ਸਲਮਾਨ ਖ਼ਾਨ ਕਾਲਾ ਹਿਰਨ ਸ਼ਿਕਾਰ ਕੇਸ 'ਚੋਂ ਬਰੀ
ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਗਲਤ ਹਲਫਨਾਮਾ ਦੇਣ ਦੇ ਮਾਮਲੇ ‘ਚ ਜੋਧਪੁਰ ਅਦਾਲਤ ਨੇ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਹੈ। ਏਐਨਆਈ ਦੀ ਰਿਪੋਰਟ ਮੁਤਾਬਕ ਸਲਮਾਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਇਰਾਦਾ ਗਲਤ ਹਲਫਨਾਮਾ ਦੇਣ ਦਾ ਨਹੀਂ ਸੀ।

ਜੋਧਪੁਰ: ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਗਲਤ ਹਲਫਨਾਮਾ ਦੇਣ ਦੇ ਮਾਮਲੇ ‘ਚ ਜੋਧਪੁਰ ਅਦਾਲਤ ਨੇ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਹੈ। ਏਐਨਆਈ ਦੀ ਰਿਪੋਰਟ ਮੁਤਾਬਕ ਸਲਮਾਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਇਰਾਦਾ ਗਲਤ ਹਲਫਨਾਮਾ ਦੇਣ ਦਾ ਨਹੀਂ ਸੀ। ਸਾਲ 1998 ‘ਚ ਕਾਲਾ ਹਿਰਨ ਸ਼ਿਕਾਰ ਮਾਮਲੇ ਦੌਰਾਨ ਸਲਮਾਨ ਨੇ ਆਪਣੇ ਹਥਿਆਰ ਦਾ ਲਾਈਸੈਂਸ ਗੁੰਮ ਹੋ ਜਾਣ ਲਈ ਦਿੱਤੇ ਗਏ ਝੂਠੇ ਹਲਫਨਾਮੇ ਦੇ ਮਾਮਲੇ ‘ਚ ਪਿਛਲੇ ਹਫਤੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਇਸ ਮਾਮਲੇ ‘ਚ ਸਲਮਾਨ ਦੇ ਵਕੀਲ ਨੇ ਕੋਰਟ ‘ਚ ਉਸ ਦਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਸਲਮਾਨ ਦਾ ਕਿਸੇ ਵੀ ਤਰ੍ਹਾਂ ਦਾ ਇਹ ਇਰਾਦਾ ਨਹੀਂ ਸੀ ਕਿ ਉਹ ਝੂਠਾ ਹਲਫਨਾਮਾ ਦੇਣ। ਉਨ੍ਹਾਂ ਖਿਲਾਫ ਕਾਰਵਾਈ ਕਰਨਾ ਸਹੀ ਨਹੀਂ ਹੈ।
ਸਲਮਾਨ ਖ਼ਾਨ ਇਕੱਲੇ ਅਜਿਹੇ ਮੁਲਜ਼ਮ ਸੀ ਜਿਨ੍ਹਾਂ ਨੂੰ 1998 ‘ਚ ਜੋਧਪੁਰ ਦੇ ਕਨਕਨੀ ਪਿੰਡ ‘ਚ ਦੋ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਪਾਇਆ ਗਿਆ ਸੀ। ਹੇਠਲੀ ਅਦਾਲਤ ਨੇ ਸਲਮਾਨ ਨੂੰ ਪੰਜ ਸਾਲ ਦੀ ਕੈਦ ਤੇ ਬਾਕੀ ਪੰਜ ਨੂੰ ਬਰੀ ਕਰ ਦਿੱਤਾ ਸੀ। ਸਲਮਾਨ ਫਿਲਹਾਲ ਜ਼ਮਾਨਤ ‘ਤੇ ਹਨ।






















