Kulwinder Dhillon: ਅਰਮਾਨ ਢਿੱਲੋਂ ਨੇ ਪੂਰਾ ਕੀਤਾ ਮਰਹੂਮ ਪਿਤਾ ਤੇ ਗਾਇਕ ਕੁਲਵਿੰਦਰ ਢਿੱਲੋਂ ਦਾ ਸੁਪਨਾ, ਜਲਦ ਰਿਲੀਜ਼ ਹੋਵੇਗੀ ਪਹਿਲੀ ਐਲਬਮ
Armaan Dhillon: ਅਰਮਾਨ ਢਿੱਲੋਂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਸ ਦੀ ਪਹਿਲੀ ਈਪੀ ਯਾਨਿ ਛੋਟੀ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।
Kulwinder Dhillon Son Armaan Dhillon Announces His First Album: ਪੰਜਾਬੀ ਗਾਇਕ ਕੁਲਵਿੰਦਰ ਢਿੱਲੋਂ ਦੇ ਨਾਂ ਤੋਂ ਸਾਰੇ ਹੀ ਵਾਕਿਫ ਹਨ। ਇਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ 'ਚ ਹੀ ਕਾਫੀ ਵੱਡਾ ਨਾਮ ਕਮਾ ਲਿਆ ਸੀ। ਪਰ ਉਹ ਬਹੁਤ ਹੀ ਛੋਟੀ ਉਮਰ 'ਚ ਦੁਨੀਆ ਤੋਂ ਰੁਖਸਤ ਹੋ ਗਏ ਸੀ। ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਪਰ ਮਰਹੂਮ ਗਾਇਕ ਦੀ ਕਮੀ ਨੂੰ ਉਨ੍ਹਾਂ ਦਾ ਬੇਟਾ ਅਰਮਾਨ ਢਿੱਲੋਂ ਪੂਰਾ ਕਰ ਰਿਹਾ ਹੈ। ਅਰਮਾਨ ਢਿੱਲੋਂ ਵੀ ਗਾਇਕ ਬਣ ਗਿਆ ਹੈ ਅਤੇ ਉਸ ਨੇ ਆਪਣੇ ਕਰੀਅਰ 'ਚ ਹੁਣ ਤੱਕ ਮਿਊਜ਼ਿਕ ਇੰਡਸਟਰੀ ਨੂੰ ਬੇਸ਼ੁਮਾਰ ਗਾਣੇ ਦਿੱਤੇ ਹਨ। ਅਰਮਾਨ ਢਿੱਲੋਂ ਨੂੰ ਦੇਖ ਕੇ ਤੁਰੰਤ ਕੁਲਵਿੰਦਰ ਢਿੱਲੋਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਕਿਉਂਕਿ ਉਸ ਦੀ ਸ਼ਕਲ ਆਪਣੇ ਪਿਤਾ ਨਾਲ ਹੂ-ਬ-ਹੂ ਮਿਲਦੀ ਹੈ।
ਹੁਣ ਅਰਮਾਨ ਢਿੱਲੋਂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਸ ਦੀ ਪਹਿਲੀ ਈਪੀ ਯਾਨਿ ਛੋਟੀ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਮਰਹੂਮ ਗਾਇਕ ਦੇ ਪੁੱਤਰ ਅਰਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਆਪਣੀ ਪਹਿਲੀ ਐਲਬਮ ਦਾ ਐਲਾਨ ਕੀਤਾ।
ਇਸ ਦਿਨ ਹੋਵੇਗੀ ਰਿਲੀਜ਼
ਅਰਮਾਨ ਢਿੱਲੋਂ ਦੀ ਪਹਿਲੀ ਐਲਬਮ ਦਾ ਨਾਮ 'ਲੈਗੇਸੀ' ਹੈ। ਇਸ ਐਲਬਮ ਦੇ ਨਾਮ ਤੋਂ ਇਹ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਕਿ ਅਰਮਾਨ ਆਪਣੇ ਪਿਤਾ ਦੀਆਂ ਯਾਦਾਂ ਨੂੰ ਗਾਇਕੀ ਰਾਹੀਂ ਤਾਜ਼ਾ ਕਰਵਾਏਗਾ। ਹੁਣ ਗੱਲ ਕਰਦੇ ਹਾਂ ਐਲਬਮ ਦੀ ਰਿਲੀਜ਼ ਡੇਟ ਦੀ। ਇਹ ਐਲਬਮ 23 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਅਰਮਾਨ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਕੁਲਵਿੰਦਰ ਢਿੱਲੋਂ 90 ਦੇ ਦਹਾਕਿਆਂ ਦੇ ਟੌਪ ਗਾਇਕ ਸਨ। ਉਹ ਉਨ੍ਹਾਂ ਬਹੁਤ ਘੱਟ ਗਾਇਕਾਂ ਵਿੱਚੋਂ ਇੱਕ ਸਨ, ਜੋ ਪਹਿਲੀ ਹੀ ਐਲਬਮ ਤੋਂ ਸਟਾਰ ਬਣੇ ਸੀ। ਕੁਲਵਿੰਦਰ ਢਿੱਲੋਂ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਚੱਲ ਰਿਹਾ ਸੀ, ਪਰ 19 ਮਾਰਚ 2006 ਨੂੰ ਇੱਕ ਸੜਕ ਹਾਦਸੇ ਨੇ ਪੰਜਾਬ ਦੇ ਇਸ ਚਮਕਦਾਰ ਸਿਤਾਰੇ ਨੂੰ ਹਮੇਸ਼ਾ ਲਈ ਸਾਡੇ ਤੋਂ ਦੂਰ ਕਰ ਦਿੱਤਾ ਸੀ।