Pathaan: 'ਪਠਾਨ' ਵਿਵਾਦ 'ਤੇ ਜਾਵੇਦ ਅਖਤਰ ਦਾ ਵੱਡਾ ਬਿਆਨ, ਕਿਹਾ- ਸਾਰੇ ਧਰਮਾਂ ਦੇ ਵੱਖ-ਵੱਖ ਸੈਂਸਰ ਬੋਰਡ ਹੋਣੇ ਚਾਹੀਦੇ
ਜਾਵੇਦ ਅਖ਼ਤਰ ਨੇ ‘ਪਠਾਨ’ ਵਿਵਾਦ ’ਤੇ ਬੋਲਦਿਆਂ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਦੀ ਰਿਲੀਜ਼ ’ਤੇ ਸੂਬੇ ’ਚ ਰੋਕ ਲਗਾਉਣ ਦੀ ਮੰਗ ਕੀਤੀ
Javed Akhtar On Pathaan Controversy: ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪਠਾਨ’ ਨੂੰ ਲੈ ਕੇ ਜ਼ਬਰਦਸਤ ਚਰਚਾ ਬਣੀ ਹੋਈ ਹੈ। ਫ਼ਿਲਮ ਦੇ ਗੀਤ ‘ਬੇਸ਼ਰਮ ਰੰਗ’ ’ਤੇ ਕਾਫੀ ਵਿਵਾਦ ਹੋਇਆ। ਫ਼ਿਲਮ ਨੂੰ ਬਾਈਕਾਟ ਕਰਨ ਦੀ ਮੰਗ ਉਠੀ। ਦੀਪਿਕਾ ਦੀ ਭਗਵਾ ਬਿਕਨੀ ’ਤੇ ਇਸ ਤਰ੍ਹਾਂ ਵਿਵਾਦ ਹੋਇਆ ਕਿ ਸੈਂਸਰ ਬੋਰਡ ਨੂੰ ਦਖ਼ਲ ਦੇਣਾ ਪਿਆ। ਹੁਣ ‘ਪਠਾਨ’ ਵਿਵਾਦ ’ਤੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਪ੍ਰਤੀਕਿਰਿਆ ਦਿੱਤੀ ਹੈ।
ਜਾਵੇਦ ਅਖ਼ਤਰ ਨੇ ‘ਪਠਾਨ’ ਵਿਵਾਦ ’ਤੇ ਬੋਲਦਿਆਂ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਆਪਣਾ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ। ‘ਬੇਸ਼ਰਮ ਰੰਗ’ ਗੀਤ ਰਿਲੀਜ਼ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਦੀ ਰਿਲੀਜ਼ ’ਤੇ ਸੂਬੇ ’ਚ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦੀਪਿਕਾ ਦੀ ਭਗਵਾ ਬਿਕਨੀ ਤੇ ਉਸ ਦੇ ਪਹਿਰਾਵੇ ’ਚ ਬਦਲਾਅ ਦੀ ਮੰਗ ਰੱਖੀ ਸੀ।
View this post on Instagram
ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਜਾਵੇਦ ਨੇ ਕਿਹਾ, ‘‘ਜੇਕਰ ਉਹ (ਮੰਤਰੀ ਨਰੋਤਮ ਮਿਸ਼ਰਾ) ਸੋਚਦੇ ਹਨ ਕਿ ਮੱਧ ਪ੍ਰਦੇਸ਼ ਲਈ ਅਲੱਗ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਤਾਂ ਉਨ੍ਹਾਂ ਨੂੰ ਅਲੱਗ ਜਾ ਕੇ ਫ਼ਿਲਮ ਦੇਖਣੀ ਚਾਹੀਦੀ ਹੈ। ਜੇਕਰ ਉਹ ਕੇਂਦਰ ਦੇ ਫ਼ਿਲਮ ਸਰਟੀਫਿਕੇਸ਼ਨ ਤੋਂ ਨਾਰਾਜ਼ ਹਨ ਤਾਂ ਅਸੀਂ ਉਨ੍ਹਾਂ ਵਿਚਕਾਰ ਨਹੀਂ ਆਉਣਾ ਚਾਹੁੰਦੇ। ਇਹ ਸਰਕਾਰ ਤੇ ਉਨ੍ਹਾਂ ਵਿਚਾਲੇ ਦੀ ਗੱਲ ਹੈ।
ਜਦੋਂ ਜਾਵੇਦ ਅਖ਼ਤਰ ਤੋਂ ਹਾਲ ਹੀ ’ਚ ਬਣੇ ‘ਧਰਮ ਸੈਂਸਰ ਬੋਰਡ’ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਮੱਧ ਪ੍ਰਦੇਸ਼ ’ਚ ਇਕੋ ਸੈਂਸਰ ਬੋਰਡ ਹੈ। ਫਿਰ ਕੇਂਦਰ ਦਾ ਅਲੱਗ ਤੋਂ ਇਕ ਸੈਂਸਰ ਬੋਰਡ ਹੈ। ਇਸ ’ਚ ਕੀ ਦਿੱਕਤ ਹੈ? ਸਾਡੇ ਕੋਲ 4-5 ਅਹਿਮ ਧਰਮ ਹਨ ਤੇ ਉਨ੍ਹਾਂ ਦੇ ਖ਼ੁਦ ਦੇ ਸੈਂਸਰ ਹੋਣੇ ਚਾਹੀਦੇ ਹਨ। ਸ਼ਾਇਦ ਉਦੋਂ ਮੌਲਵੀ ਫ਼ਿਲਮਾਂ ਦੇਖਣਾ ਸ਼ੁਰੂ ਕਰਨਗੇ।’’