ਪੜਚੋਲ ਕਰੋ
Advertisement
ਕਾਲਜ ਜਾ ਕਾਜੋਲ ਨੇ ਮਾਰੇ ਬੇਟੇ ਦੇ ਥੱਪੜ
ਮੁੰਬਈ: ਕਾਜੋਲ ਜਲਦੀ ਹੀ ਸਿਲਵਰ ਸਕਰੀਨ ‘ਤੇ ਫ਼ਿਲਮ ‘ਈਲਾ’ ਨਾਲ ਵਾਪਸੀ ਕਰ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਕਾਜੋਲ ਦੇ 44ਵੇਂ ਜਨਮਦਿਨ ਮੌਕੇ ਰਿਲੀਜ਼ ਕੀਤਾ ਗਿਆ। ਫ਼ਿਲਮ ਇੱਕ ਮਾਂ ਅਤੇ ਬੇਟੇ ਦੀ ਕਹਾਣੀ ਹੈ। ਫ਼ਿਲਮ ਅਜਿਹੀ ਮਾਂ ਦੀ ਕਹਾਣੀ ਹੈ ਜੋ ਆਪਣੇ ਬੇਟੇ ਨੂੰ ਬੇਹੱਦ ਪਿਆਰ ਕਰਦੀ ਹੈ ਅਤੇ ਉਸ ਨਾਲ ਰਹਿਣ ਦੀ ਕੋਸ਼ਿਸ਼ ਮਾਂ-ਬੇਟੇ ‘ਚ ਦੂਰੀਆਂ ਪੈਦਾ ਕਰ ਦਿੰਦੀ ਹੈ।
ਇਸ ਫ਼ਿਲਮ ਨਾਲ ਕਾਜੋਲ ਨੇ ਅੱਜ ਦੇ ਮਾਪਿਆਂ ਦੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ‘ਚ ਨੇਹਾ ਧੂਪੀਆ ਵੀ ਅਹਿਮ ਰੋਲ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਟ੍ਰੇਕਰ ਕਾਫੀ ਮਜ਼ੇਦਾਰ ਹੈ। ਜਿਸ ਨੂੰ ਦੇਖ ਕੇ ਸਕੂਨ ਜਿਹਾ ਮਿਲਦਾ ਹੈ।
ਇਸ ਫ਼ਿਲਮ ‘ਚ ਕਾਜੋਲ ਇੱਕ ਵਾਰ ਫੇਰ ਆਪਣੀਆਂ ਅਦਾਵਾਂ ਬਿਖੇਰਦੀ ਨਜ਼ਰ ਆਵੇਗੀ। ਫ਼ਿਲਮ ਨੂੰ ਪ੍ਰਦੀਪ ਸਰਕਾਰ ਨੇ ਡਾਇਰੈਕਟ ਕੀਤਾ ਹੈ। ਜਿਨ੍ਹਾਂ ਨੇ ਕਾਜੋਲ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਜੋਲ ਉਨ੍ਹਾਂ ਚੋਣਵੇਂ ਕਲਾਕਾਰਾਂ ਚੋਂ ਹੈ ਜੋ ਕਿਰਦਾਰ ਨੂੰ ਨਿਭਾਉਂਦੀ ਨਹੀਂ ਸਗੋਂ ਜਿਉਂਦੀ ਹੈ। ਉਨ੍ਹਾਂ ਅੰਦਰ ਇੱਕ ਗਜ਼ਬ ਦਾ ਜਾਦੂ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿਚਦਾ ਹੈ। ਉਮੀਦ ਹੈ ਕਿ 'ਈਲਾ' ਵੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ’।
'ਈਲਾ' ਨੂੰ ਹੁਣ ਤਕ ਯੂ-ਟਿਊਬ ‘ਤੇ 4 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਦੂਜੇ ਨੰਬਰ ‘ਤੇ ਟ੍ਰੈਂਡ ਕਰ ਰਿਹਾ ਹੈ। ਟ੍ਰੇਲਰ ‘ਚ ਕਾਜੋਲ 22 ਸਾਲ ਕਾਲੇਜ ਆਪਣੀ ਪੜਾਈ ਪੂਰੀ ਕਰਨ ਜਾਂਦੀ ਹੈ ਜਿਸ ‘ਚ ਉਹ ਕਈਂ ਵਾਰ ਆਪਣੇ ਬੇਟੇ ਦੇ ਥੱਪੜ ਮਾਰਦੀ ਵੀ ਨਜ਼ਰ ਆ ਰਹੀ ਹੈ। ਫ਼ਿਲਮ 7 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement