Jind Mahi Movie New Song: ਗੁਰਨਾਮ ਭੁੱਲਰ ਦੀ ਅਵਾਜ਼ `ਚ 'ਜਿੰਦ ਮਾਹੀ' ਫ਼ਿਲਮ ਦਾ ਇੱਕ ਹੋਰ ਰੋਮਾਂਟਿਕ ਗੀਤ 'ਸ਼ਿੱਦਤ' ਰਿਲੀਜ਼, ਦੇਖੋ ਵੀਡੀਓ
ਜਿੰਦ ਮਾਹੀ ਫ਼ਿਲਮ ਦਾ ਰੱਬਾ ਮੈਨੂੰ ਗੀਤ ਰਿਲੀਜ਼ ਹੋਇਆ ਸੀ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਮਿਲੀਅਨ ਦੇ ਵਿੱਚ ਵਿਊਜ਼ ਮਿਲੇ। ਹੁਣ ਇਸ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਟਾਈਟਲ ਹੈ `ਸ਼ਿੱਦਤ`।
Jind Mahi Song Shiddat: ਸੋਨਮ ਬਾਜਵਾ (Sonam Bajwa) ਦੀ ਨਵੀਂ ਫ਼ਿਲਮ ਜਿੰਦ ਮਾਹੀ (Jind Mahi) ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਟਾਰਕਾਸਟ ਪੂਰੇ ਜ਼ੋਰ ਸ਼ੋਰ ਨਾਲ ਫ਼ਿਲਮ ਨੂੰ ਪ੍ਰਮੋਟ ਕਰਨ `ਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਇੱਕ ਤੋਂ ਇੱਕ ਖੂਬਸੂਰਤ ਤੇ ਪਿਆਰ ਭਰੇ ਗੀਤ ਵੀ ਸਾਹਮਣੇ ਆ ਰਹੇ ਹਨ।
ਇਸ ਤੋਂ ਪਹਿਲਾਂ ਜਿੰਦ ਮਾਹੀ ਫ਼ਿਲਮ ਦਾ ਰੱਬਾ ਮੈਨੂੰ ਗੀਤ ਰਿਲੀਜ਼ ਹੋਇਆ ਸੀ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਮਿਲੀਅਨ ਦੇ ਵਿੱਚ ਵਿਊਜ਼ ਮਿਲੇ। ਹੁਣ ਇਸ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਟਾਈਟਲ ਹੈ `ਸ਼ਿੱਦਤ`। ਇਹ ਵੀ ਫ਼ਿਲਮ ਦੇ ਪਿਛਲੇ ਗੀਤ ਵਾਂਗੂ ਇੱਕ ਰੋਮਾਂਟਿਕ ਨੰਬਰ ਹੈ।
ਸ਼ਿੱਦਤ ਗੀਤ ਨੂੰ ਗੁਰਨਾਮ ਭੁੱਲਰ (Gurnam Bhullar) ਨੇ ਆਪਣੀ ਅਵਾਜ਼ ਤੇ ਸੁਰਾਂ ਨਾਲ ਸਜਾਇਆ ਹੈ। ਗੀਤ ਦੇ ਬੋਲ ਰਾਹੀ, ਫ਼ਰਮਾਨ, ਯੰਗਵੀਰ ਤੇ ਮਨਦੀਪ ਮਾਵੀ ਨੇ ਲਿਖੇ ਹਨ, ਜਦਕਿ ਗੀਤ ਨੂੰ ਮਿਊਜ਼ਿਕ ਦੀ ਡਾਇਰੈਕਸ਼ਨ ਓਏ ਕੁਨਾਲ, ਗੋਲਡਬੁਆਏ ਤੇ ਦੇਸੀ ਕਰੂ ਨੇ ਦਿਤੀ ਹੈ।
ਇਸ ਗੀਤ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਗੀਤ ਦੇ ਪਿਆਰੇ ਬੋਲ ਤੇ ਕੰਨਾਂ `ਚ ਰਸ ਘੋਲਣ ਵਾਲਾ ਸੰਗੀਤ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ। ਹੁਣ ਤੱਕ ਇਸ ਗੀਤ ਨੂੰ 1.8 ਮਿਲੀਅਨ ਯਾਨਿ 18 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਰੱਬਾ ਮੈਨੂੰ ਗੀਤ ਨੂੰ ਹੁਣ ਤੱਕ 4.5 ਮਿਲੀਅਨ ਯਾਨਿ 45 ਲੱਖ ਲੋਕ ਦੇਖ ਚੁੱਕੇ ਹਨ।
ਫ਼ਿਲਮ ਬਾਰੇ ਗੱਲ ਕੀਤੀ ਜਾਏ ਤਾਂ ਜਿੰਦ ਮਾਹੀ ਫ਼ਿਲਮ ਇੱਕ ਰੌਮ ਕੌਮ ਯਾਨਿ ਰੋਮਾਂਟਿਕ ਕਾਮੇਡੀ ਹੈ। ਜਿਸ ਵਿੱਚ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਇਕੱਠੇ ਨਜ਼ਰ ਆ ਰਹੇ ਹਨ। ਜਦਕਿ ਫ਼ਿਲਮ `ਚ ਗੁਰਨਾਮ ਭੁੱਲਰ ਗੈਸਟ ਭੂਮਿਕਾ `ਚ ਹਨ। ਇਹ ਵੀ ਦਸ ਦਈਏ ਕਿ ਇਹ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੂਜੀ ਵਾਰ ਜਿੰਦ ਮਾਹੀ ਫਿਲਮ ਵਿੱਚ ਇੱਕਠੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਜੋੜੀ ਫਿਲਮ ਅੜਬ ਮੁਟਿਆਰਾਂ ਵਿੱਚ ਦਿਖਾਈ ਦਿੱਤੀ ਸੀ। ਫਿਲਮ ਸੋਨਮ ਬਾਜਵਾ (ਲਾਡੋ) ਅਜੈ ਸਰਕਾਰੀਆ (ਹੈਰੀ) ਦੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ 5 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਸੋਨਮ ਅਦਾਕਾਰ ਅਤੇ ਗਾਇਕ ਐਮੀ ਵਿਰਕ ਨਾਲ ਫਿਲਮ ਸ਼ੇਰ ਬੱਗਾ ਵਿੱਚ ਨਜ਼ਰ ਆਈ ਸੀ।