![ABP Premium](https://cdn.abplive.com/imagebank/Premium-ad-Icon.png)
ਬੀਜੇਪੀ ਦੀ ਹਾਰ 'ਤੇ ਭੜਕ ਉੱਠੀ ਕੰਗਨਾ ਰਣੌਤ, ਪੱਛਮੀ ਬੰਗਾਲ ਨੂੰ ਕਹਿਣ ਲੱਗੀ ਕਸ਼ਮੀਰ, ਖੂਬ ਹੋਈ ਟ੍ਰੋਲ
ਮਮਤਾ ਬੈਨਰਜੀ ਦੀ ਟੀਐਮਸੀ ਪਾਰਟੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਇਸ ਵਾਰ ਪੱਛਮੀ ਬੰਗਾਲ 'ਚ ਭਾਜਪਾ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਕੋਰੋਨਾ ਦੇ ਬਾਵਜੂਦ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਣੇ ਸਾਰੇ ਵੱਡੇ ਨੇਤਾਵਾਂ ਨੇ ਉਥੇ ਰੈਲੀਆਂ ਕੀਤੀਆਂ ਸੀ। ਪਰ ਮਮਤਾ ਬੈਨਰਜੀ ਦੀ ਟੀਐਮਸੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
![ਬੀਜੇਪੀ ਦੀ ਹਾਰ 'ਤੇ ਭੜਕ ਉੱਠੀ ਕੰਗਨਾ ਰਣੌਤ, ਪੱਛਮੀ ਬੰਗਾਲ ਨੂੰ ਕਹਿਣ ਲੱਗੀ ਕਸ਼ਮੀਰ, ਖੂਬ ਹੋਈ ਟ੍ਰੋਲ Kangana Ranaut angry over BJP's defeat, calls West Bengal Kashmir, trolled by users ਬੀਜੇਪੀ ਦੀ ਹਾਰ 'ਤੇ ਭੜਕ ਉੱਠੀ ਕੰਗਨਾ ਰਣੌਤ, ਪੱਛਮੀ ਬੰਗਾਲ ਨੂੰ ਕਹਿਣ ਲੱਗੀ ਕਸ਼ਮੀਰ, ਖੂਬ ਹੋਈ ਟ੍ਰੋਲ](https://feeds.abplive.com/onecms/images/uploaded-images/2021/04/28/99549e46dc9c0f49d5e21d369dee3183_original.jpg?impolicy=abp_cdn&imwidth=1200&height=675)
ਮਮਤਾ ਬੈਨਰਜੀ ਦੀ ਟੀਐਮਸੀ ਪਾਰਟੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਇਸ ਵਾਰ ਪੱਛਮੀ ਬੰਗਾਲ 'ਚ ਭਾਜਪਾ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਕੋਰੋਨਾ ਦੇ ਬਾਵਜੂਦ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਣੇ ਸਾਰੇ ਵੱਡੇ ਨੇਤਾਵਾਂ ਨੇ ਉਥੇ ਰੈਲੀਆਂ ਕੀਤੀਆਂ ਸੀ। ਪਰ ਮਮਤਾ ਬੈਨਰਜੀ ਦੀ ਟੀਐਮਸੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਸਾਰੇ ਨੇਤਾ ਅਤੇ ਮਸ਼ਹੂਰ ਲੋਕ ਚੋਣ ਨਤੀਜਿਆਂ ਬਾਰੇ ਆਪਣੀ ਫੀਡਬੈਕ ਦੇ ਰਹੇ ਹਨ। ਹਰ ਵਾਰ ਦੀ ਤਰ੍ਹਾਂ ਕੰਗਨਾ ਰਣੌਤ ਨੇ ਵੀ ਭਾਜਪਾ ਦੀ ਸੰਭਾਵਿਤ ਹਾਰ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਫਿਰ ਸਮਾਜਿਕ ਪਾੜੇ ਵਾਲਾ ਹਿੰਦੂ-ਮੁਸਲਿਮ 'ਤੇ ਫਿਰਕੂ ਟਵੀਟ ਕੀਤਾ ਹੈ। ਕੰਗਨਾ ਨੇ ਪੱਛਮੀ ਬੰਗਾਲ ਦੀ ਤੁਲਨਾ ਕਸ਼ਮੀਰ ਨਾਲ ਕੀਤੀ।
ਕੰਗਨਾ ਨੇ ਲਿਖਿਆ “ਬੰਗਲਾਦੇਸ਼ੀ ਅਤੇ ਰੋਹਿੰਗਿਆ ਮਮਤਾ ਦੀ ਸਭ ਤੋਂ ਵੱਡੀ ਤਾਕਤ ਹਨ… ਜਿਵੇਂ ਕਿ ਰੁਝਾਨ ਵੇਖੇ ਜਾ ਰਹੇ ਹਨ, ਅਜਿਹਾ ਲਗਦਾ ਹੈ ਕਿ ਹੁਣ ਹਿੰਦੂ ਬਹੁਗਿਣਤੀ 'ਚ ਉਥੇ ਨਹੀਂ ਰਹੇ। ਅੰਕੜਿਆਂ ਅਨੁਸਾਰ ਬੰਗਾਲੀ ਮੁਸਲਮਾਨ ਭਾਰਤ 'ਚ ਸਭ ਤੋਂ ਗਰੀਬ ਅਤੇ ਵਾਂਝੇ ਹਨ, ਚੰਗੀ ਗੱਲ ਹੈ ਕਿ ਇਕ ਹੋਰ ਕਸ਼ਮੀਰ ਬਣਾਇਆ ਜਾ ਰਿਹਾ ਹੈ… ”
ਕੰਗਨਾ ਆਪਣੇ ਇਸ ਟਵੀਟ ਤੋਂ ਬਾਅਦ ਬਹੁਤ ਟ੍ਰੋਲ ਹੋ ਰਹੀ ਹੈ। ਤੁਸੀਂ ਵੀ ਦੇਖੋ ਯੂਜ਼ਰਸ ਦੇ ਇਹ ਟਵੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)