Jenny Johal: ਜੈਨੀ ਜੌਹਲ ਦਾ ਨਵਾਂ ਗਾਣਾ 'ਗੋਲਜ਼' ਚਰਚਾ 'ਚ, ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਕੱਸੇ ਤੰਜ, ਬੋਲੀ- 'ਇਨ੍ਹਾਂ ਦੀ ਜ਼ੁਬਾਨ..'
Jenny Johal New Song Goals: ਜੈਨੀ ਜੌਹਲ ਦਾ ਨਵਾਂ ਗਾਣਾ 'ਗੋਲਜ਼' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਆਪਣੇ ਇਸ ਗਾਣੇ 'ਚ ਜੈਨੀ ਜੌਹਲ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਫਿਰ ਤੋਂ ਤਿੱਖੇ ਤੰਜ ਕੱਸੇ ਹਨ।

Jenny Johal New Song: ਜੈਨੀ ਜੌਹਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗਾਣੇ 'ਲੈਟਰ ਟੂ ਸੀਐਮ' ਨੂੰ ਲੈਕੇ ਵਿਵਾਦਾਂ 'ਚ ਘਿਰੀ ਸੀ। ਇਸੇ ਗਾਣੇ ਨੇ ਉਸ ਨੂੰ ਸਟਾਰ ਬਣਾਇਆ ਸੀ। ਇਸ ਗਾਣੇ 'ਚ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ। ਇਸ ਤੋਂ ਇਲਾਵਾ ਜੈਨੀ ਜੌਹਲ ਆਪਣੇ ਬੇਬਾਕ ਅੰਦਾਜ਼ ਤੇ ਤੱਤੇ ਗਾਣਿਆਂ ਲਈ ਜਾਣੀ ਜਾਂਦੀ ਹੈ। ਹੁਣ ਗਾਇਕਾ ਆਪਣੇ ਨਵੇਂ ਗਾਣੇ ਕਰਕੇ ਫਿਰ ਸੁਰਖੀਆਂ 'ਚ ਹੈ।
ਜੈਨੀ ਜੌਹਲ ਦਾ ਨਵਾਂ ਗਾਣਾ 'ਗੋਲਜ਼' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਰਿਲੀਜ਼ ਹੁੰਦੇ ਹੀ ਇਹ ਗਾਣਾ ਸੁਰਖੀਆਂ 'ਚ ਹੈ। ਦਰਅਸਲ, ਆਪਣੇ ਇਸ ਗਾਣੇ 'ਚ ਜੈਨੀ ਜੌਹਲ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਫਿਰ ਤੋਂ ਤਿੱਖੇ ਤੰਜ ਕੱਸੇ ਹਨ। ਇਸ ਵਾਰ ਗਾਇਕਾ ਨੇ ਇਸ ਗਾਣੇ 'ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ। ਇਹੀ ਨਹੀਂ ਉਹ ਇਸ ਗਾਣੇ 'ਤੇ ਰੱਜ ਕੇ ਰੀਲਾਂ ਵੀ ਬਣਾ ਰਹੀ ਹੈ। ਦੇਖੋ ਇਹ ਵੀਡੀਓ:
View this post on Instagram
ਸੁਣੋ ਪੂਰਾ ਗੀਤ:
ਕਿਸ ਕਲਾਕਾਰ 'ਤੇ ਕੱਸੇ ਤੰਜ
ਜੈਨੀ ਜੌਹਲ ਨੇ ਆਪਣੇ ਨਵੇਂ ਗਾਣੇ 'ਚ ਕਿਹੜੇ ਕਲਾਕਾਰਾਂ 'ਤੇ ਤੰਜ ਕੱਸੇ ਹਨ, ਇਹ ਤਾਂ ਉਸ ਨੇ ਨਹੀਂ ਦੱਸਿਆ, ਪਰ ਜੈਨੀ ਜੌਹਲ ਦੇ ਕਮੈਂਟ ਬਾਕਸ ਵਿੱਚ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਉਸ ਨੇ ਬੰਟੀ ਬੈਂਸ ;ਤੇ ਹਮਲਾ ਕੀਤ ਹੈ। ਦੇਖੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੀ ਸੂਰਤ ‘ਚ ਸੂਬਾ ਸਰਕਾਰ ਦੀ ਕਾਰਜ ਸ਼ੈਲੀ ‘ਤੇ ਸਵਾਲ ਚੁੱਕਦਿਆਂ ਗੀਤ ‘ਲੈਟਰ ਟੂ ਸੀਐੱਮ’ ਵੀ ਕੱਢਿਆ ਸੀ। ਜਿਸ ਨੂੰ ਕਿ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
