Karan Aujla: ਕਰਨ ਔਜਲਾ ਦੀ ਜੂਨੋ ਐਵਾਰਡ ਫੰਕਸ਼ਨ ਤੋਂ ਸਪੀਚ ਹੋਈ ਵਾਇਰਲ, ਬੋਲਿਆ- 'ਯਕੀਨ ਨਹੀਂ ਹੁੰਦਾ ਮੈਂ ਉਹੀ ਬੱਚਾ ਹਾਂ ਜਿਸ ਨੇ...'
Juno Awards 2024: ਜੂਨੋ ਐਵਾਰਡ ਫੰਕਸ਼ਨ ਤੋਂ ਕਰਨ ਔਜਲਾ ਦੀ ਸਪੀਚ ਕਾਫੀ ਵਾਇਰਲ ਹੋ ਰਹੀ ਹੈ। ਗਾਇਕ ਨੇ ਆਪਣੀ ਸਪੀਚ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਗਾਇਕ ਨੇ ਕੀ ਬੋਲਿਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Karan Aujla Speech At Juno Awards 2024: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸੁਪਰਸਟਾਰ ਕਰਨ ਔਜਲਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਗਾਇਕ ਨੇ ਕੈਨੇਡਾ 'ਚ ਜੂਨੋ ਐਵਾਰਡਜ਼ ਆਪਣੇ ਨਾਮ ਕਰ ਲਿਆ ਹੈ। ਉਸ ਨੂੰ ਫੈਨਜ਼ ਚੁਆਇਸ ਐਵਾਰਡ ਮਿਿਲਿਆ ਹੈ। ਇਸ ਦਰਮਿਆਨ ਜੂਨੋ ਐਵਾਰਡ ਫੰਕਸ਼ਨ ਤੋਂ ਕਰਨ ਔਜਲਾ ਦੀ ਸਪੀਚ ਕਾਫੀ ਵਾਇਰਲ ਹੋ ਰਹੀ ਹੈ। ਗਾਇਕ ਨੇ ਆਪਣੀ ਸਪੀਚ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਗਾਇਕ ਨੇ ਕੀ ਬੋਲਿਆ।
ਜਦੋਂ ਜੂਨੋ ਐਵਾਰਡ ਲਈ ਕਰਨ ਔਜਲਾ ਦਾ ਨਾਮ ਸਟੇਜ 'ਤੇ ਬੋਲਿਆ ਗਿਆ, ਤਾਂ ਹਰ ਕੋਈ ਉਸ ਦਾ ਨਾਮ ਸੁਣ ਕੇ ਖੁਸ਼ ਹੋ ਗਿਆ ਅਤੇ ਖੜੇ ਹੋ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ। ਕਰਨ ਔਜਲਾ ਦੇ ਸਟੇਜ ਜਾਣ ਤੱਕ ਪੂਰਾ ਆਡੀਟੋਰੀਅਮ ਤਾੜੀਆਂ ਨਾਲ ਗੂੰਜ ਰਿਹਾ ਸੀ, ਪਰ ਜਿਵੇਂ ਹੀ ਗਾਇਕ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸ ਨੇ ਆਪਣੀ ਸਪੀਚ ਨਾਲ ਸਭ ਦਾ ਦਿਲ ਜਿੱਤ ਲਿਆ। ਔਜਲਾ ਨੇ ਕਿਹਾ, 'ਓ ਮਾਈ ਗੌਡ, ਇਹ ਮੇਰਾ ਪਹਿਲਾ ਐਵਾਰਡ ਹੈ, ਪਰ ਆਖਰੀ ਨਹੀਂ। ਮੈਂ ਬੱਸ ਇਨ੍ਹਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਸ਼ੁਕਰੀਆ ਜੂਨੋਸ, ਮੇਰੀ ਟੀਮ ਦਾ ਸ਼ੁਕਰੀਆ। ਇੱਕੀ, ਦੀਪ ਤੇ ਸੰਦੀਪ, ਇਹ ਸਭ ਇੱਥੇ ਹੀ ਬੈਠੇ ਨੇ। ਮੈਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਆਪਣੇ ਮਾਪਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਥੈਂਕ ਗੌਡ, ਵਾਹਿਗੁਰੂ ਦਾ ਸ਼ੁਕਰ ਐ। ਮੈਂ ਆਪਣੀ ਪਤਨੀ ਤੇ ਭੈਣਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਹਰ ਕਦਮ 'ਤੇ ਮੇਰਾ ਸਾਥ ਦਿੱਤਾ। ਕਦੇ ਕਦੇ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਉਹੀ ਬੱਚਾ ਹਾਂ, ਜਿਸ ਨੇ ਇੰਡੀਆ 'ਚ ਆਪਣੇ ਮਾਪਿਆਂ ਨੂੰ ਖੋਹ ਦਿੱਤਾ ਸੀ। ਇਸ ਚੀਜ਼ ਨੇ ਮੇਰੇ ਕੈਨੇਡਾ ਜਾਣ ਦਾ ਰਾਹ ਖੋਲ੍ਹਿਆ। ਇਸ ਖੂਬਸੂਰਤ ਦੇਸ਼ ਦਾ ਨਾਗਰਿਕ ਬਣਨ ਦਾ ਮੈਨੂੰ ਮੌਕਾ ਮਿਿਲਿਆ ਤੇ ਅੱਜ ਮੈਂ ਇੱਥੇ ਹਾਂ। ਮੈਂ ਸਭ ਨੂੰ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਸੁਪਨੇ ਦੇਖ ਰਹੇ ਹੋ, ਤਾਂ ਵੱਡੇ ਦੇਖੋ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਦੀ ਪਿਛਲੇ ਸਾਲ ਐਲਬਮ 'ਮੇਕਿੰਗ ਮੈਮੋਰੀਜ਼' ਜ਼ਬਰਦਸਤ ਹਿੱਟ ਰਹੀ ਸੀ। ਇਸ ਐਲਬਮ ਦੇ ਗਾਣੇ ਹੁਣ ਤੱਕ ਲੋਕਾਂ ਦੀ ਪਸੰਦ ਬਣੇ ਹੋਏ ਹਨ। ਇਸ ਦੇ ਨਾਲ ਨਾਲ ਉਸ ਦੀ ਹਾਲ ਹੀ 'ਚ ਰਿਲੀਜ਼ ਹੋਈ ਐਲਬਮ 'ਸਟ੍ਰੀਟ ਡਰੀਮਜ਼' ਨੇ ਵੀ ਕਈ ਰਿਕਾਰਡ ਤੋੜੇ ਸੀ।
ਇਹ ਵੀ ਪੜ੍ਹੋ: ਮਸ਼ਹੂਰ ਹਾਲੀਵੁੱਡ ਅਦਾਕਾਰਾ 51 ਦੀ ਉਮਰ 'ਚ ਦੂਜੀ ਵਾਰ ਬਣੀ ਮਾਂ, ਕੈਮਰੂਨ ਡਿਆਜ਼ ਨੇ ਦਿੱਤਾ ਬੇਟੇ ਨੂੰ ਜਨਮ