Gadar: ਸੰਨੀ ਦਿਓਲ ਦੀ 'ਗਦਰ' 'ਚ ਪਹਿਲਾਂ ਕਾਜੋਲ ਨੇ ਬਣਨਾ ਸੀ ਸਕੀਨਾ, ਜਾਣੋ ਫਿਰ ਅਮੀਸ਼ਾ ਦੀ ਕਿਵੇਂ ਹੋਈ ਸੀ ਐਂਟਰੀ
Kajol Rejected Gadar: ਕੀ ਤੁਹਾਨੂੰ ਪਤਾ ਹੈ ਕਿ 'ਗਦਰ' ਫਿਲਮ ਅਮੀਸ਼ਾ ਪਟੇਲ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਕਾਜੋਲ ਨੂੰ ਆਫਰ ਹੋਈ ਸੀ। ਪਰ ਕਾਜੋਲ ਨੇ ਸੰਨੀ ਦਿਓਲ ਦੀ ਵਜ੍ਹਾ ਕਰਕੇ ਇਸ ਫਿਲਮ ਨੂੰ ਠੁਕਰਾ ਦਿੱਤਾ ਸੀ
Why Kajol Rejected Gadar Ek Prem Katha: ਸੰਨੀ ਦਿਓਲ ਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' ਦੀ ਚਾਰੇ ਪਾਸੇ ਖੂਬ ਚਰਚਾ ਹੈ। 'ਗਦਰ 2' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦਰਮਿਆਨ ਅਸੀਂ ਤੁਹਾਨੂੰ ਫਿਲਮ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਤੁਸੀਂ ਪਹਿਲਾਂ ਸੁਣਿਆ ਹੋਵੇ।
ਕੀ ਤੁਹਾਨੂੰ ਪਤਾ ਹੈ ਕਿ 'ਗਦਰ' ਫਿਲਮ ਅਮੀਸ਼ਾ ਪਟੇਲ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਕਾਜੋਲ ਨੂੰ ਆਫਰ ਹੋਈ ਸੀ। ਪਰ ਕਾਜੋਲ ਨੇ ਸੰਨੀ ਦਿਓਲ ਦੀ ਵਜ੍ਹਾ ਕਰਕੇ ਇਸ ਫਿਲਮ ਨੂੰ ਠੁਕਰਾ ਦਿੱਤਾ ਸੀ।
ਗਦਰ ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਅਮੀਸ਼ਾ ਪਟੇਲ ਤੋਂ ਪਹਿਲਾਂ ਬਾਲੀਵੁੱਡ ਦੀਆਂ ਦਿੱਗਜ ਅਭਿਨੇਤਰੀਆਂ ਨੂੰ ਫਿਲਮ ਦੀ ਕਹਾਣੀ ਸੁਣਾਈ ਸੀ, ਕਾਜੋਲ ਵੀ ਉਨ੍ਹਾਂ ਵਿੱਚੋਂ ਇੱਕ ਸੀ। ਅਨਿਲ ਸ਼ਰਮਾ ਨੇ ਦੱਸਿਆ ਕਿ ਹਰ ਕਿਸੇ ਨੇ ਕਿਸੇ ਨਾ ਕਿਸੇ ਬਹਾਨੇ ਇਸ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਸੇ ਨੇ ਕਿਹਾ ਕਿ ਇਹ ਫਿਲਮ ਦੀ ਕਹਾਣੀ ਪੁਰਾਣੇ ਜ਼ਮਾਨੇ ਦੀ ਹੈ, ਕਿਸੇ ਨੇ ਸੰਨੀ ਦਿਓਲ ਦਾ ਨਾਮ ਸੁਣ ਕੇ ਹੀ ਮਨਾ ਕਰ ਦਿੱਤਾ ਸੀ।
View this post on Instagram
ਇੰਜ ਹੋਈ ਸੀ ਫਿਲਮ ;ਚ ਨਵੀਂ ਕੁੜੀ ਅਮੀਸ਼ਾ ਪਟੇਲ ਦੀ ਐਂਟਰੀ
'ਗਦਰ' ਫਿਲਮ 2001 'ਚ ਰਿਲੀਜ਼ ਹੋਈ ਸੀ। ਉਸ ਸਮੇਂ ਅਮੀਸ਼ਾ ਪਟੇਲ ਬਾਲੀਵੁੱਡ ਇੰਡਸਟਰੀ 'ਚ ਨਵੀਂ ਸੀ। ਪਰ ਉਸ ਦੀ ਫਿਲਮ 'ਕਹੋ ਨਾ ਪਿਆਰ ਹੈ' ਪਹਿਲਾਂ ਰਿਲੀਜ਼ ਹੋ ਚੁੱਕੀ ਸੀ, ਤੇ ਇਸ ਫਿਲਮ ਨੇ ਅਮੀਸ਼ਾ ਨੂੰ ਸਟਾਰ ਬਣਾ ਦਿੱਤਾ ਸੀ। ਪਰ ਫਿਰ ਵੀ ਅਮੀਸ਼ਾ ਨੂੰ 'ਗਦਰ' ਫਿਲਮ 'ਚ ਕੰਮ ਲੈਣ ਲਈ ਆਡੀਸ਼ਨ ਦੇਣਾ ਪਿਆ ਸੀ। ਰਿਪੋਰਟ ਮੁਤਾਬਕ ਸਕੀਨਾ ਦੇ ਕਿਰਦਾਰ ਲਈ ਕਰੀਬ 140 ਕੁੜੀਆਂ ਆਡੀਸ਼ਨ ਦੇਣ ਆਈਆਂ ਹੋਈਆਂ ਸੀ, ਜਿਨ੍ਹਾਂ ਵਿੱਚੋਂ ਮੇਕਰਸ ਨੇ ਅਮੀਸ਼ਾ ਪਟੇਲ ਦਾ ਸਿਲੈਕਸ਼ਨ ਕੀਤਾ ਅਤੇ ਇਸ ਤਰ੍ਹਾਂ ਅਮੀਸ਼ਾ ਤਾਰਾ ਸਿੰਘ ਦੀ ਸਕੀਨਾ ਬਣੀ ਸੀ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦਾ ਨਵਾਂ ਪੋਸਟਰ ਰਿਲੀਜ਼, ਹੱਥਾਂ 'ਚ ਬੰਦੂਕ ਫੜੀ ਐਕਸ਼ਨ ਮੋਡ 'ਚ ਨਜ਼ਰ ਆਈ ਨਯਨਤਾਰਾ