![ABP Premium](https://cdn.abplive.com/imagebank/Premium-ad-Icon.png)
Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਧਮਾਕੇਦਾਰ ਕਮਾਈ ਜਾਰੀ, ਦੂਜੇ ਐਤਵਾਰ ਭਾਰਤ 'ਚ 500 ਕਰੋੜ ਦੇ ਕਰੀਬ ਪਹੁੰਚਿਆ ਕਲੈਕਸ਼ਨ
Jawan Box Office Collection: ਸ਼ਾਹਰੁਖ ਖਾਨ ਦੀ ਤਾਜ਼ਾ ਰਿਲੀਜ਼ ਫਿਲਮ 'ਜਵਾਨ' ਨੇ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ ਦੂਜੇ ਐਤਵਾਰ ਨੂੰ ਵੀ ਸ਼ਾਨਦਾਰ ਕਲੈਕਸ਼ਨ ਕੀਤਾ।
![Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਧਮਾਕੇਦਾਰ ਕਮਾਈ ਜਾਰੀ, ਦੂਜੇ ਐਤਵਾਰ ਭਾਰਤ 'ਚ 500 ਕਰੋੜ ਦੇ ਕਰੀਬ ਪਹੁੰਚਿਆ ਕਲੈਕਸ਼ਨ jawan-box-office-collection-day-11shah-rukh-khan-film-earn-35-crore-on-second-sunday-net-in-india-break-pathaan-gadar-2-record Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਧਮਾਕੇਦਾਰ ਕਮਾਈ ਜਾਰੀ, ਦੂਜੇ ਐਤਵਾਰ ਭਾਰਤ 'ਚ 500 ਕਰੋੜ ਦੇ ਕਰੀਬ ਪਹੁੰਚਿਆ ਕਲੈਕਸ਼ਨ](https://feeds.abplive.com/onecms/images/uploaded-images/2023/09/18/f3050fff93eb6b5197c68f5dee6760231695003233501469_original.png?impolicy=abp_cdn&imwidth=1200&height=675)
Jawan Box Office Collection Day 11: ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਆਪਣੀ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਹਰ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਕੇ ਇਤਿਹਾਸ ਰਚ ਰਹੀ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ 10ਵੇਂ ਦਿਨ ਸਭ ਤੋਂ ਤੇਜ਼ ਰਫਤਾਰ ਨਾਲ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਇਸ ਵੀਕੈਂਡ 'ਤੇ ਵੀ ਫਿਲਮ ਨੇ ਕਾਫੀ ਮੁਨਾਫਾ ਕਮਾ ਕੇ ਕਈ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ 11ਵੇਂ ਦਿਨ ਯਾਨੀ ਦੂਜੇ ਐਤਵਾਰ ਕਿੰਨੇ ਕਰੋੜ ਰੁਪਏ ਕਮਾਏ ਹਨ?
'ਜਵਾਨ' ਨੇ ਰਿਲੀਜ਼ ਦੇ 11ਵੇਂ ਦਿਨ ਕਮਾਏ ਇੰਨੇ ਕਰੋੜ
ਸਾਲ ਦੀ ਸ਼ੁਰੂਆਤ 'ਚ ਸ਼ਾਹਰੁਖ ਖਾਨ ਦੀ 'ਪਠਾਨ' ਨੇ ਬਾਕਸ ਆਫਿਸ 'ਤੇ ਬੰਬ ਕਲੈਕਸ਼ਨ ਕੀਤਾ ਸੀ। ਇਸ ਤੋਂ ਬਾਅਦ 7 ਸਤੰਬਰ ਨੂੰ ਬਾਲੀਵੁੱਡ ਦੇ ਕਿੰਗ ਖਾਨ ਦੀ ਫਿਲਮ 'ਜਵਾਨ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਪਹਿਲੇ ਹਫਤੇ ਫਿਲਮ ਦਾ ਕਲੈਕਸ਼ਨ 398.88 ਕਰੋੜ ਰੁਪਏ ਸੀ। ਜੇਕਰ 'ਜਵਾਨ' ਦੇ ਦੂਜੇ ਵੀਕੈਂਡ ਦੇ ਬਾਕਸ ਆਫਿਸ ਟ੍ਰੈਂਡ ਦੀ ਗੱਲ ਕਰੀਏ ਤਾਂ ਇਹ ਵੀ ਬੇਮਿਸਾਲ ਰਹੀ ਹੈ। ਸ਼ਾਹਰੁਖ ਦੀ ਫਿਲਮ ਨੇ ਦੂਜੇ ਸ਼ੁੱਕਰਵਾਰ ਨੂੰ ਜਿੱਥੇ 19.1 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਉਥੇ ਦੂਜੇ ਸ਼ਨੀਵਾਰ ਨੂੰ ਬਹੁਤ ਵਾਧਾ ਹੋਇਆ ਅਤੇ ਇਸ ਨੇ 32.3 ਕਰੋੜ ਰੁਪਏ ਕਮਾਏ ਸੀ। ਹੁਣ ਫਿਲਮ ਦੀ ਰਿਲੀਜ਼ ਦੇ ਦੂਜੇ ਐਤਵਾਰ ਯਾਨੀ 11ਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।
ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ 11ਵੇਂ ਦਿਨ ਯਾਨੀ ਦੂਜੇ ਐਤਵਾਰ ਨੂੰ 35 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਸ ਨਾਲ 'ਜਵਾਨ' ਦਾ 11 ਦਿਨਾਂ ਦਾ ਕੁਲ ਕਲੈਕਸ਼ਨ ਹੁਣ 475.78 ਕਰੋੜ ਰੁਪਏ ਹੋ ਗਿਆ ਹੈ।
'ਜਵਾਨ' ਨੇ ਫਿਰ ਤੋੜੇ 'ਪਠਾਨ' ਅਤੇ 'ਗਦਰ 2' ਦੇ ਰਿਕਾਰਡ
ਜਵਾਨ ਨੇ ਦੂਜੇ ਐਤਵਾਰ ਨੂੰ ਜ਼ਬਰਦਸਤ ਕਲੈਕਸ਼ਨ ਕਰਕੇ ਕਈ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ। ਸ਼ਾਹਰੁਖ ਖਾਨ ਦੀ ਇਸ ਫਿਲਮ ਨੇ ਸਾਲ 2023 ਦੀਆਂ ਬਲਾਕਬਸਟਰ ਫਿਲਮਾਂ 'ਪਠਾਨ' ਅਤੇ 'ਗਦਰ 2' ਨੂੰ ਪਿੱਛੇ ਛੱਡ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪਠਾਨ ਨੇ 11ਵੇਂ ਦਿਨ 23.25 ਕਰੋੜ ਰੁਪਏ ਇਕੱਠੇ ਕਮਾਏ ਸੀ। ਜਦੋਂ ਕਿ 11ਵੇਂ ਦਿਨ ਗਦਰ 2 ਦਾ ਕਲੈਕਸ਼ਨ 13.5 ਕਰੋੜ ਰੁਪਏ ਰਿਹਾ। ਇਸ ਨਾਲ 'ਜਵਾਨ' ਹੁਣ ਤੇਜ਼ੀ ਨਾਲ 500 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵਧ ਰਹੀ ਹੈ। ਦੂਜੇ ਹਫਤੇ ਫਿਲਮ ਆਸਾਨੀ ਨਾਲ ਇਹ ਮੀਲ ਪੱਥਰ ਪਾਰ ਕਰ ਲਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)