'ਸੂਟ ਪਾਉਣ ਵਾਲੀ ਹਰ ਕੁੜੀ ਸਾਊ ਨੀ ਹੁੰਦੀ, ਹਰ ਬੋਲਡ ਕੁੜੀ ਖਰਾਬ ਨਹੀਂ ਹੁੰਦੀ', ਜੈਸਮੀਨ ਸੈਂਡਲਾਸ ਦਾ ਬਿਆਨ
Jasmine Sandlas Pics: ਜੈਸਮੀਨ ਨੇ ਆਪਣੀ ਇਸ ਪੋਸਟ ਰਾਹੀਂ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਕਿਹਾ, 'ਮੈਂ ਸਾਊ ਕੁੜੀ ਨਹੀਂ ਹਾਂ। ਮੈਂ ਬਹੁਤ ਪਹਿਲਾਂ ਹੀ ਲਾਈਨ ਤੋਂ ਹਟ ਕੇ ਤੁਰਦੀ ਆ ਰਹੀ ਹਾਂ।
Jsmine Sandlas Post: ਜੈਸਮੀਨ ਸੈਂਡਲਾਸ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਜੈਸਮੀਨ ਸੈਂਡਲਾਸ ਆਪਣੇ ਗਾਣਿਆਂ ਤੋਂ ਵੱਧ ਬੋਲਡ ਲੁੱਕ ਕਰਕੇ ਚਰਚਾ 'ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਉਸ ਨੂੰ ਆਪਣੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਖੁੱਲ੍ਹ ਕੇ ਸਭ ਦੇ ਸਾਹਮਣੇ ਰੱਖਦੀ ਹੈ। ਜਿਸ ਦੀ ਵਜ੍ਹਾ ਕਰਕੇ ਉਸ ਨੂੰ ਕਈ ਵਾਰ ਟਰੋਲ ਵੀ ਹੋਣਾ ਪੈਂਦਾ ਹੈ।
ਹੁਣ ਜੈਸਮੀਨ ਸੈਂਡਲਾਸ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ 'ਚ ਆ ਗਈ ਹੈ। ਜੈਸਮੀਨ ਨੇ ਪੰਜਾਬੀ ਸੂਟ ਵਿੱਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪਰ ਉਸ ਦੀ ਪੋਸਟ ਦੀ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਜੈਸਮੀਨ ਨੇ ਆਪਣੀ ਇਸ ਪੋਸਟ ਰਾਹੀਂ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਕਿਹਾ, 'ਮੈਂ ਸਾਊ ਕੁੜੀ ਨਹੀਂ ਹਾਂ। ਮੈਂ ਬਹੁਤ ਪਹਿਲਾਂ ਹੀ ਲਾਈਨ ਤੋਂ ਹਟ ਕੇ ਤੁਰਦੀ ਆ ਰਹੀ ਹਾਂ। ਮੈਂ ਆਪਣੇ ਪੰਜਾਬੀ ਸੱਭਿਆਚਾਰ ਤੇ ਰੀਤਿ ਰਿਵਾਜ਼ਾਂ ਦੀ ਬਹੁਤ ਕਦਰ ਕਰਦੀ ਹਾਂ। ਪਰ ਮੇਰਾ ਇਹ ਮੰਨਣਾ ਹੈ ਕਿ ਹਰ ਕੋਈ ਆਪਣੇ ਚਿਹਰੇ 'ਤੇ ਮਖੌਟਾ ਚੜ੍ਹਾ ਕੇ ਘੁੰਮ ਰਿਹਾ ਹੈ। ਕੀ ਤੁਹਾਨੂੰ ਇਹ ਦੇਖਣ ਦੀ ਇੱਛਾ ਨਹੀਂ ਹੁੰਦੀ ਕਿ ਉਸ ਮਖੌਟੇ ਦੇ ਪਿੱਛੇ ਕੀ ਹੈ?'
ਜੈਸਮੀਨ ਅੱਗੇ ਬੋਲੀ, 'ਪੰਜਾਬੀ ਸੂਟ ਪਹਿਨਣਾ ਤੇ ਹੌਲੀ ਆਵਾਜ਼ 'ਚ ਬੋਲਣਾ ਤੁਹਾਨੂੰ ਸਾਊ ਕੁੜੀ ਨਹੀਂ ਬਣਾਉਂਦਾ। ਇਹ ਤੁਹਾਨੂੰ ਵਧੀਆ ਪਰਫਾਰਮਰ ਬਣਾਉਂਦਾ ਹੈ। ਜ਼ਿਆਦਾਤਰ ਔਰਤਾਂ ਇਹ ਕਿਰਦਾਰ ਬਖੂਬੀ ਨਿਭਾਉਂਦੀਆਂ ਹਨ। ਸਾਰੀ ਜ਼ਿੰਦਗੀ ਉਹ ਸੱਭਿਅਕ ਬਣਨ ਦਾ ਡਰਾਮਾ ਕਰਦੀਆਂ ਹਨ, ਤਾਂ ਕਿ ਉਨ੍ਹਾਂ ਨੂੰ ਸਮਾਜ ਕੁੱਝ ਕਹੇ ਨਾ। ਇਹ ਸਾਡਾ ਫਰਜ਼ ਹੈ ਕਿ ਅਸੀਂ ਅਗਲੀ ਪੀੜ੍ਹੀ ਨੂੰ ਸਮਾਜ 'ਤੇ ਸਵਾਲ ਚੁੱਕਣਾ ਤੇ ਆਪਣੇ ਲਈ ਸਟੈਂਡ ਲੈਣਾ ਸਿਖਾਈਏ। ਸਮਾਜ 'ਚ ਔਰਤਾਂ ਨੂੰ ਬਹੁਤ ਕਾਰਨਾਂ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਇੱਕ ਕਾਰਨ ਇਹ ਹੈ ਕਿ ਜੇ ਔਰਤਾਂ ਨੂੰ ਆਪਣੀ ਅਸਲ ਪਾਵਰ ਦਾ ਅਹਿਸਾਸ ਹੋ ਗਿਆ, ਤਾਂ ਸਮਾਜ ਦਾ ਕੀ ਬਣੂਗਾ।
ਕਿਉਂਕਿ ਜਦੋਂ ਇੱਕ ਔਰਤ ਆਪਣੀ ਪਾਵਰ 'ਚ ਆਉਂਦੀ ਹੈ ਅਤੇ ਆਪਣੇ ਖੁਦ ਦੇ ਲਈ ਸਟੈਂਡ ਲੈਂਦੀ ਹੈ ਤਾਂ ਉਹ ਆਪਣੇ ਸੁਪਨਿਆਂ ਦਾ ਸੰਸਾਰ ਸਿਰਜਦੀ ਹੈ। ਉਹ ਸੰਸਾਰ ਜੋ ਆਜ਼ਾਦੀ, ਅਨੰਦ ਤੇ ਜਿੱਤ ਨਾਲ ਭਰਿਆ ਹੋਇਆ ਹੈ। ਮੈਂ ਬਚਪਨ ਤੋਂ ਆਪਣੇ ਦਾਦੀ ਤੇ ਮਾਂ ਕੋਲੋਂ ਸੁਣਦੀ ਆਈ ਹਾਂ ਕਿ ਔਰਤ ਕੁਰਬਾਨੀ ਦੀ ਦੇਵੀ ਹੁੰਦੀ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਕੋਲ ਕੋਈ ਹੋਰ ਰਸਤਾ ਜਾਂ ਔਪਸ਼ਨ ਹੀ ਨਹੀਂ ਹੈ। ਜੇ ਕੋਈ ਔਰਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ, ਤਾਂ ਉਸ ਨੂੰ ਆਮ ਤੌਰ 'ਤੇ ਇਹ ਜਾਂ ਬਹੁਤ ਜ਼ਿਆਦਾ ਹੋਣ ਲਈ ਦੂਰ ਕੀਤਾ ਜਾਂਦਾ ਹੈ। ਯਾਦ ਰੱਖੋ- ਤੁਸੀਂ ਉਨ੍ਹਾਂ ਲੋਕਾਂ ਲਈ ਬਹੁਤ ਜ਼ਿਆਦਾ ਹੋ ਜੋ ਕਾਫ਼ੀ ਨਹੀਂ ਹਨ।'
View this post on Instagram
ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਆਪਣੇ ਬੋਲਡ ਅਵਤਾਰ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਉਸ ਨੂੰ ਆਪਣੀ ਬੋਲਡ ਲੁੱਕ ਦੀ ਵਜ੍ਹਾ ਕਰਕੇ ਟਰੋਲ ਵੀ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ: ਦਿਵਯਾ ਭਾਰਤੀ ਦੀ ਹਮਸ਼ਕਲ ਨੂੰ ਦੇਖ ਕੇ ਲੋਕ ਹੈਰਾਨ, ਅਸਲੀ ਨਕਲੀ ਦੀ ਪਛਾਣ ਹੋਈ ਮੁਸ਼ਕਲ