੱਗੂ ਗਿੱਲ ਮੁੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਦੀ ਵੈੱਬ ਸੀਰੀਜ਼ 'ਚ ਪੰਜਾਬ ਨੂੰ ਦਿਖਾਇਆ ਨਸ਼ਿਆਂ ਦਾ ਗੜ੍ਹ, ਦੇਖੋ ਟਰੇਲਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)