ਪੜਚੋਲ ਕਰੋ

ਕੰਗਨਾ ਫਿਰ ਪਹੁੰਚੀ ਅਦਾਲਤ: ਦੇਸ਼ਧ੍ਰੋਹ ਦੀ FIR ਕਰਕੇ ਨਹੀਂ ਹੋ ਰਿਹਾ ਪਾਸਪੋਰਟ ਰਿਨਿਊ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਬੰਬੇ ਹਾਈਕੋਰਟ ਪਹੁੰਚ ਗਈ ਹੈ। ਇਸ ਵਾਰ ਮਾਮਲਾ ਪਾਸਪੋਰਟ ਰੀਨਿਊ ਕਰਨ ਦਾ ਹੈ। ਦਰਅਸਲ ਕੰਗਨਾ ਦੇ ਨਾਂ 'ਤੇ ਬਾਂਦਰਾ ਪੁਲਿਸ ਥਾਣੇ 'ਚ FIR ਦਰਜ ਹੈ, ਜਿਸ 'ਚ ਉਨ੍ਹਾਂ ਦੇ ਨਫ਼ਰਤ ਭਰੇ ਟਵੀਟਾਂ ਤੇ ਦੇਸ਼ਧ੍ਰੋਹ ਨੂੰ ਆਧਾਰ ਬਣਾਇਆ ਗਿਆ ਸੀ।

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਬੰਬੇ ਹਾਈਕੋਰਟ ਪਹੁੰਚ ਗਈ ਹੈ। ਇਸ ਵਾਰ ਮਾਮਲਾ ਪਾਸਪੋਰਟ ਰੀਨਿਊ ਕਰਨ ਦਾ ਹੈ। ਦਰਅਸਲ ਕੰਗਨਾ ਦੇ ਨਾਂ 'ਤੇ ਬਾਂਦਰਾ ਪੁਲਿਸ ਥਾਣੇ 'ਚ FIR ਦਰਜ ਹੈ, ਜਿਸ 'ਚ ਉਨ੍ਹਾਂ ਦੇ ਨਫ਼ਰਤ ਭਰੇ ਟਵੀਟਾਂ ਤੇ ਦੇਸ਼ਧ੍ਰੋਹ ਨੂੰ ਆਧਾਰ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਇੱਕ ਫ਼ਿਲਮ ਦੀ ਸ਼ੂਟਿੰਗ ਲਈ ਬੁੱਡਾਪੇਸਟ (ਹੰਗਰੀ) ਜਾਣਾ ਹੈ, ਪਰ ਪਾਸਪੋਰਟ ਵਿਭਾਗ ਨੇ ਇਸ ਐਫਆਈਆਰ ਕਾਰਨ ਉਨ੍ਹਾਂ ਦੇ ਪਾਸਪੋਰਟ ਨੂੰ ਰੀਨਿਊ ਕਰਨ 'ਤੇ ਇਤਰਾਜ਼ ਜਤਾਇਆ ਹੈ।

ਕੰਗਨਾ ਦਾ ਪਾਸਪੋਰਟ ਸਤੰਬਰ 'ਚ ਐਕਸਪਾਈਰ ਹੋ ਜਾਵੇਗਾ
ਕੰਗਨਾ ਨੇ ਅਦਾਲਤ 'ਚ ਦਾਖਲ ਆਪਣੀ ਅਰਜ਼ੀ 'ਚ ਕਿਹਾ ਹੈ ਕਿ ਉਹ ਇੱਕ ਅਦਾਕਾਰਾ ਹੈ ਤੇ ਇਸ ਲਈ ਪ੍ਰੋਫ਼ੈਸ਼ਨਲ ਕਮਿਟਮੈਂਟਸ ਲਈ ਉਨ੍ਹਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਕਈ ਥਾਵਾਂ ਦੀ ਯਾਤਰਾ ਕਰਨੀ ਪੈਂਦੀ ਹੈ। ਕੰਗਨਾ ਨੇ ਕਿਹਾ ਕਿ ਉਹ ਇਕ ਫ਼ਿਲਮ 'ਚ ਮੁੱਖ ਅਦਾਕਾਰਾ ਹੈ ਤੇ ਉਸ ਨੂੰ 15 ਜੂਨ ਤੋਂ ਅਗਸਤ ਤਕ ਬੁੱਡਾਪੇਸਟ ਦੀ ਯਾਤਰਾ ਕਰਨੀ ਹੈ।

ਕੰਗਨਾ ਨੇ ਦੱਸਿਆ ਕਿ ਉਸ ਦੇ ਪਾਸਪੋਰਟ ਦੀ ਤਰੀਕ ਸਤੰਬਰ 2021 ਨੂੰ ਖਤਮ ਹੋ ਰਹੀ ਹੈ। ਉਨ੍ਹਾਂ ਨੇ ਇਸ ਨੂੰ ਦੁਬਾਰਾ ਜਾਰੀ ਕਰਨ ਲਈ ਪਾਸਪੋਰਟ ਅਥਾਰਟੀ ਨੂੰ ਦਰਖਾਸਤ ਦਿੱਤੀ ਸੀ ਪਰ ਐਫਆਈਆਰ ਦੇ ਕਾਰਨ ਪਾਸਪੋਰਟ ਅਥਾਰਟੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਉਸ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ।

15 ਜੂਨ ਨੂੰ ਹੋਵੇਗੀ ਸੁਣਵਾਈ
ਕੰਗਨਾ ਨੇ ਕਿਹਾ ਕਿ ਪ੍ਰੋਡਕਸ਼ਨ ਹਾਊਸ ਨੇ ਸ਼ੂਟਿੰਗ ਦੀ ਲੋਕੇਸ਼ਨ ਬੁੱਕ ਕਰਨ 'ਚ ਬਹੁਤ ਸਾਰਾ ਪੈਸਾ ਲਗਾਇਆ ਹੈ। ਜਿੱਥੇ ਉਨ੍ਹਾਂ ਨੂੰ ਅਦਾਕਾਰਾ ਵਜੋਂ ਸ਼ਾਮਲ ਹੋਣਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਉਨ੍ਹਾਂ ਦਾ ਪਾਸਪੋਰਟ ਰੀਨਿਊ ਕੀਤਾ ਜਾਵੇ। ਕੰਗਨਾ ਨੇ ਮੰਗ ਕੀਤੀ ਹੈ ਕਿ ਮੈਜਿਸਟ੍ਰੇਟ ਦੇ ਆਦੇਸ਼ ਅਤੇ ਐਫਆਈਆਰ, ਕੰਗਨਾ ਦੇ ਨਾਮ 'ਤੇ ਪਾਸਪੋਰਟ ਜਾਰੀ ਕਰਨ ਦੇ ਅਧਿਕਾਰ ਨਾਲ ਸਮਝੌਤਾ ਨਾ ਕਰੇ। ਉਸ ਦੀ ਪਟੀਸ਼ਨ 'ਤੇ 15 ਜੂਨ ਮੰਗਲਵਾਰ ਨੂੰ ਜਸਟਿਸ ਪੀਬੀ ਵਰਾਲੇ ਤੇ ਐਸਪੀ ਤਾਵੜੇ ਦੀ ਬੈਂਚ ਸੁਣਵਾਈ ਕਰੇਗੀ।

ਅਕਤੂਬਰ 2020 'ਚ ਦਰਜ ਹੋਈ ਸੀ ਸ਼ਿਕਾਇਤ
ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਬਾਂਦਰਾ ਪੁਲਿਸ ਨੇ ਕੰਗਨਾ ਤੇ ਰੰਗੋਲੀ ਖ਼ਿਲਾਫ਼ ਮੁੰਨਾਵਰਾਲੀ ਸੈਯਦ ਦੀ ਸ਼ਿਕਾਇਤ 'ਤੇ ਆਈਪੀਸੀ ਦੀ ਧਾਰਾ-153 ਏ (ਵੱਖ-ਵੱਖ ਧਾਰਮਿਕ ਸੰਗਠਨਾਂ 'ਚ ਦੁਸ਼ਮਣੀ ਨੂੰ ਉਤਸ਼ਾਹਿਤ ਕਰਨਾ), 295 ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ), 124 ਏ (ਦੇਸ਼ਧ੍ਰੋਹ) ਤੇ 34 (ਸਾਜ਼ਿਸ਼) ਦਾ ਕੇਸ ਦਰਜ ਕੀਤਾ ਹੈ। ਬਾਅਦ 'ਚ ਕੰਨਾ ਨੇ ਪੁਲਿਸ ਵੱਲੋਂ ਦਰਜ ਐਫਆਈਆਰ ਨੂੰ ਰੱਦ ਕਰਨ ਤੇ ਮੈਜਿਸਟ੍ਰੇਟ ਦੇ ਆਦੇਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ  ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
Advertisement
ABP Premium

ਵੀਡੀਓਜ਼

ਐਸ਼ਵਰਿਆ ਅਭਿਸ਼ੇਕ ਤੋਂ ਪਹਿਲਾਂ , ਵੱਡੇ ਕਲਾਕਾਰ ਦਾ ਹੋਇਆ ਤਲਾਕਬਾਲੀਵੁੱਡ 'ਚ ਵੋਟਾਂ ਦਾ ਜੋਸ਼ , ਸਟਾਇਲ ਨਾਲ ਪਾਈਆਂ ਵੋਟਾਂFarmer Protest | ਦਿੱਲੀ ਕੂਚ ਲਈ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ | Sahmbhu Boarder | Abp Sanjhaਮੂਸੇਵਾਲਾ ਨੂੰ ਧਮਕੀ ਦਿੱਤੀ ਸੀ , ਅਸੀਂ ਤੈਨੂੰ ਨਹੀਂ ਛੱਡਣਾ , Geet Mp3 ਦੇ ਮਾਲਕ ਨੂੰ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ  ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Govinda Health Update: ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ 'ਚ ਉੱਠਿਆ ਸੀ ਦਰਦ, ਹੁਣ ਤੁਰਨ 'ਚ ਹੋ ਰਹੀ ਪਰੇਸ਼ਾਨੀ...
ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ 'ਚ ਉੱਠਿਆ ਸੀ ਦਰਦ, ਹੁਣ ਤੁਰਨ 'ਚ ਹੋ ਰਹੀ ਪਰੇਸ਼ਾਨੀ...
ABP Exclusive: ਸ਼ੁੱਕਰਵਾਰ ਨੂੰ ਆ ਸਕਦਾ ਅਰਸ਼ ਡੱਲਾ ਕੇਸ 'ਚ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ
ABP Exclusive: ਸ਼ੁੱਕਰਵਾਰ ਨੂੰ ਆ ਸਕਦਾ ਅਰਸ਼ ਡੱਲਾ ਕੇਸ 'ਚ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ
Embed widget