ਜਿਵੇਂ ਜ਼ਬਰਦਸਤੀ ਗਊ ਮੂਤਰ ਨਹੀਂ ਪਿਆ ਸਕਦੇ, ਉਂਜ ਧੱਕੇਸ਼ਾਹੀ ਨਾਲ 'ਹਲਾਲ ਮੀਟ' ਵੀ ਨਹੀਂ ਖੁਆਇਆ ਜਾਣਾ ਚਾਹੀਦਾ, ਕੰਗਨਾ ਰਣੌਤ ਦੇ ਤਿੱਖੇ ਤੇਵਰ
ਕੰਗਨਾ ਰਣੌਤ ਦੇ ਕੰਟ੍ਰੋਵਰਸ਼ੀਅਲ ਰਿਐਲਿਟੀ ਸ਼ੋਅ 'ਲਾਕ ਅੱਪ' (Lock Upp) 'ਚ ਅੱਜ ਹਲਾਲ ਮੀਟ ਨੂੰ ਲੈ ਕੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ।
Kangana Ranaut Reaction: ਕੰਗਨਾ ਰਣੌਤ ਦੇ ਕੰਟ੍ਰੋਵਰਸ਼ੀਅਲ ਰਿਐਲਿਟੀ ਸ਼ੋਅ 'ਲਾਕ ਅੱਪ' (Lock Upp) 'ਚ ਅੱਜ ਹਲਾਲ ਮੀਟ ਨੂੰ ਲੈ ਕੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ। ਕਰਨਾਟਕ 'ਚ ਹਲਾਲ ਮੀਟ 'ਤੇ ਪਾਬੰਦੀ ਨੂੰ ਲੈ ਕੇ ਪਾਇਲ ਰੋਹਤਗੀ (Payal Rohatgi) ਤੇ ਜੀਸ਼ਾਨ ਖ਼ਾਨ (Zeeshan Khan) ਵਿਚਾਲੇ ਬਹਿਸ ਛਿੜ ਗਈ। ਪਾਇਲ ਨੇ ਕਿਹਾ ਕਿ ਜਿਸ ਤਰ੍ਹਾਂ ਹਲਾਲ ਦੀ ਪ੍ਰਕਿਰਿਆ 'ਚ ਜਾਨਵਰਾਂ 'ਤੇ ਤਸ਼ੱਦਦ ਕੀਤਾ ਜਾਂਦਾ ਹੈ, ਉਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਜਦਕਿ ਜੀਸ਼ਾਨ ਸਿੱਦੀਕੀ ਦਾ ਨਜ਼ਰੀਆ ਵੱਖਰਾ ਸੀ।
ਇਹ ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਕੁਝ ਸਮੇਂ ਬਾਅਦ ਪਾਇਲ ਰੋਹਤਗੀ ਤੇ ਜ਼ੀਸ਼ਾਨ ਖ਼ਾਨ ਵਿਚਾਲੇ ਫਿਰ ਲੜਾਈ ਹੋ ਗਈ ਤੇ ਪਾਇਲ ਨੇ ਇਸ ਝੰਡੇ 'ਚ 'ਹਲਾਲ ਮੀਟ' (Halal Meat Controversy) ਦਾ ਮੁੱਦਾ ਚੁੱਕਿਆ ਤੇ ਇਸ ਦੌਰਾਨ ਉਨ੍ਹਾਂ ਨੇ ਜੀਸ਼ਾਨ 'ਤੇ ਥੁੱਕ ਸੁੱਟ ਦਿੱਤਾ। ਇੰਨਾ ਹੀ ਨਹੀਂ, ਪਾਇਲ ਨੇ ਜ਼ੀਸ਼ਾਨ ਤੇ ਉਨ੍ਹਾਂ ਦੇ ਧਰਮ ਬਾਰੇ ਅਜਿਹੀਆਂ ਇਤਰਾਜ਼ਯੋਗ ਗੱਲਾਂ ਕਹੀਆਂ ਕਿ ਉਨ੍ਹਾਂ ਨੂੰ ਮੇਕਰਸ ਨੂੰ ਚੁੱਪ ਕਰਾਉਣਾ ਪਿਆ। ਆਖਰਕਾਰ ਕੰਗਨਾ ਰਣੌਤ ਨੂੰ ਆ ਕੇ ਉਨ੍ਹਾਂ ਨੂੰ ਰੋਕਣਾ ਪਿਆ।
ਜਾਣੋ ਕੰਗਨਾ ਰਣੌਤ ਦਾ ਕੀ ਕਹਿਣਾ ਹੈ?
ਪਾਇਲ ਰੋਹਤਗੀ ਦੀ ਗੱਲ ਸੁਣ ਕੇ ਸਾਰੇ ਕੰਟੈਸਟੈਂਟਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਹਾਲਾਂਕਿ ਪਾਇਲ ਨੇ ਕੈਮਰੇ ਦੇ ਸਾਹਮਣੇ ਦਰਸ਼ਕਾਂ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਮੇਰੀਆਂ ਗੱਲਾਂ ਨਾਲ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦੀ ਹਾਂ। ਕੰਗਨਾ ਦੇ ਸਾਹਮਣੇ ਪਾਇਲ ਨੇ ਕਿਹਾ ਕਿ ਅਸੀਂ ਜਿਸ ਜੇਲ 'ਚ ਹਾਂ, ਉੱਥੇ ਹਮੇਸ਼ਾ ਇਹ ਖ਼ਬਰ ਆਉਂਦੀ ਸੀ ਕਿ ਕਰਨਾਟਕ ਦੇ ਸੀਐਮ ਹਲਾਲ ਮੀਟ 'ਤੇ ਪਾਬੰਦੀ ਲਗਾਉਣਾ ਚਾਹੁੰਦੇ ਹਨ ਤੇ ਹਰ ਕੋਈ ਇਸ ਗੱਲ 'ਤੇ ਬਹਿਸ ਕਰ ਰਿਹਾ ਸੀ। ਹਾਲਾਂਕਿ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਰੋਕਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਹਲਾਲ ਮੀਟ ਨੂੰ ਲੈ ਕੇ ਕੰਟੈਸਟੈਂਟਾਂ ਵਿਚਾਲੇ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਸੀ, ਤੁਸੀਂ ਉਸ ਤਰ੍ਹਾਂ ਨਾਲ ਚਰਚਾ ਨਹੀਂ ਕੀਤੀ।
ਜਾਣੋ 'ਹਲਾਲ ਮੀਟ' 'ਤੇ ਕੰਗਨਾ ਦਾ ਕੀ ਕਹਿਣਾ ਹੈ?
ਇਸ ਪੂਰੇ ਮਾਮਲੇ 'ਤੇ ਆਪਣੀ ਰਾਏ ਦਿੰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ਹਲਾਲ ਮੀਟ ਹੋਵੇ ਜਾਂ ਗਊ ਮੂਤਰ, ਦੋਵੇਂ ਹੀ ਧਾਰਮਿਕ ਪ੍ਰਥਾਵਾਂ ਹਨ। ਤੁਸੀਂ ਇਸ ਨੂੰ ਕਿਸੇ ਦੀ ਇੱਛਾ ਦੇ ਵਿਰੁੱਧ ਨਹੀਂ ਖੁਆ ਸਕਦੇ। ਪਰ ਕੁਝ ਥਾਵਾਂ 'ਤੇ ਲੋਕ ਕੌਮਾਂਤਰੀ ਉਡਾਣਾਂ 'ਤੇ ਸਿਰਫ਼ ਹਲਾਲ ਮੀਟ ਖਾਣ ਲਈ ਮਜਬੂਰ ਹਨ। ਉੱਥੇ ਉਨ੍ਹਾਂ ਨੂੰ ਕੋਈ ਹੋਰ ਆਪਸ਼ਨ ਨਹੀਂ ਦਿੱਤਾ ਜਾਂਦਾ। ਜਿਹੜੇ ਲੋਕ ਇਸ ਨੂੰ ਖਾਣਾ ਨਹੀਂ ਚਾਹੁੰਦੇ ਹਨ, ਉਨ੍ਹਾਂ ਲਈ ਹਲਾਲ ਮੀਟ 'ਤੇ ਪਾਬੰਦੀ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਅਸੀਂ ਕਿਸੇ ਨੂੰ ਉਸ ਦੀ ਮਰਜ਼ੀ ਦੇ ਵਿਰੁੱਧ ਗਊ ਮੂਤਰ ਪੀਣ ਲਈ ਮਜ਼ਬੂਰ ਨਹੀਂ ਕਰ ਸਕਦੇ, ਉਸੇ ਤਰ੍ਹਾਂ ਅਸੀਂ ਜ਼ਬਰਦਸਤੀ ਕਿਸੇ ਨੂੰ ਹਲਾਲ ਮੀਟ ਨਹੀਂ ਖੁਆ ਸਕਦੇ।
ਪਾਇਲ ਰੋਹਤਗੀ 'ਤੇ ਵੀ ਲਿਆ ਗਿਆ ਐਕਸ਼ਨ
ਪਾਇਲ ਦੇ ਧਰਮ 'ਤੇ ਟਿੱਪਣੀ ਕਰਨ ਦੇ ਤਰੀਕੇ ਬਾਰੇ ਗੱਲ ਕਰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ਨਾ ਤਾਂ ਉਹ ਅਤੇ ਨਾ ਹੀ ਉਸ ਦੀ ਲਾਕ ਅੱਪ ਟੀਮ ਪਾਇਲ ਰੋਹਤਗੀ ਦੇ ਵਿਚਾਰ ਨੂੰ ਐਂਡੋਰਸ ਕਰਦੇ ਹਨ, ਨਾ ਹੀ ਸਮਰਥਨ ਕਰਦੇ ਹਨ। ਇੰਨਾ ਹੀ ਨਹੀਂ, ਪੂਰੇ ਸੀਜ਼ਨ ਲਈ ਪਾਇਲ ਤੋਂ 'ਲੀਡਰ' ਦਾ ਅਹੁਦਾ ਵੀ ਖੋਹ ਲਿਆ ਗਿਆ। ਕੰਗਨਾ ਨੇ ਉਨ੍ਹਾਂ ਦੇ ਨਾਂਅ ਦੀ ਚਾਰਜਸ਼ੀਟ ਫਾਈਲ ਕਰਦੇ ਹੋਏ ਉਨ੍ਹਾਂ ਦਾ ਨਾਂਅ ਅਗਲੇ ਹਫ਼ਤੇ ਸ਼ੋਅ ਤੋਂ ਬਾਹਰ ਹੋਣ ਲਈ ਨੋਮੀਨੇਟ ਕੀਤਾ। ਜਦੋਂ ਜ਼ੀਸ਼ਾਨ ਨੇ ਆਪਣੀ ਗੱਲ ਕੰਗਨਾ ਦੇ ਸਾਹਮਣੇ ਰੱਖਣੀ ਚਾਹੀ ਤਾਂ ਕੰਗਨਾ ਨੇ ਜ਼ੀਸ਼ਾਨ ਨੂੰ ਕਿਹਾ ਕਿ ਤੁਸੀਂ ਵੀ ਹਲਾਲ ਮੀਟ ਦਾ ਸਮਰਥਨ ਕੀਤਾ। ਸਾਡੇ ਇੱਥੇ ਇਕ ਗੁਰੂ ਆਏ ਸਨ, ਜੋ ਹਰ ਕਿਸੇ ਨੂੰ ਗਊ ਮੂਤਰ ਪੀਣ ਲਈ ਕਹਿੰਦੇ ਸਨ, ਅਸੀਂ ਉਨ੍ਹਾਂ ਨੂੰ ਵੀ ਰੋਕਿਆ ਸੀ।
ਜਾਣੋ ਕੰਗਨਾ ਰਣੌਤ ਦਾ ਕੀ ਕਹਿਣਾ ਹੈ?
ਕੰਗਨਾ ਨੇ ਅੱਗੇ ਕਿਹਾ ਕਿ ਹਲਾਲ ਮੀਟ ਖਾਣਾ ਚੰਗਾ ਹੈ, ਇਹ ਤੁਹਾਡਾ ਵਿਸ਼ਵਾਸ ਹੋ ਸਕਦਾ ਹੈ, ਪਰ ਦੂਜਿਆਂ ਨੂੰ ਦੱਸੇ ਬਗੈਰ ਹਲਾਲ ਮੀਟ ਪਰੋਸਣਾ ਗਲਤ ਹੈ। ਉਨ੍ਹਾਂ ਲਈ ਕੋਈ ਵੱਖਰਾ ਆਪਸ਼ਨ ਨਹੀਂ ਦਿੱਤਾ ਗਿਆ ਹੈ। ਜਿਹੜੇ ਇਸ ਦੇ ਆਦੀ ਨਹੀਂ ਹਨ, ਉਨ੍ਹਾਂ ਲਈ ਇਹ ਇਤਰਾਜ਼ਯੋਗ ਬਣ ਜਾਂਦਾ ਹੈ। ਪਾਇਲ ਦੀ ਵੀ ਕੰਗਨਾ ਨੇ ਰੱਜ ਕੇ ਕਲਾਸ ਲਗਾਉਂਦਿਆਂ ਕਿਹਾ ਕਿ ਤੁਹਾਡੇ ਇਸੇ ਸੁਭਾਅ ਕਾਰਨ ਤੁਹਾਨੂੰ ਰਾਈਟ ਵਿੰਗ ਦਾ ਵੀ ਸਪੋਰਟ ਨਹੀਂ ਮਿਲਦਾ। ਤੁਸੀਂ ਮੁੱਦੇ ਤੋਂ ਭਟਕ ਕੇ ਪਰਸਨਲ ਹੋ ਜਾਂਦੇ ਹੋ ਅਤੇ ਇਸ ਕਾਰਨ ਤੁਸੀਂ ਜੇਲ੍ਹ ਜਾ ਚੁੱਕੇ ਹੋ।