ਜਸਟਿਨ ਬੀਬਰ ਨਾਲ ਗੀਤ ਕਰਨਗੇ ਗੁਰੂ ਰੰਧਾਵਾ, ਟਵਿੱਟਰ ਤੇ ਦਿੱਤਾ ਹਿੰਟ
ਗੁਰੂ ਰੰਧਾਵਾ ਨੇ ਇੱਕ ਟਵੀਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੋ ਉਨ੍ਹਾਂ ਦੀ ਫਿਊਚਰ ਦੀ ਪਲਾਨਿੰਗ ਵਾਲ ਇਸ਼ਾਰਾ ਕਰਦਾ ਹੈ। ਗੁਰੂ ਰੰਧਾਵਾ ਨੇ ਇਸ਼ਾਰਾ ਕੀਤਾ ਹੈ ਕਿ ਉਹ ਜਸਟਿਨ ਬੀਬਰ ਨਾਲ ਕੋਲੈਬੋਰੇਟ ਕਰ ਸਕਦੇ ਹਨ। ਇੱਕ ਟਵੀਟ ਵਿੱਚ ਜਦ ਕਿਸੇ ਨੇ ਲਿਖਿਆ ਕਿ ਜਸਟਿਨ ਨਾਲ ਗੁਰੂ ਕੌਂਬੀਨੇਸ਼ਨ ਕਮਾਲ ਦਾ ਹੋਏਗਾ ਤਾਂ ਗੁਰੂ ਨੇ ਕਿਹਾ ਕਿ ਇੰਤਜ਼ਾਰ ਜਲਦ ਹੀ ਖਤਮ ਹੋਏਗਾ।
ਚੰਡੀਗੜ੍ਹ: ਗੁਰੂ ਰੰਧਾਵਾ ਨੇ ਇੱਕ ਟਵੀਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੋ ਉਨ੍ਹਾਂ ਦੀ ਫਿਊਚਰ ਦੀ ਪਲਾਨਿੰਗ ਵਾਲ ਇਸ਼ਾਰਾ ਕਰਦਾ ਹੈ। ਗੁਰੂ ਰੰਧਾਵਾ ਨੇ ਇਸ਼ਾਰਾ ਕੀਤਾ ਹੈ ਕਿ ਉਹ ਜਸਟਿਨ ਬੀਬਰ ਨਾਲ ਕੋਲੈਬੋਰੇਟ ਕਰ ਸਕਦੇ ਹਨ। ਇੱਕ ਟਵੀਟ ਵਿੱਚ ਜਦ ਕਿਸੇ ਨੇ ਲਿਖਿਆ ਕਿ ਜਸਟਿਨ ਨਾਲ ਗੁਰੂ ਕੌਂਬੀਨੇਸ਼ਨ ਕਮਾਲ ਦਾ ਹੋਏਗਾ ਤਾਂ ਗੁਰੂ ਨੇ ਕਿਹਾ ਕਿ ਇੰਤਜ਼ਾਰ ਜਲਦ ਹੀ ਖਤਮ ਹੋਏਗਾ।
ਗੁਰੂ ਰੰਧਾਵਾ ਇਸ ਤੋਂ ਪਹਿਲਾਂ ਮਿਸਟਰ ਵਰਲਡਵਾਈਡ, ਅਮੈਰੀਕਨ ਰੈਪਰ ਪਿਟਬੁੱਲ ਨਾਲ “ਸਲੋਲੀ ਸਲੋਲੀ” ਦੇ ਗੀਤ ਵਿੱਚ ਕੰਮ ਕਰ ਚੁੱਕੇ ਹਨ। ਪਿਟਬੁੱਲ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਇੱਕ ਹੋਰ ਗਾਣੇ 'ਚ ਉਹ ਪਿਛਲੇ ਸਾਲ ਪਿਟਬੁੱਲ ਨਾਲ ਮਿਲ ਕੇ ਕੰਮ ਕਰਨ ਗਿਆ ਸੀ। ਇਹ ਇੰਡਸਟਰੀ ਵਿੱਚ ਇੱਕ ਵੱਡਾ ਟ੍ਰੇਡਮਾਰਕ ਸੈੱਟ ਹੋਵੇਗਾ ਜੇ ਗੁਰੂ ਰੰਧਾਵਾ ਇਸ ਟਵੀਟ ਨੂੰ ਹਕੀਕਤ ਬਣਾਉਂਦੇ ਹਨ।
ਜਸਟਿਨ ਬੀਬਰ ਨੂੰ ਸੰਗੀਤ ਜਗਤ ਦੇ ਇਤਿਹਾਸ 'ਚ ਸਭ ਤੋਂ ਮਹਾਨ ਗਾਇਕਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਅਣਗਿਣਤ ਵਿਸ਼ਵ ਰਿਕਾਰਡਾਂ ਤੇ ਉਸ ਦੇ ਨਾਮ ਦੇ ਪ੍ਰਤਿਸ਼ਠਿਤ ਪੁਰਸਕਾਰਾਂ ਤੋਂ ਇਲਾਵਾ, ਜਸਟਿਨ ਵਿਸ਼ਵ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਦੇ ਕਲਾਕਾਰਾਂ ਵਿੱਚੋਂ ਇੱਕ ਹੈ। ਜਸਟਿਨ ਬੀਬਰ ਦੇ ਨਾਲ ਇੱਕ ਗਾਣੇ ਵਿੱਚ ਗੁਰੂ ਰੰਧਾਵਾ ਨੂੰ ਵੇਖਣਾ ਵਿਸ਼ਵ ਦੇ ਹਰ ਸੰਗੀਤ ਪ੍ਰੇਮੀ ਲਈ ਇੱਕ ਸਰਪਰਿਆਇਜ਼ ਹੋਵੇਗਾ।