ਕੰਗਨਾ ਨੂੰ ਕੋਰਟ ਤੋਂ ਮਿਲੀ ਰਾਹਤ, ਜਾਵੇਦ ਅਖਤਰ ਮਾਨਹਾਨੀ ਮਾਮਲੇ 'ਚ ਮਿਲੀ ਜ਼ਮਾਨਤ
ਅਭਿਨੇਤਰੀ ਕੰਗਨਾ ਰਣੌਤ ਨੂੰ ਜਾਵੇਦ ਅਖਤਰ ਮਾਨਹਾਨੀ ਮਾਮਲੇ 'ਚ ਕੁਝ ਰਾਹਤ ਮਿਲੀ ਹੈ। ਅੱਜ ਕੰਗਨਾ ਅਦਾਲਤ 'ਚ ਪੇਸ਼ ਹੋਈ ਅਤੇ ਅੰਧੇਰੀ ਮੈਜਿਸਟ੍ਰੇਟ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਜ਼ਮਾਨਤ ਦੇ ਦਿੱਤੀ।
ਮੁੰਬਈ: ਅਭਿਨੇਤਰੀ ਕੰਗਨਾ ਰਣੌਤ ਨੂੰ ਜਾਵੇਦ ਅਖਤਰ ਮਾਨਹਾਨੀ ਮਾਮਲੇ 'ਚ ਕੁਝ ਰਾਹਤ ਮਿਲੀ ਹੈ। ਅੱਜ ਕੰਗਨਾ ਅਦਾਲਤ 'ਚ ਪੇਸ਼ ਹੋਈ ਅਤੇ ਅੰਧੇਰੀ ਮੈਜਿਸਟ੍ਰੇਟ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਜ਼ਮਾਨਤ ਦੇ ਦਿੱਤੀ। ਦਰਅਸਲ, ਜਾਵੇਦ ਅਖਤਰ ਨੇ ਪਿਛਲੇ ਸਾਲ ਨਵੰਬਰ 'ਚ ਕੰਗਨਾ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਅੱਜ ਅੰਧੇਰੀ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਹੋਈ ਸੀ ਅਤੇ ਆਪਣੇ ਵਿਰੁੱਧ ਜਾਰੀ ਜ਼ਮਾਨਤ ਵਾਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਸ ਨੇ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਕੰਗਨਾ ਨੂੰ ਆਗਿਆ ਦਿੱਤੀ।
ਦੱਸ ਦੇਈਏ ਕਿ ਜਾਵੇਦ ਅਖਤਰ ਨੇ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਸਾਹਮਣੇ ਕਥਿਤ ਤੌਰ 'ਤੇ ਟੈਲੀਵਿਜ਼ਨ ਇੰਟਰਵਿਊਸ 'ਚ ਕੰਗਣਾ ਦੁਆਰਾ ਜਾਵੇਦ ਅਖਤਰ ਖਿਲਾਫ ਬਦਨਾਮ ਕਰਨ ਅਤੇ ਬੇਬੁਨਿਆਦ ਟਿੱਪਣੀਆਂ ਕਰਨ ਲਈ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਜਾਵੇਦ ਅਖਤਰ ਨੇ ਦਾਅਵਾ ਕੀਤਾ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਟੀਵੀ ਇੰਟਰਵਿਊਸ ਵਿੱਚ ਬਾਲੀਵੁੱਡ ਵਿੱਚ ਧੜੇਬੰਦੀ ਦਾ ਜ਼ਿਕਰ ਕਰਨ ਤੋਂ ਬਾਅਦ ਕੰਗਨਾ ਨੇ ਉਨ੍ਹਾਂ ਦਾ ਨਾਮ ਵੀ ਇਸ ਵਿੱਚ ਖਿੱਚ ਲਿਆ ਸੀ।
ਇਸ ਦੇ ਨਾਲ ਹੀ ਜਾਵੇਦ ਅਖਤਰ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਕੰਗਨਾ ਨੇ ਝੂਠਾ ਦਾਅਵਾ ਕੀਤਾ ਸੀ ਕਿ ਅਖਤਰ ਨੇ ਰਿਤਿਕ ਰੋਸ਼ਨ ਨਾਲ ਉਸ ਦੇ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸ ਨਾਲ ਅਖਤਰ ਦਾ ਸਰਵਜਨਕ ਅਕਸ ਖਰਾਬ ਹੋਇਆ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/