ਪੜਚੋਲ ਕਰੋ

Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 'ਚ ਮੰਗਲਵਾਰ ਨੂੰ ਗਿਰਾਵਟ, ਪਰ ਤੋੜ ਦਿੱਤਾ 'ਪਠਾਨ' ਦਾ ਇਹ ਰਿਕਾਰਡ

Jawan Box Office Collection: ਸ਼ਾਹਰੁਖ ਖਾਨ ਦੀ 'ਜਵਾਨ' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ, ਹਾਲਾਂਕਿ ਫਿਲਮ ਦੀ ਕਮਾਈ ਹਫਤੇ ਦੇ ਦਿਨਾਂ ਯਾਨਿ ਵੀਕਡੇਜ਼ 'ਚ ਘੱਟ ਰਹੀ ਹੈ। ਸੋਮਵਾਰ ਤੋਂ ਬਾਅਦ ਮੰਗਲਵਾਰ ਨੂੰ ਵੀ ਫਿਲਮ ਦੀ ਕਮਾਈ ਘੱਟ ਰਹੀ।

Jawan Box Office Collection Day 6: ਸ਼ਾਹਰੁਖ ਖਾਨ ਦੀ 'ਜਵਾਨ' 7 ਸਤੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਦਾ ਕ੍ਰੇਜ਼ ਲੋਕਾਂ 'ਚ ਵਧਦਾ ਜਾ ਰਿਹਾ ਹੈ ਅਤੇ ਦਰਸ਼ਕ ਸਿਨੇਮਾਘਰਾਂ 'ਚ ਫਿਲਮ ਨੂੰ ਦੇਖਣ ਲਈ ਪਹੁੰਚ ਰਹੇ ਹਨ। ਫਿਲਮ ਨੇ ਐਤਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ ਕਲੈਕਸ਼ਨ ਕਰਕੇ ਇਤਿਹਾਸ ਰਚ ਦਿੱਤਾ ਸੀ। ਹਾਲਾਂਕਿ ਹਫਤੇ ਦੇ ਦਿਨਾਂ 'ਚ 'ਜਵਾਨ' ਦੀ ਕਮਾਈ 'ਚ ਗਿਰਾਵਟ ਆਈ ਹੈ। ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ ਫਿਲਮ ਦੇ ਕਲੈਕਸ਼ਨ 'ਚ 58.90 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ ਛੇਵੇਂ ਦਿਨ ਭਾਵ ਪਹਿਲੇ ਮੰਗਲਵਾਰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ?

ਇਹ ਵੀ ਪੜ੍ਹੋ: ਧਰਮਿੰਦਰ ਦੇ ਇਲਾਜ ਲਈ ਨਹੀਂ, ਸਗੋਂ ਇਸ ਖਾਸ ਵਜ੍ਹਾ ਕਰਕੇ ਪਿਤਾ ਨਾਲ ਅਮਰੀਕਾ ਗਏ ਹਨ ਸੰਨੀ ਦਿਓਲ, ਮਾਂ ਪ੍ਰਕਾਸ਼ ਕੌਰ ਵੀ ਹੈ ਨਾਲ

'ਜਵਾਨ' ਨੇ ਰਿਲੀਜ਼ ਦੇ ਛੇਵੇਂ ਦਿਨ ਕਿੰਨੀ ਕਮਾਈ ਕੀਤੀ?
ਸ਼ਾਹਰੁਖ ਖਾਨ ਦੀ 'ਜਵਾਨ' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਇਸ ਫਿਲਮ ਨੇ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਵੱਡੀ ਓਪਨਰ ਦਾ ਰਿਕਾਰਡ ਬਣਾਇਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਨੇ ਪਹਿਲੇ ਦਿਨ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਫਿਲਮ ਨੇ ਦੂਜੇ ਦਿਨ 53.23 ਕਰੋੜ, ਤੀਜੇ ਦਿਨ 77.83 ਕਰੋੜ, ਚੌਥੇ ਦਿਨ 80.1 ਕਰੋੜ ਅਤੇ ਪੰਜਵੇਂ ਦਿਨ 32.92 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਇਹ ਫਿਲਮ ਆਪਣੀ ਰਿਲੀਜ਼ ਦੇ ਪੰਜ ਦਿਨਾਂ ਵਿੱਚ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਸਭ ਤੋਂ ਤੇਜ਼ ਫਿਲਮ ਬਣ ਗਈ ਹੈ। ਹੁਣ 'ਜਵਾਨ' ਦੀ ਰਿਲੀਜ਼ ਦੇ ਛੇਵੇਂ ਦਿਨ ਮੰਗਲਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ, ਜਿਸ ਮੁਤਾਬਕ ਸ਼ਾਹਰੁਖ ਖਾਨ ਦੀ ਫਿਲਮ ਦੀ ਕਮਾਈ 'ਚ ਗਿਰਾਵਟ ਆਈ ਹੈ।

ਸਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ ਛੇਵੇਂ ਦਿਨ ਭਾਵ ਪਹਿਲੇ ਮੰਗਲਵਾਰ 26.50 ਕਰੋੜ ਰੁਪਏ ਦੀ ਅੰਦਾਜ਼ਨ ਕਮਾਈ ਕੀਤੀ ਹੈ।

ਇਸ ਤੋਂ ਬਾਅਦ 6 ਦਿਨਾਂ 'ਚ 'ਜਵਾਨ' ਦੀ ਕੁੱਲ ਕਮਾਈ ਹੁਣ 345.58 ਕਰੋੜ ਰੁਪਏ ਹੋ ਗਈ ਹੈ।

'ਜਵਾਨ' ਛੇਵੇਂ ਦਿਨ ਵੀ 'ਗਦਰ 2' ਦਾ ਨਹੀਂ ਤੋੜ ਸਕੀ ਰਿਕਾਰਡ
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਭਾਵੇਂ ਹੀ ਦੇਸ਼ ਅਤੇ ਦੁਨੀਆ ਦੇ ਬਾਕਸ ਆਫਿਸ 'ਤੇ ਤੂਫਾਨ ਮਚਾ ਰਹੀ ਹੋਵੇ, ਪਰ ਇਹ ਫਿਲਮ ਰਿਲੀਜ਼ ਦੇ ਛੇਵੇਂ ਦਿਨ ਸੰਨੀ ਦਿਓਲ ਦੀ ਫਿਲਮ 'ਗਦਰ 2' ਦਾ ਰਿਕਾਰਡ ਨਹੀਂ ਤੋੜ ਸਕੀ। ਦਰਅਸਲ 'ਜਵਾਨ' ਦਾ ਛੇਵੇਂ ਦਿਨ ਦਾ ਕਲੈਕਸ਼ਨ 26.50 ਕਰੋੜ ਰੁਪਏ ਹੈ, ਜਦੋਂ ਕਿ 'ਗਦਰ 2' ਨੇ 32.37 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਹਾਲਾਂਕਿ 'ਜਵਾਨ' ਦਾ ਛੇਵੇਂ ਦਿਨ ਦਾ ਕੁਲੈਕਸ਼ਨ ਸ਼ਾਹਰੁਖ ਦੀ ਪਿਛਲੀ ਬਲਾਕਬਸਟਰ ਫਿਲਮ 'ਪਠਾਨ' ਦੇ ਬਰਾਬਰ ਹੈ ਪਰ ਅਸਲ 'ਚ 'ਪਠਾਨ' ਨੇ ਵੀ ਛੇਵੇਂ ਦਿਨ 26.5 ਕਰੋੜ ਦੀ ਕਮਾਈ ਕੀਤੀ ਸੀ।

ਪਰ 'ਜਵਾਨ' ਨੇ ਛੇ ਦਿਨਾਂ ਦੀ ਕੁੱਲ ਕਮਾਈ 'ਚ 'ਪਠਾਨ' ਦਾ ਰਿਕਾਰਡ ਤੋੜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 'ਜਵਾਨ' ਦੀ 6 ਦਿਨਾਂ 'ਚ ਕੁੱਲ ਕਮਾਈ 345.58 ਕਰੋੜ ਰੁਪਏ ਹੈ। ਜਦੋਂ ਕਿ 'ਪਠਾਨ' ਦੀ ਕੁਲੈਕਸ਼ਨ 307.25 ਕਰੋੜ ਰੁਪਏ ਸੀ।

ਇਹ ਹੈ 'ਜਵਾਨ' ਦੀ ਸਟਾਰ ਕਾਸਟ
ਐਟਲੀ ਦੇ ਨਿਰਦੇਸ਼ਨ 'ਚ ਬਣੀ 'ਜਵਾਨ' 'ਚ ਸ਼ਾਹਰੁਖ ਖਾਨ ਨਾਲ ਨਯਨਤਰਾ ਮੁੱਖ ਭੂਮਿਕਾ 'ਚ ਹੈ ਅਤੇ ਵਿਜੇ ਸੇਤੂਪਤੀ ਵਿਲੇਨ ਦੀ ਭੂਮਿਕਾ 'ਚ ਹਨ। ਦੀਪਿਕਾ ਪਾਦੁਕੋਣ ਨੇ ਫਿਲਮ 'ਚ ਯਾਦਗਾਰ ਕੈਮਿਓ ਕੀਤਾ ਹੈ। ਫਿਲਮ 'ਚ ਪ੍ਰਿਆਮਣੀ, ਸਾਨਿਆ ਮਲਹੋਤਰਾ, ਲਹਰ ਖਾਨ, ਸੰਜੀਤਾ ਭੱਟਾਚਾਰੀਆ ਅਤੇ ਰਿਧੀ ਡੋਗਰਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। 

ਇਹ ਵੀ ਪੜ੍ਹੋ: ਸੰਨੀ-ਬੌਬੀ ਦਿਓਲ ਨਾਲ ਆਪਣੇ ਰਿਸ਼ਤੇ 'ਤੇ ਬੋਲੀ ਈਸ਼ਾ ਦਿਓਲ, ਕਿਹਾ- 'ਕੁੱਝ ਚੀਜ਼ਾਂ ਨੂੰ ਲੈਕੇ ਅਸੀਂ ਗੱਲ ਨਹੀਂ ਕਰ ਸਕਦੇ...'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

ਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚਆਪਣੀ ਰਾਜਧਾਨੀ ਸੰਗਰੂਰ 'ਚ ਨਗਰ ਕੌਂਸਲ ਚੋਣਾਂ 'ਚ ਹਾਰੀ ਆਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget