Jenny Johal: ਜੈਨੀ ਜੋਹਲ ਮੁੜ ਵਿਵਾਦਾਂ 'ਚ, ਅਰਜਨ ਢਿੱਲੋਂ ਨਾਲ ਲਿਆ ਪੰਗਾ, ਕਿਹਾ- ਸਿੱਧੂ ਮੂਸੇਵਾਲਾ ਤੇਰਾ ਪਿਓ, ਅਰਜਨ ਨੇ ਦਿੱਤਾ ਇਹ ਜਵਾਬ
Jenny Johal Video: ਜੈਨੀ ਜੌਹਲ ਦਾ ਇੱਕ ਵੀਡੀਓ ਇੰਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਸਟੇਜ ਸ਼ੋਅ ਦੌਰਾਨ ਅਰਜਨ ਢਿੱਲੋਂ ਦਾ ਨਾਂ ਲੈਕੇ ਉਸ 'ਤੇ ਨਿਸ਼ਾਨਾ ਲਾਉਂਦੀ ਹੋਈ ਨਜ਼ਰ ਆ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Jenny Johal Cotroversy: ਪੰਜਾਬੀ ਗਾਇਕਾ ਜੈਨੀ ਜੌਹਲ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਉਸ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਇਸ ਤੋਂ ਇਲਾਵਾ ਉਸ ;ਤੇ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਫੇਮ ਲੈਣ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਹਾਲ ਹੀ 'ਚ ਉਸ ਨੇ ਆਪਣੇ ਨਵੇਂ ਗਾਣੇ 'ਲੌਬੀ' 'ਚ ਵੀ ਕਈ ਪੰਜਾਬੀ ਗਾਇਕਾਂ 'ਤੇ ਤਿੱਖੇ ਨਿਸ਼ਾਨੇ ਲਾਏ ਸੀ। ਹੁਣ ਫਿਰ ਤੋਂ ਉਹ ਅਰਜਨ ਢਿੱਲੋਂ 'ਤੇ ਨਿਸ਼ਾਨਾ ਲਾਉਂਦੀ ਹੋਈ ਨਜ਼ਰ ਆਈ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਬਚਪਨ ਦੀ ਤਸਵੀਰਾਂ ਵਾਇਰਲ, ਪਿਓ-ਪੁੱਤ ਦੀ ਜੋੜੀ ਨੇ ਫੈਨਜ਼ ਨੂੰ ਕੀਤਾ ਇਮੋਸ਼ਨਲ
ਜੈਨੀ ਜੌਹਲ ਦਾ ਇੱਕ ਵੀਡੀਓ ਇੰਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਸਟੇਜ ਸ਼ੋਅ ਦੌਰਾਨ ਅਰਜਨ ਢਿੱਲੋਂ ਦਾ ਨਾਂ ਲੈਕੇ ਉਸ 'ਤੇ ਨਿਸ਼ਾਨਾ ਲਾਉਂਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਅਰਜਨ ਦੇ ਗੀਤ '25-25' ਦਾ ਜ਼ਿਕਰ ਕਰਦਿਆਂ ਕਿਹਾ ਕਿ ਗਾਇਕ ਇਸ ਗਾਣੇ 'ਚ ਕਹਿੰਦਾ ਹੈ ਕਿ 'ਸਾਥੋਂ ਤਾਹਾਂ ਦਿਖਾ ਕੋਈ ਸਾਨੂੰ'। ਇਸ ਤੋਂ ਬਾਅਦ ਜੈਨੀ ਕਹਿੰਦੀ ਹੈ ਕਿ 'ਸਿੱਧੂ ਮੂਸੇਵਾਲਾ ਤੁਹਾਡੇ ਸਾਰਿਆਂ ਦਾ ਪਿਓ ਆ ਤੇ ਰਹੂਗਾ।' ਦੇਖੋ ਇਹ ਵੀਡੀਓ:
ਇਸ ਤੋਂ ਬਾਅਦ ਅਰਜਨ ਢਿੱਲੋਂ ਵੀ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇ। ਅਰਜਨ ਨੇ ਕਿਹਾ ਕਿ ਨਾ ਤਾਂ ਕਦੇ ਸਿੱਧੂ ਮੂਸੇਵਾਲਾ ਨੇ ਉਸ ਨੂੰ ਕਦੇ ਕੁੱਝ ਕਿਹਾ ਤੇ ਨਾ ਹੀ ਉਸ ਨੇ ਕਦੇ ਮੂਸੇਵਾਲਾ ਨੂੰ ਕੁੱਝ ਕਿਹਾ ਜੈਨੀ ਐਵੇਂ ਹੀ ਆਪਣੀਆਂ ਰੋਟੀਆਂ ਸੇਕਦੀ ਹੈ। ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਜੈਨੀ ਜੌਹਲ 'ਲੈਟਰ ਟੂ ਸੀਐਮ' ਗਾਣੇ ਨਾਲ ਚਰਚਾ 'ਚ ਆਈ ਸੀ। ਇਸ ਗਾਣੇ 'ਚ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹੀ ਉਸ 'ਤੇ ਮੂਸੇਵਾਲਾ ਦਾ ਨਾਂ ਲੈਕੇ ਫੇਮ ਹਾਸਲ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਉਹ ਅਕਸਰ ਆਪਣੇ ਸਟੇਜ ਸ਼ੋਅਜ਼ 'ਚ ਵੀ ਮੂਸੇਵਾਲਾ ਦੇ ਗੀਤ ਗਾਉਂਦੀ ਰਹਿੰਦੀ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਉਸ ਨੂੰ ਕਾਫੀ ਸਪੋਰਟ ਵੀ ਕਰਦੇ ਹਨ।