ਪੜਚੋਲ ਕਰੋ

Shah Rukh Khan: 'ਡੰਕੀ' ਦੀ ਰਿਲੀਜ਼ 'ਚ ਨਹੀਂ ਹੋਵੇਗੀ ਦੇਰੀ, ਸ਼ਾਹਰੁਖ ਨੇ ਰਿਲੀਜ਼ ਡੇਟ ਦਾ ਕਰ ਦਿੱਤਾ ਐਲਾਨ, ਬੋਲੇ- 'ਜਦੋਂ ਮੇਰੀਆਂ ਫਿਲਮਾਂ...'

Dunki Release Date: ਸ਼ਾਹਰੁਖ ਖਾਨ ਦੀ 'ਪਠਾਨ' ਤੋਂ ਬਾਅਦ ਹੁਣ 'ਜਵਾਨ' ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਕਿੰਗ ਖਾਨ ਨੇ ਹੁਣ ਆਪਣੀ 2023 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਡਿੰਕੀ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

SRK Announced Dunki Release Date: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਤਾਜ਼ਾ ਐਕਸ਼ਨ ਥ੍ਰਿਲਰ ਫਿਲਮ 'ਜਵਾਨ' ਦੀ ਬੰਪਰ ਸਫਲਤਾ ਦਾ ਆਨੰਦ ਲੈ ਰਹੇ ਹਨ। ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਅਤੇ ਰਿਕਾਰਡ ਕਲੈਕਸ਼ਨ ਕਰਕੇ ਇਤਿਹਾਸ ਰਚ ਰਹੀ ਹੈ। 'ਜਵਾਨ' ਦੀ ਸੁਪਰਸਕਸੈੱਸ ਤੋਂ ਖੁਸ਼ ਸ਼ਾਹਰੁਖ ਖਾਨ ਨੇ ਬੀਤੇ ਦਿਨ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਇਕ ਈਵੈਂਟ ਵੀ ਆਯੋਜਿਤ ਕੀਤਾ ਸੀ। ਇਸ ਈਵੈਂਟ ਦੌਰਾਨ ਕਿੰਗ ਖਾਨ ਨੇ ਪ੍ਰਸ਼ੰਸਕਾਂ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ ਕਿ ਹਰ ਕੋਈ ਨੱਚ ਉੱਠਿਆ। ਦਰਅਸਲ ਸ਼ਾਹਰੁਖ ਨੇ ਆਪਣੀ ਆਉਣ ਵਾਲੀ ਫਿਲਮ 'ਡੰਕੀ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: 'ਜਬ ਵੀ ਮੈੱਟ' ਦਾ ਬਣੇਗਾ ਸੀਕਵਲ! 16 ਸਾਲਾਂ ਬਾਅਦ ਵੱਡੇ ਪਰਦੇ 'ਤੇ ਰੋਮਾਂਸ ਕਰਦੇ ਨਜ਼ਰ ਆਉਣਗੇ ਸ਼ਾਹਿਦ-ਕਰੀਨਾ

'ਡੰਕੀ' ਦੀ ਰਿਲੀਜ਼ ਦੇ ਮੁਲਤਵੀ ਹੋਣ ਦੀਆਂ ਸਨ ਖ਼ਬਰਾਂ
ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਸ਼ਾਹਰੁਖ ਖਾਨ ਦੀ ਇਸ ਸਾਲ ਦੀ ਤੀਜੀ ਮੋਸਟ ਅਵੇਟਿਡ ਫਿਲਮ 'ਡੰਕੀ' ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਅਸਲ 'ਚ ਕਿਹਾ ਜਾ ਰਿਹਾ ਸੀ ਕਿ ਸ਼ਾਹਰੁਖ ਖਾਨ ਅਤੇ ਰਾਜਕੁਮਾਰ ਹਿਰਾਨੀ ਦੀ ਫਿਲਮ ਪੂਰੀ ਤਰ੍ਹਾਂ ਤਿਆਰ ਹੈ ਪਰ ਚਰਚਾ ਚੱਲ ਰਹੀ ਹੈ ਕਿ ਇਕ ਸਾਲ 'ਚ ਕਿੰਗ ਖਾਨ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਣੀਆਂ ਹਨ ਜਾਂ ਨਹੀਂ? 'ਡੰਕੀ' ਦੇ ਮੁਲਤਵੀ ਹੋਣ ਦੀਆਂ ਅਫਵਾਹਾਂ 'ਤੇ ਵਿਰਾਮ ਲਗਾਉਂਦੇ ਹੋਏ ਸ਼ਾਹਰੁਖ ਖਾਨ ਨੇ ਖੁਦ ਜਵਾਨ ਦੀ ਪ੍ਰੈੱਸ ਕਾਨਫਰੰਸ ਦੌਰਾਨ 'ਡੰਕੀ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ।

ਸ਼ਾਹਰੁਖ ਖਾਨ ਦੀ 'ਡੰਕੀ' ਕਦੋਂ ਰਿਲੀਜ਼ ਹੋਵੇਗੀ?
ਕਿੰਗ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਫਿਲਮ 'ਡੰਕੀ' ਇਸ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਕਿਹਾ, ''ਅਸੀਂ 26 ਜਨਵਰੀ ਤੋਂ ਸ਼ੁਰੂਆਤ ਕੀਤੀ ਸੀ ਅਤੇ ਪਠਾਨ ਗਣਤੰਤਰ ਦਿਵਸ 'ਤੇ ਆਈ ਸੀ। ਇਸ ਤੋਂ ਬਾਅਦ ਜਵਾਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਆਈ। ਹੁਣ ਨਵਾਂ ਸਾਲ ਆਉਣ ਵਾਲਾ ਹੈ, ਕ੍ਰਿਸਮਸ ਹੈ ਅਤੇ ਅਸੀਂ ਉਸ ਦਿਨ 'ਡੰਕੀ' ਲੈ ਕੇ ਆਵਾਂਗੇ। ਅਤੇ ਜਦੋਂ ਮੇਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਉਹ ਦਿਨ ਈਦ ਹੁੰਦਾ ਹੈ।

ਤੁਹਾਨੂੰ ਦੱਸ ਦਈਏ ਕਿ 'ਡੰਕੀ' ਸ਼ਾਹਰੁਖ ਖਾਨ ਅਤੇ ਰਾਜਕੁਮਾਰ ਹਿਰਾਨੀ ਦੀ ਇਕੱਠੇ ਪਹਿਲੀ ਫਿਲਮ ਹੋਵੇਗੀ ਅਤੇ ਕਿਹਾ ਜਾ ਰਿਹਾ ਹੈ ਕਿ ਫਿਲਮ 'ਚ ਸੁਪਰਸਟਾਰ ਇਕ ਪੰਜਾਬੀ ਦਾ ਕਿਰਦਾਰ ਨਿਭਾਏਗਾ। ਫਿਲਮ 'ਚ ਕਿੰਗ ਖਾਨ ਨਾਲ ਤਾਪਸੀ ਪੰਨੂ ਨਜ਼ਰ ਆਵੇਗੀ। ਫਿਲਹਾਲ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਕਹਿ ਰਹੇ ਹਨ ਕਿ 'ਪਠਾਨ' ਸਿਰਫ਼ ਇੱਕ ਝਲਕ ਸੀ, 'ਜਵਾਨ' ਸਿਰਫ਼ ਇੱਕ ਤੂਫ਼ਾਨ ਹੈ ਪਰ ਅਸਲ ਤਸਵੀਰ 'ਡੰਕੀ' ਅਜੇ ਆਉਣੀ ਬਾਕੀ ਹੈ, ਮੇਰੇ ਦੋਸਤ। 

ਇਹ ਵੀ ਪੜ੍ਹੋ: ਸੋਨਮ ਬਾਜਵਾ ਦੇ ਸੰਘਰਸ਼ ਦੇ ਦਿਨਾਂ ਦੀ ਵੀਡੀਓ ਆਈ ਸਾਹਮਣੇ, ਮਿਸ ਇੰਡੀਆ ਮੁਕਾਬਲੇ 'ਚ ਲਿਆ ਸੀ ਹਿੱਸਾ, ਅਦਾਕਾਰਾ ਨੂੰ ਪਛਾਨਣਾ ਮੁਸ਼ਕਲ

ਟਾਪ ਹੈਡਲਾਈਨ

Ranjit Kaur Bhabhi: ਪੰਜਾਬ ਦੀ ਇੰਨਫਲੂਐਂਸਰ ਭਾਬੀ ਚੁੰਮੇਵਾਲੀ ਦੇ ਪਤੀ ਨਾਲ ਕੁੱਟਮਾਰ, ਗਲੀ 'ਚ ਭਜਾਇਆ, ਕੱਪੜੇ ਪਾੜੇ ਗਏ; ਫਿਰ...
ਪੰਜਾਬ ਦੀ ਇੰਨਫਲੂਐਂਸਰ ਭਾਬੀ ਚੁੰਮੇਵਾਲੀ ਦੇ ਪਤੀ ਨਾਲ ਕੁੱਟਮਾਰ, ਗਲੀ 'ਚ ਭਜਾਇਆ, ਕੱਪੜੇ ਪਾੜੇ ਗਏ; ਫਿਰ...
Big News: ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
Sanjay Dutt 'ਤੇ ਦਿਲ ਹਾਰ ਬੈਠੀ ਸੀ ਇਹ ਮਸ਼ਹੂਰ ਅਦਾਕਾਰਾ! ਸਾਲਾਂ ਬਾਅਦ ਖੋਲ੍ਹਿਆ ਦਿਲ ਦਾ ਰਾਜ਼
Sanjay Dutt 'ਤੇ ਦਿਲ ਹਾਰ ਬੈਠੀ ਸੀ ਇਹ ਮਸ਼ਹੂਰ ਅਦਾਕਾਰਾ! ਸਾਲਾਂ ਬਾਅਦ ਖੋਲ੍ਹਿਆ ਦਿਲ ਦਾ ਰਾਜ਼
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਮਾਤਾ ਅਤੇ ਨਿਰਦੇਸ਼ਕ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਸਣੇ ਸਦਮੇ 'ਚ ਫੈਨਜ਼...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਮਾਤਾ ਅਤੇ ਨਿਰਦੇਸ਼ਕ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਸਣੇ ਸਦਮੇ 'ਚ ਫੈਨਜ਼...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਕਤੂਬਰ 2026
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
Embed widget