ਪੜਚੋਲ ਕਰੋ
‘ਸਤਿਅਮੇਵ ਜਯਤੇ-2’ ‘ਚ ਐਕਸ਼ਨ ਦਾ ਡਬਲ ਡੋਜ਼ ਲੈ ਕੇ ਆ ਰਹੇ ਜੌਨ ਅਬ੍ਰਾਹਮ
ਜੌਨ ਅਬ੍ਰਾਹਮ ਨੇ ਫ਼ਿਲਮ ‘ਸਤਿਆਮੇਵ ਜਯਤੇ-2’ ਦੀ ਫਸਟ ਲੁੱਕ ਰਿਲੀਜ਼ ਕੀਤੀ ਹੈ। ਫ਼ਿਲਮ ‘ਚ ਜੌਨ ਅਬ੍ਰਾਹਮ ਬੇਹੱਦ ਖਾਸ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਜੌਨ ਨਾਲ ਐਕਟਰਸ ਦਿਵਿਆ ਖੋਸਲਾ ਕੁਮਾਰ ਵੀ ਵੱਡੇ ਪਰਦੇ ‘ਤੇ ਵਾਪਸੀ ਕਰਨ ਵਾਲੀ ਹੈ।

ਮੁੰਬਈ: ਜੌਨ ਅਬ੍ਰਾਹਮ ਨੇ ਫ਼ਿਲਮ ‘ਸਤਿਆਮੇਵ ਜਯਤੇ-2’ ਦੀ ਫਸਟ ਲੁੱਕ ਰਿਲੀਜ਼ ਕੀਤੀ ਹੈ। ਫ਼ਿਲਮ ‘ਚ ਜੌਨ ਅਬ੍ਰਾਹਮ ਬੇਹੱਦ ਖਾਸ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਜੌਨ ਨਾਲ ਐਕਟਰਸ ਦਿਵਿਆ ਖੋਸਲਾ ਕੁਮਾਰ ਵੀ ਵੱਡੇ ਪਰਦੇ ‘ਤੇ ਵਾਪਸੀ ਕਰਨ ਵਾਲੀ ਹੈ। ਫ਼ਿਲਮ ਦੇ ਪੋਸਟਰ ਲਾਂਚ ‘ਤੇ ਡਾਇਰੈਕਟਰ ਮਿਲਾਪ ਜਾਵੇਰੀ ਦਾ ਕਹਿਣਾ ਹੈ ਕਿ ਇਹ ਫ਼ਿਲਮ ਦੁੱਗਣੇ ਐਕਸ਼ਨ, ਇਮੋਸ਼ਨ, ਦੇਸ਼ ਭਗਤੀ ਤੇ ਪੰਚ ਨਾਲ ਭਰਪੂਰ ਹੋਵੇਗੀ। ਇਸ ਦਾ ਫਸਟ ਪਾਰਟ ਪਿਛਲੇ ਸਾਲ ਰਿਲੀਜ਼ ਹੋਈ ਸੀ। ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ ਤੇ ਇਸ ਦੇ 2 ਅਕਤੂਬਰ, 2020 ਤਕ ਰਿਲੀਜ਼ ਕਰਨ ਦੀ ਉਮੀਦ ਹੈ।
ਜੌਨ ਦਾ ਇਸ ਬਾਰੇ ਕਹਿਣਾ ਹੈ, “ਮੈਨੂੰ ਓਰੀਜ਼ਨਲ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ ਸੀ ਤੇ ਮੈਂ ਕਹੀ ਸਕਦਾ ਹਾਂ ਕਿ ਇਹ ਅਜਿਹੀ ਕਹਾਣੀ ਹੈ ਜਿਸ ‘ਚ ਦਰਸ਼ਕ ਅੇਸਐਮਜੇ-2 ਦੇ ਨਾਲ ਜੁੜਾਅ ਮਹਿਸੂਸ ਕਰਨਗੇ। ਸਾਡਾ ਮਕਸਦ ਇੱਕ ਵਾਰ ਫੇਰ ਤੋਂ ਅੱਜ ਦੇ ਦੌਰ ਦੀ ਇੱਕ ਕਹਾਣੀ ਨਾਲ ਓਡੀਅੰਸ ਦਾ ਮਨੋਰੰਜਨ ਕਰਨਾ ਹੈ।”
ਫ਼ਿਲਮ ‘ਚ ਜੌਨ ਤੇ ਮਿਲਾਪ ਜਾਵੇਰੀ ਨਾਲ ਕੰਮ ਕਰ ਦਿਵਿਆ ਕੁਮਾਰ ਖੋਸਲਾ ਬੇਹੱਦ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਲਈ ਵੱਡਾ ਮੌਕਾ ਹੈ। ਦਿਵਿਆ ਇਸ ਤੋਂ ਪਹਿਲਾਂ ਡਾਇਰੈਕਸ਼ਨ ਦਾ ਕੰਮ ਕਰ ਚੁੱਕੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















