Shah Rukh Khan: ਫੈਨ ਨੇ ਸ਼ਾਹਰੁਖ ਖਾਨ ਤੋਂ ਗਰਲ ਫਰੈਂਡ ਲਈ ਮੰਗੀ 'ਜਵਾਨ' ਦੀ ਮੁਫਤ ਟਿਕਟ, ਕਿੰਗ ਖਾਨ ਨੇ ਹਾਜ਼ਿਰ ਜਵਾਬੀ ਨਾਲ ਜਿੱਤਿਆ ਦਿਲ
ਸ਼ਾਹਰੁਖ ਖਾਨ ਨੇ ਐਤਵਾਰ ਨੂੰ ਟਵਿੱਟਰ 'ਤੇ ਆਸਕ ਐਸਆਰਕੇ ਸੈਸ਼ਨ ਰੱਖਿਆ। ਜਿਸ ਵਿੱਚ ਇੱਕ ਪ੍ਰਸ਼ੰਸਕ ਨੇ ਅਦਾਕਾਰ ਤੋਂ ਆਪਣੀ ਪ੍ਰੇਮਿਕਾ ਲਈ ਮੁਫਤ ਟਿਕਟ ਦੇਣ ਦੀ ਮੰਗ ਕੀਤੀ। ਜਾਣੋ ਕੀ ਕਿਹਾ ਅਦਾਕਾਰ ਨੇ।
ASK SRK: ਸ਼ਾਹਰੁਖ ਖਾਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਜਵਾਨ' ਕੁਝ ਹੀ ਦਿਨਾਂ ਵਿੱਚ ਪਰਦੇ 'ਤੇ ਆਉਣ ਵਾਲੀ ਹੈ। ਜਿਸ ਲਈ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ, ਅਦਾਕਾਰ ਨੇ ਟਵਿੱਟਰ 'ਤੇ ਆਸਕ ਐਸਆਰਕੇ ਸੈਸ਼ਨ (#AskSRK Session) ਰੱਖਿਆ। ਜਿਸ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਅਜੀਬੋ-ਗਰੀਬ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ। ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਤੋਂ ਆਪਣੀ ਪ੍ਰੇਮਿਕਾ ਲਈ ਮੁਫਤ ਟਿਕਟ ਮੰਗੀ ਤਾਂ ਜਾਣੋ ਕਿੰਗ ਖਾਨ ਨੇ ਕੀ ਜਵਾਬ ਦਿੱਤਾ।
'ਰੋਮਾਂਸ 'ਚ ਸਸਤੇ ਨਾ ਬਣੋ, ਟਿਕਟ ਖਰੀਦੋ'
ਦਰਅਸਲ, ਆਸਕ ਐਸਆਰਕੇ ਸੈਸ਼ਨ ਵਿੱਚ, ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਪੁੱਛਿਆ, ਮੈਂ ਇੱਕ ਬੇਕਾਰ ਬੁਆਏਫ੍ਰੈਂਡ ਹਾਂ, ਕੀ ਤੁਸੀਂ ਮੇਰੀ ਗਰਲਫ੍ਰੈਂਡ ਲਈ ਇੱਕ ਮੁਫਤ ਟਿਕਟ ਦੇ ਸਕਦੇ ਹੋ? ਜਿਸ ਦਾ ਸ਼ਾਹਰੁਖ ਨੇ ਬਹੁਤ ਹੀ ਮਜ਼ਾਕੀਆ ਜਵਾਬ ਦਿੱਤਾ, ਜੋ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ। ਅਭਿਨੇਤਾ ਨੇ ਕਿਹਾ, “ਮੈਂ ਸਿਰਫ ਮੁਫਤ ਵਿਚ ਪਿਆਰ ਦਿੰਦਾ ਹਾਂ, ਬਰੋ। ਟਿਕਟ ਦੇ ਤਾਂ ਪੈਸੇ ਹੀ ਲੱਗਣਗੇ। ਰੋਮਾਂਸ ਦੇ ਮਾਮਲੇ 'ਚ ਸਸਤੇ ਨਾ ਬਣੋ। ਜਾਓ ਤੇ ਟਿਕਟ ਖਰੀਦੋ ਤੇ ਉਸ ਨੂੰ ਵੀ ਆਪਣੇ ਨਾਲ ਲੈ ਜਾਓ।"
She is so beautiful and such a wonderful actor. Has added immensely to her role. Hope her fans in Tamil Nadu fall in love with her all over again and Hindi audience appreciates her hard work. #Jawan https://t.co/Pbv2OxZAnZ
— Shah Rukh Khan (@iamsrk) September 3, 2023
ਨਯਨਥਾਰਾ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਇਸ ਤੋਂ ਇਲਾਵਾ ਜਦੋਂ ਇਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਨਯਨਤਾਰਾ ਨਾਲ ਕੰਮ ਕਰਨ ਦੇ ਤਜ਼ਰਬੇ ਬਾਰੇ ਪੁੱਛਿਆ ਤਾਂ ਸ਼ਾਹਰੁਖ ਨੇ ਕਿਹਾ, 'ਉਹ ਇਕ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਅਭਿਨੇਤਰੀ ਹੈ..ਉਮੀਦ ਹੈ ਕਿ ਤਾਮਿਲਨਾਡੂ ਵਿਚ ਉਸ ਦੇ ਪ੍ਰਸ਼ੰਸਕ ਉਸ ਨਾਲ ਦੁਬਾਰਾ ਪਿਆਰ ਕਰਨਗੇ ਅਤੇ ਹਿੰਦੀ ਦਰਸ਼ਕ ਉਨ੍ਹਾਂ ਦੀ ਸ਼ਲਾਘਾ ਕਰਨਗੇ। ਬਹੁਤ ਮੇਹਨਤੀ ਕੁੜੀ।'
ਕਦੋਂ ਰਿਲੀਜ਼ ਹੋਵੇਗੀ 'ਜਵਾਨ'?
ਦੱਸ ਦਈਏ ਕਿ 'ਪਠਾਨ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਹੁਣ 'ਜਵਾਨ' ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਦੀ ਤਿਆਰੀ ਕਰ ਰਹੇ ਹਨ। ਅਦਾਕਾਰ ਦੀ ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਜਿਸ 'ਤੇ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ। ਦੱਸ ਦਈਏ ਕਿ ਇਸ ਫਿਲਮ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਨਯਾਤਾਰਾ, ਦੀਪਿਕਾ ਪਾਦੁਕੋਣ ਅਤੇ ਸਾਊਥ ਸੁਪਰਸਟਾਰ ਵਿਜੇ ਸੇਤੂਪਤੀ ਵੀ ਨਜ਼ਰ ਆਉਣਗੇ।