ਹੁਣ ਟਵਿੱਟਰ ਦੇ ਸੀਈਓ 'ਤੇ ਭੜਕੀ ਕੰਗਨਾ ਰਣੌਤ, ਬੋਲੀ- ਜੈਕ ਚਾਚਾ ਮੇਰੇ ਤੋਂ ਡਰਦੇ ਕਿਉਂਕਿ.....
ਅਦਾਕਾਰਾ ਕੰਗਨਾ ਰਣੌਤ ਨੇ ਹੁਣ ਟਵਿੱਟਰ 'ਤੇ ਉਸ ਦੇ ਅਕਾਊਂਟ 'ਤੇ ਅੰਸ਼ਿਕ ਪਾਬੰਦੀ ਲਾਉਣ ਕਰਕੇ ਕੰਪਨੀ ਦੇ ਸੀਈਓ ਜੈਕ ਡੋਰਸੀ ਨੀ ਨਿਸ਼ਾਨੇ 'ਤੇ ਲਿਆ।
ਅਦਾਕਾਰਾ ਕੰਗਨਾ ਰਣੌਤ ਨੇ ਹੁਣ ਟਵਿੱਟਰ 'ਤੇ ਉਸ ਦੇ ਅਕਾਊਂਟ 'ਤੇ ਅੰਸ਼ਿਕ ਪਾਬੰਦੀ ਲਾਉਣ ਕਰਕੇ ਕੰਪਨੀ ਦੇ ਸੀਈਓ ਜੈਕ ਡੋਰਸੀ ਨੀ ਨਿਸ਼ਾਨੇ 'ਤੇ ਲਿਆ।
ਕੰਗਨਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ, “ਮੇਰੇ 'ਤੇ ਅੰਸ਼ਕ ਤੌਰ 'ਤੇ ਪਾਬੰਦੀ ਲਾਈ ਗਈ ਹੈ ਕਿਉਂਕਿ ਜੈਕ ਚਾਚਾ ਤੇ ਉਨ੍ਹਾਂ ਦੀ ਟੀਮ ਮੇਰੇ ਤੋਂ ਡਰਦੀ ਹੈ। ਉਹ ਮੈਨੂੰ ਮੁਅੱਤਲ ਨਹੀਂ ਕਰ ਸਕਦੇ ਤੇ ਇੱਥੋਂ ਤਕ ਕਿ ਮੈਨੂੰ ਹਰ ਰੋਜ਼ ਖੁੱਲ੍ਹ ਕੇ ਉਨ੍ਹਾਂ ਨੂੰ ਬੇਨਕਾਬ ਵੀ ਨਹੀਂ ਕਰਨ ਦੇ ਸਕਦੇ। ਮੈਂ ਇੱਥੇ ਫੌਲੋਅਰਸ ਇਕੱਠੇ ਕਰਨ ਜਾਂ ਮੈਂ ਆਪਣਾ ਪ੍ਰਚਾਰ ਕਰਨ ਨਹੀਂ ਆਈ ਹਾਂ। ਇੱਥੇ ਮੈਂ ਆਪਣੇ ਦੇਸ਼ ਲਈ ਹਾਂ ਤੇ ਇਹ ਹੀ ਉਨ੍ਹਾਂ ਲਈ ਸਮੱਸਿਆ ਹੈ।"
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੰਗਨਾ ਨੇ ਆਪਣੇ ਕਥਿਤ ਐਕਸ ਬੁਆਏਫ੍ਰੈਂਡ ਰਿਤਿਕ ਰੋਸ਼ਨ 'ਤੇ ਵੀ ਤਨਜ ਕੱਸਿਆ। ਦਰਅਸਲ, ਕ੍ਰਾਈਮ ਬ੍ਰਾਂਚ ਨੇ ਅਭਿਨੇਤਾ ਨੂੰ ਸੰਮਨ ਭੇਜ ਕੇ 27 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਮੁੰਬਈ ਸਥਿਤ ਉਨ੍ਹਾਂ ਦੇ ਦਫਤਰ ਆਉਣ ਲਈ ਕਿਹਾ। ਇਹ ਸਾਲ 2016 ਦਾ ਮਾਮਲਾ ਹੈ, ਜਦੋਂ ਰਿਤਿਕ ਨੇ ਕੰਗਨਾ ਦੇ ਅਕਾਊਂਟ ਤੋਂ 100 ਤੋਂ ਜ਼ਿਆਦਾ ਈਮੇਲ ਭੇਜਣ ਦੀ ਸ਼ਿਕਾਇਤ ਕੀਤੀ ਸੀ।