Kangana Ranaut: ਕੰਗਨਾ ਰਣੌਤ ਦਾ ਤਿਲਕਿਆ ਪੈਰ, ਨਦੀ `ਚ ਡਿੱਗੀ ਅਦਾਕਾਰਾ, ਖੁਦ ਫੋਟੋ ਸ਼ੇਅਰ ਕਰ ਕਹੀ ਇਹ ਗੱਲ
Kangana Ranut Pic: ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੀ ਸ਼ੂਟਿੰਗ ਲਈ ਲੋਕੇਸ਼ਨ ਲੱਭ ਰਹੀ ਹੈ। ਉਨ੍ਹਾਂ ਨੇ ਆਪਣੀ ਟੀਮ ਨਾਲ ਆਊਟਿੰਗ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।
Kangana Ranut Upcoming Film Emergency: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਫ਼ਿਲਮ ਲਈ ਸ਼ੂਟਿੰਗ ਲੋਕੇਸ਼ਨ ਲੱਭ ਰਹੀ ਹੈ। ਬੀਤੇ ਦਿਨ ਅਦਾਕਾਰਾ ਨੇ ਆਪਣੀ ਟੀਮ ਨਾਲ ਆਊਟਿੰਗ ਕੀਤੀ ਸੀ। ਇਸ ਦੀਆਂ ਕਈ ਤਸਵੀਰਾਂ ਕੰਗਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਕੰਗਨਾ ਫਿਲਮ ਦੀ ਸ਼ੂਟਿੰਗ ਲਈ ਲੋਕੇਸ਼ਨ ਦੀ ਭਾਲ 'ਚ ਨਦੀ ਅਤੇ ਸੰਘਣੇ ਜੰਗਲ 'ਚ ਨਜ਼ਰ ਆ ਰਹੀ ਹੈ।
View this post on Instagram
ਕੰਗਨਾ ਨੇ ਕਈ ਤਸਵੀਰਾਂ ਕੀਤੀਆਂ ਸ਼ੇਅਰ
ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ 'ਚ ਲਿਖਿਆ, 'ਟੈਕ - ਰੇਕੀ ਐਮਰਜੈਂਸੀ ਨਵੰਬਰ/2022'। ਤਸਵੀਰਾਂ 'ਚ ਕੰਗਨਾ ਨਦੀ ਦੇ ਕੋਲ ਇਕ ਚੱਟਾਨ ਤੋਂ ਦੂਜੀ ਚੱਟਾਨ 'ਤੇ ਛਾਲ ਮਾਰਦੀ ਨਜ਼ਰ ਆ ਰਹੀ ਹੈ। ਉਸ ਨੂੰ ਇੱਕ ਚੱਟਾਨ 'ਤੇ ਬੈਠੇ ਹੋਏ ਵੀ ਦੇਖਿਆ ਜਾ ਸਕਦਾ ਹੈ। ਹੋਰ ਤਸਵੀਰਾਂ 'ਚ ਵੀ ਅਭਿਨੇਤਰੀ ਲਾਲ ਰੰਗ ਦੇ ਟਰੈਕਸੂਟ ਅਤੇ ਬਲੈਕ ਕੈਪ 'ਚ ਨਜ਼ਰ ਆ ਰਹੀ ਸੀ।
ਪ੍ਰਸ਼ੰਸਕ ਮਜ਼ਾਕੀਆ ਕਰ ਰਹੇ ਮਜ਼ਾਕੀਆ ਕਮੈਂਟ
ਕਈ ਪ੍ਰਸ਼ੰਸਕਾਂ ਨੇ ਦਾਅਵਾ ਕੀਤਾ ਕਿ ਇਹ ਤਸਵੀਰਾਂ ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਨੇੜੇ ਲਈਆਂ ਗਈਆਂ ਹਨ, ਇੱਕ ਪ੍ਰਸ਼ੰਸਕ ਨੇ ਲਿਖਿਆ, 'ਕਰਬੀ ਐਂਗਲੌਂਗ ਮੈਮ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਸਥਾਨ 'ਤੇ ਆਉਣ ਲਈ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ।'' ਇਕ ਹੋਰ ਨੇ ਲਿਖਿਆ, ''ਸਾਡੇ ਅਸਾਮ ਵਿਚ ਤੁਹਾਡਾ ਸੁਆਗਤ ਹੈ।
ਕੰਗਨਾ ਦਾ ਨਦੀ `ਚ ਤਿਲਕਿਆ ਪੈਰ
ਅਦਾਕਾਰਾ ਨੇ ਇਸ ਸਬੰਧੀ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ `ਚ ਵੀ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ `ਚ ਕੰਗਨਾ ਦਾ ਪੈਰ ਤਿਲਕ ਗਿਆ ਅਤੇ ਉਹ ਨਦੀ ;ਚ ਡਿੱਗ ਪਈ। ਉਸ ਨੇ ਖੁਦ ਇਹ ਤਸਵੀਰ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ `ਚ ਲਿਖਿਆ, "ਇਹੀ ਹੁੰਦਾ ਹੈ ਜਦੋਂ ਤੁਸੀਂ ਓਵਰ ਐਕਸਾਇਟਡ ਹੋ ਜਾਂਦੇ ਹੋ। ਮੇਰੇ ਨਾਲ ਹੁਣ ਇਹੀ ਹੋਇਆ ਹੈ।"
'ਐਮਰਜੈਂਸੀ' 'ਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਏਗੀ ਕੰਗਨਾ
ਤੁਹਾਨੂੰ ਦੱਸ ਦੇਈਏ ਕਿ 'ਐਮਰਜੈਂਸੀ' ਕੰਗਨਾ ਦੀ ਪਹਿਲੀ ਸੋਲੋ ਡਾਇਰੈਕਸ਼ਨ ਵਾਲੀ ਫਿਲਮ ਹੈ। ਇਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੁਆਲੇ ਘੁੰਮਦੀ ਹੈ ਅਤੇ ਇਸ ਵਿੱਚ ਕੰਗਨਾ ਮਰਹੂਮ ਰਾਜਨੇਤਾ ਇੰਦਰਾ ਗਾਂਧੀ ਦੀ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗੀ। ਫਿਲਮ 'ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ, ਮਹਿਮਾ ਚੌਧਰੀ, ਵਿਸਾਖ ਨਾਇਰ, ਸਤੀਸ਼ ਕੌਸ਼ਿਕ, ਸ਼੍ਰੇਅਸ ਤਲਪੜੇ ਅਹਿਮ ਭੂਮਿਕਾਵਾਂ ਨਿਭਾਉਣਗੇ।