(Source: ECI/ABP News)
ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾ
ਕੰਗਣਾ ਨੇ ਅੱਜ ਮੁੰਬਈ ਜਾਣਾ ਹੈ। ਕੰਗਣਾ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। ਹਾਲਾਂਕਿ ਪਹਿਲਾਂ ਕੰਗਣਾ ਦੀ ਰਿਪੋਰਟ ਪੌਜ਼ੇਟਿਵ ਆਈ ਸੀ ਪਰ ਦੁਬਾਰਾ ਸੈਂਪਲ ਲੈਣ ਮਗਰੋਂ ਰਾਤ ਢਾਈ ਵਜੇ ਜੋ ਰਿਪੋਰਟ ਆਈ ਸੀ ਉਹ ਨੈਗੇਟਿਵ ਹੈ।

ਚੰਡੀਗੜ੍ਹ: ਕੰਗਣਾ ਰਣੌਤ ਦਾ ਮੁੰਬਈ ਜਾਣਾ ਤੈਅ ਹੋ ਗਿਆ ਹੈ। ਇਸ ਤਹਿਤ ਕੰਗਣਾ ਰਣੌਤ ਆਪਣੇ ਪਿੰਡ ਤੋਂ ਚੰਡੀਗੜ੍ਹ ਏਅਰਪੋਰਟ ਲਈ ਘਰੋਂ ਰਵਾਨਾ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਸੜਕੀ ਰਸਤੇ ਜ਼ਰੀਏ ਚਾਰ ਘੰਟੇ ਚੰਡੀਗੜ੍ਹ ਪਹੁੰਚਣ 'ਚ ਲੱਗਣਗੇ।
ਦਰਅਸਲ ਕੰਗਣਾ ਨੇ ਅੱਜ ਮੁੰਬਈ ਜਾਣਾ ਹੈ। ਕੰਗਣਾ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। ਹਾਲਾਂਕਿ ਪਹਿਲਾਂ ਕੰਗਣਾ ਦੀ ਰਿਪੋਰਟ ਪੌਜ਼ੇਟਿਵ ਆਈ ਸੀ ਪਰ ਦੁਬਾਰਾ ਸੈਂਪਲ ਲੈਣ ਮਗਰੋਂ ਰਾਤ ਢਾਈ ਵਜੇ ਜੋ ਰਿਪੋਰਟ ਆਈ ਸੀ ਉਹ ਨੈਗੇਟਿਵ ਹੈ।
ਕੰਗਣਾ ਰਣੌਤ ਸੰਜੇ ਰਾਉਤ ਨਾਲ ਚੱਲ ਰਹੇ ਟਕਰਾਅ ਦੌਰਾਨ ਅੱਜ ਮੁੰਬਈ ਜਾ ਰਹੀ ਹੈ। ਸੰਜੇ ਰਾਉਤ ਨੇ ਕੰਗਣਾ 'ਤੇ ਇੱਕ ਆਰਟੀਕਲ ਜ਼ਰੀਏ ਮੁੰਬਈ ਪੁਲਿਸ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਾਏ ਸਨ। ਸੰਜੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸਨੂੰ ਮੁੰਬਈ ਪੁਲਿਸ 'ਤੇ ਭਰੋਸਾ ਨਹੀਂ ਤਾਂ ਉਹ ਮੁੰਬਈ ਨਾ ਆਵੇ। ਜਿਸ ਦੇ ਜਵਾਬ ਵਜੋਂ ਕੰਗਣਾ ਨੇ ਕਿਹਾ ਸੀ ਕਿ ਉਹ ਮੁੰਬਈ ਆਏਗੀ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ। ਕੰਗਣਾ ਦੇ ਮੁੰਬਈ ਜਾਣ ਲਈ ਹਿਮਾਚਲ ਸਰਕਾਰ ਨੇ ਕੰਗਣਾ ਨੂੰ Y ਸ਼੍ਰੇਣੀ ਦੀ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ।
ਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
