Shah Rukh Khan: ਸ਼ਾਹਰੁਖ ਖਾਨ ਨੇ ਫੈਨਜ਼ ਨਾਲ ਮਨਾਇਆ 'ਜਵਾਨ' ਦੀ ਕਮਾਯਾਬੀ ਦਾ ਜਸ਼ਨ, 'ਮੰਨਤ' ਦੇ ਬਾਹਰ ਲੱਗੀ ਭੀੜ, ਵੀਡੀਓ ਵਾਇਰਲ
Shah Rukh Khan: ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਬਲਾਕਬਸਟਰ ਸਾਬਤ ਹੋਈ ਹੈ। ਇਸ ਫਿਲਮ ਨੇ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ। ਹਾਲ ਹੀ 'ਚ ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਬਾਲਕੋਨੀ 'ਤੇ ਡਾਂਸ ਕੀਤਾ।
Shah Rukh Khan Film Jawan: ਹਾਲ ਹੀ 'ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਦਾ ਵੀ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। 'ਜਵਾਨ' ਨੇ 11 ਦਿਨਾਂ 'ਚ 475.48 ਕਰੋੜ ਰੁਪਏ ਕਮਾ ਲਏ ਹਨ। ਦਰਸ਼ਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕ ਫਿਲਮ ਨੂੰ ਕਾਫੀ ਪਿਆਰ ਦੇ ਰਹੇ ਹਨ।
ਜਵਾਨ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਸ਼ਾਹਰੁਖ ਖ਼ਾਨ ਖ਼ੁਸ਼
ਪ੍ਰਸ਼ੰਸਕਾਂ ਦਾ ਇੰਨਾ ਪਿਆਰ ਦੇਖ ਕੇ ਸ਼ਾਹਰੁਖ ਖਾਨ ਵੀ ਖੁਸ਼ੀ ਨਾਲ ਭਰ ਗਏ ਹਨ। ਹਾਲ ਹੀ 'ਚ ਕਿੰਗ ਖਾਨ ਨੇ 'ਮੰਨਤ' ਦੀ ਬਾਲਕੋਨੀ 'ਚ ਆ ਕੇ ਪ੍ਰਸ਼ੰਸਕਾਂ ਲਈ ਡਾਂਸ ਕੀਤਾ ਅਤੇ ਵੀਡੀਓ 'ਚ ਸ਼ਾਹਰੁਖ ਖਾਨ ਬਾਹਾਂ ਫੈਲਾਉਣ ਵਾਲੇ ਆਪਣੇ ਸਿਗਨੇਚਰ ਸਟੈੱਪ ਨੂੰ ਕਰਦੇ ਵੀ ਨਜ਼ਰ ਆਏ। ਸ਼ਾਹਰੁਖ ਦੇ ਇਸ ਅੰਦਾਜ਼ ਨੇ ਉਨ੍ਹਾਂ ਦੇ ਫੈਨਜ਼ ਦਾ ਦਿਲ ਜਿੱਤ ਲਿਆ। ਇਸ ਵੀਡੀਓ ਨੂੰ ਮਾਨਵ ਮੰਗਲਾਨੀ ਨੇ ਸ਼ੇਅਰ ਕੀਤਾ ਹੈ।
View this post on Instagram
ਸ਼ਾਹਰੁਖ ਖਾਨ ਆਪਣੀ ਫਿਲਮ 'ਜਵਾਨ' ਨੂੰ ਮਿਲ ਰਹੇ ਹੁੰਗਾਰੇ ਤੋਂ ਕਾਫੀ ਖੁਸ਼ ਹਨ। ਅਦਾਕਾਰ ਇੰਨੇ ਖੁਸ਼ ਹਨ ਕਿ ਅੱਜ ਉਨ੍ਹਾਂ ਨੇ ਮੰਨਤ ਦੀ ਬਾਲਕੋਨੀ ਵਿੱਚ ਆ ਕੇ ਡਾਂਸ ਕੀਤਾ ਅਤੇ ਪ੍ਰਸ਼ੰਸਕਾਂ ਦਾ ਵਾਰ-ਵਾਰ ਧੰਨਵਾਦ ਵੀ ਕੀਤਾ। ਉਨ੍ਹਾਂ ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੰਨਤ ਦੇ ਹੇਠਾਂ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਅਭਿਨੇਤਾ ਨੂੰ ਬਾਲਕੋਨੀ ਵਿੱਚ ਦੇਖ ਕੇ ਪ੍ਰਸ਼ੰਸਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਹਰ ਕੋਈ ਫੋਟੋਆਂ ਅਤੇ ਵੀਡੀਓ ਬਣਾਉਣ ਲੱਗ ਪਿਆ।
ਸ਼ਾਹਰੁਖ ਖਾਨ ਦੀ ਫਿਲਮ ਨੇ ਦੁਨੀਆ ਭਰ 'ਚ ਕਮਾਏ 700 ਕਰੋੜ
ਤੁਹਾਨੂੰ ਦੱਸ ਦਈਏ ਕਿ ਫਿਲਮ 'ਜਵਾਨ' ਨੇ 11 ਦਿਨਾਂ ਵਿੱਚ 475.48 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਹੁਣ 'ਜਵਾਨ' ਦਾ ਵਿਸ਼ਵਵਿਆਪੀ ਕਲੈਕਸ਼ਨ ਸਾਹਮਣੇ ਆਇਆ ਹੈ, ਜਿਸ ਮੁਤਾਬਕ ਇਹ ਫਿਲਮ ਹੁਣ 700 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
ਪ੍ਰੋਡਕਸ਼ਨ ਹਾਊਸ ਮੁਤਾਬਕ ਫਿਲਮ ਨੇ ਰਿਲੀਜ਼ ਦੇ ਸਿਰਫ 11 ਦਿਨਾਂ 'ਚ ਦੁਨੀਆ ਭਰ 'ਚ 735.02 ਕਰੋੜ ਰੁਪਏ ਕਮਾ ਲਏ ਹਨ। 'ਜਵਾਨ' 'ਚ ਸ਼ਾਹਰੁਖ ਖਾਨ ਨੂੰ ਕਈ ਵੱਖ-ਵੱਖ ਰੂਪਾਂ 'ਚ ਦੇਖਿਆ ਗਿਆ ਹੈ। ਫਿਲਮ 'ਚ ਕਿੰਗ ਖਾਨ ਦੇ ਨਾਲ ਨਯਨਤਾਰਾ ਮੁੱਖ ਭੂਮਿਕਾ 'ਚ ਨਜ਼ਰ ਆਈ ਹੈ, ਜਿਸ ਨੇ ਪੁਲਸ ਵਾਲੇ ਦੀ ਭੂਮਿਕਾ ਨਿਭਾਈ ਹੈ।