(Source: ECI/ABP News)
Kili Paul: ਕਿਲੀ ਪੌਲ ਨੇ ਗਾਇਆ 'ਮੇਰਾ ਦਿਲ ਯੇ ਪੁਕਾਰੇ ਆਜਾ', ਭੈਣ ਨੀਮਾ ਨੇ ਇੰਜ ਕੀਤਾ ਰਿਐਕਟ
Kili Paul Video: ਕਿਲੀ ਪੌਲ ਪਾਪੁੱਲਰ ਗੀਤ 'ਮੇਰਾ ਦਿਲ ਯੇ ਪੁਕਾਰੇ ਆਜਾ' ਹਿੰਦੀ ਵਿੱਚ ਗਾਉਂਦੇ ਹੋਏ ਨਜ਼ਰ ਆਏ। ਜਿਸਨੇ ਫਿਰ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
![Kili Paul: ਕਿਲੀ ਪੌਲ ਨੇ ਗਾਇਆ 'ਮੇਰਾ ਦਿਲ ਯੇ ਪੁਕਾਰੇ ਆਜਾ', ਭੈਣ ਨੀਮਾ ਨੇ ਇੰਜ ਕੀਤਾ ਰਿਐਕਟ internet sensation kili paul sings trending song mera dil ye pukare his sister neema paul reacts Kili Paul: ਕਿਲੀ ਪੌਲ ਨੇ ਗਾਇਆ 'ਮੇਰਾ ਦਿਲ ਯੇ ਪੁਕਾਰੇ ਆਜਾ', ਭੈਣ ਨੀਮਾ ਨੇ ਇੰਜ ਕੀਤਾ ਰਿਐਕਟ](https://feeds.abplive.com/onecms/images/uploaded-images/2023/01/07/25448207905b4a5444d092ffb6dc43e01673082869158469_original.jpg?impolicy=abp_cdn&imwidth=1200&height=675)
Kili Paul Sings Mera Dil Ye Pukare Aaja: ਐਕਸਪ੍ਰੈਸ਼ਨ ਕਿੰਗ ਕਿਲੀ ਪੌਲ (Kili Paul) ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਉਹ ਆਪਣੇ ਕਿਸੀ-ਨਾ-ਕਿਸੀ ਵੀਡੀਓ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਉਹ ਹਿੰਦੀ ਦੇ ਨਾਲ-ਨਾਲ ਹੋਰ ਕਈ ਭਾਸ਼ਾਵਾਂ ਦੇ ਗੀਤਾਂ ਉੱਪਰ ਰੀਲਜ਼ ਬਣਾਉਣਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਕਿਲੀ ਪਾਪੁੱਲਰ ਗੀਤ 'ਮੇਰਾ ਦਿਲ ਯੇ ਪੁਕਾਰੇ ਆਜਾ' ਹਿੰਦੀ ਵਿੱਚ ਗਾਉਂਦੇ ਹੋਏ ਨਜ਼ਰ ਆਏ। ਜਿਸਨੇ ਫਿਰ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
View this post on Instagram
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਲੀ ਪੌਲ ਨੇ ਲਿਖਿਆ, ਅਸੀਂ ਆਪਣਾ ਬੈਂਡ ਬਣਾਇਆ ਹੈ❤️ ਮੇਰਾ ਭਰਾ ਇਸ ਸੰਗੀਤ ਨਾਲ ਬਹੁਤ ਗੰਭੀਰ ਹੈ😂😂 ਕੀ ਮੈਨੂੰ ਹੋਰ ਬਣਾਉਣਾ ਚਾਹੀਦਾ ਹੈ, ਮੈਨੂੰ ਦੱਸੋ🙏🏾 ਆਨੰਦ ਲਓ... ਕਿਲੀ ਦਾ ਇਹ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆਇਆ। ਜਿਸ ਉੱਪਰ ਕਮੈਂਟ ਕਰ ਉਹ ਤਾਰੀਫਾਂ ਦੇ ਪੁੱਲ ਬੰਨ੍ਹ ਰਹੇ ਹਨ।
View this post on Instagram
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕਿਲੀ ਪੌਲ ਤੇ ਉਨ੍ਹਾਂ ਦੀ ਭੈਣ ਨੀਮਾ ਪੌਲ ਇਸ ਗੀਤ ਉੱਪਰ ਡਾਂਸ ਵੀਡੀਓ ਬਣਾਇਆ ਸੀ। ਜੋ ਕਿ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਇਆ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕਿਲੀ ਦਾ ਗੀਤ ਦੁਬਈ ਵੇਖਿਆ ਵੀ ਰਿਲੀਜ਼ ਹੋਇਆ ਸੀ। ਜਿਸ ਵਿੱਚ ਉਹ ਐਕਟ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਦਾ ਵੱਖਰਾ ਲੁੱਕ ਦੇਖ ਪ੍ਰਸ਼ੰਸ਼ਕ ਵੀ ਹੈਰਾਨ ਰਹਿ ਗਏ। ਇਸ ਦੌਰਾਨ ਕਿਲੀ ਦੇ ਲੁੱਕ ਦੀ ਹਰ ਕਿਸੇ ਨੇ ਤਾਰੀਫ ਕੀਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)