ਪੜਚੋਲ ਕਰੋ
Advertisement
ਕਿਸਾਨ ਧਰਨੇ 'ਚ ਸ਼ਾਮਲ ਬੇਬੇ ਬਾਰੇ ਮਾੜਾ ਬੋਲੀ ਕੰਗਣਾ ਰਣੌਤ ਤਾਂ ਪੰਜਾਬੀ ਗਾਇਕਾਂ ਨੇ ਇੰਝ ਲਿਆਂਦੀ ਅਕਲ ਟਿਕਾਣੇ
ਕੰਗਣਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਨੇ ਖੂਬ ਤਿੱਖਾ ਜਵਾਬ ਦਿੱਤਾ ਹੈ। ਦਿੱਲੀ ਪਹੁੰਚੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਲੋਕਾਂ ਨੂੰ ਕੰਗਣਾ ਰਣੌਤ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅੱਜਕਲ੍ਹ ਆਪਣੇ ਬੇਤੁਕੇ ਬਿਆਨਾਂ ਕਾਰਨ ਲਗਾਤਾਰ ਵਿਵਾਦਾਂ 'ਚ ਘਿਰਦੀ ਰਹਿੰਦੀ ਹੈ। ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਕਹਿ ਚੁੱਕੀ ਕੰਗਣਾ ਰਣੌਤ ਨੇ ਹੁਣ ਕਿਸਾਨ ਧਰਨਿਆਂ 'ਚ ਸ਼ਾਮਲ ਇਕ ਬਜ਼ੁਰਗ ਬੇਬੇ ਦੀ ਆਲੋਚਨਾ ਕੀਤੀ ਹੈ। ਉਸ ਨੇ ਟਵੀਟ ਕਰਦਿਆਂ ਬਜ਼ੁਰਗ ਬੇਬੇ ਦੀ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਉਹ ਪ੍ਰਦਰਸ਼ਨਾਂ 'ਚ ਜਾਣ ਲਈ ਪੈਸੇ ਲੈਂਦੀ ਹੈ। ਹਾਲਾਂਕਿ ਕੰਗਣਾ ਨੇ ਬਾਅਦ 'ਚ ਆਪਣਾ ਟਵੀਟ ਡਿਲੀਟ ਕਰ ਦਿੱਤਾ।
ਕੰਗਣਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਨੇ ਖੂਬ ਤਿੱਖਾ ਜਵਾਬ ਦਿੱਤਾ ਹੈ। ਦਿੱਲੀ ਪਹੁੰਚੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਲੋਕਾਂ ਨੂੰ ਕੰਗਣਾ ਰਣੌਤ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਕੰਵਰ ਗਰੇਵਾਲ ਨੇ ਕੰਗਣਾ ਨੂੰ ਕਿਹਾ ਕਿ ਅਸੀਂ ਤੇਰੀ ਭਾਸ਼ਾ ਨਹੀਂ ਵਰਤਦੇ, ਅਸੀਂ ਮਾੜੀ ਸ਼ਬਦਾਵਲੀ ਨਹੀਂ ਵਰਦਤੇ ਪਰ ਤੇਰੀ ਸੋਚ ਬਹੁਤ ਨੀਵੀਂ ਹੈ ਤੇ ਅਸੀਂ ਤੇਰੀ ਸੋਚ ਨੂੰ ਦਰਕਾਰਦੇ ਹਾਂ। ਕੰਵਰ ਗਰੇਵਾਲ ਨੇ ਗੁਰਬਾਣੀ ਦੀਆਂ ਤੁਕਾਂ ਰਾਹੀਂ ਕੰਗਣਾਂ ਨੂੰ ਨਸੀਹਤ ਦਿੱਤੀ ਕਿ ਤੁਹਾਡਾ ਹੰਕਾਰ ਸਿਰ ਚੜ੍ਹ ਬੋਲਦਾ ਹੈ ਤੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ। ਉਨ੍ਹਾਂ ਕਿਹਾ ਜੋ ਧਰਨਿਆਂ 'ਚ ਬਜ਼ੁਰਗ ਮਾਵਾਂ ਬੈਠੀਆਂ ਹਨ ਉਹ ਮਾਈ ਭਾਗੋ ਵਰਗੀਆਂ ਹਨ। ਕੰਵਰ ਗਰੇਵਾਲ ਨੇ ਸਪਸ਼ਟ ਕੀਤਾ ਕਿ ਨਾ ਅਸੀਂ ਅੱਤਵਾਦੀ ਹਾਂ ਤੇ ਨਾ ਹੀ ਉਹ ਜੋ ਤੇਰੀ ਸੋਚ ਹੈ। ਮਾਲਕ ਤੇਨੂੰ ਸਮੁੱਤ ਬਖਸ਼ੇ। ਹਰਫ ਚੀਮਾ ਨੇ ਵੀ ਕੰਗਣਾ ਨੂੰ ਸਵਾਲ ਕੀਤਾ ਕਿ ਜੇਕਰ ਝੰਡਾ ਫੜਿਆ ਫੋਟੋ ਵਾਲੀ ਮਾਤਾ ਪੈਸੇ ਲੈਕੇ ਰੋਲ ਕਰਦੀ ਹੈ ਤਾਂ ਕੀ ਉਸ ਤਸਵੀਰ 'ਚ ਬਾਕੀ ਬੀਬੀਆਂ ਵੀ ਪੈਸੇ ਲੈਕੇ ਰੋਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੀ ਪੋਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜੋ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ ਸਕਦੇ, ਪੰਜਾਬ ਦੇ ਸੰਘਰਸ਼ ਨੂੰ ਢਾਹ ਲਾ ਰਹੇ ਹਨ, ਅਜਿਹੇ ਲੋਕਾਂ ਦਾ ਬਾਈਕਾਰਟ ਕਰਨਾ ਚਾਹੀਦਾ ਹੈ। ਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡThis is a false claim by @KanganaTeam. She has now deleted her tweet. Do not forget how she's using her position to pull down and discredit those who are not privileged, and fighting for their rights. She is EXACTLY what she claims to be fighting against. pic.twitter.com/h1huGvf9Ki
— Pratik Sinha (@free_thinker) November 28, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement