Kapil Sharma: ਜਦੋਂ ਗਿੰਨੀ ਚਤਰਥ ਨੇ ਰੱਜ ਕੇ ਕੀਤੀ ਸੀ ਪਤੀ ਕਪਿਲ ਸ਼ਰਮਾ ਦੀ ਬੇਇੱਜ਼ਤੀ, ਦੇਖੋ ਵੀਡੀਓ
Kapil Sharma Ginni Chatrath: ਕਪਿਲ ਸ਼ਰਮਾ ਨਾਲ ਇਹ ਕਾਂਡ ਹੋ ਚੁੱਕਿਆ ਹੈ, ਜਿਸ ਵਿੱਚ ਇੱਕ ਮਹਿਲਾ ਨੇ ਉਨ੍ਹਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਸੀ। ਇਹ ਮਹਿਲਾ ਕੋਈ ਹੋਰ ਨਹੀਂ, ਬਲਕਿ ਕਪਿਲ ਦੀ ਪਤਨੀ ਗਿੰਨੀ ਚਤਰਥ ਸੀ।
Kapil Sharma Ginni Chatrath Video: ਕਮੇਡੀਅਨ ਕਪਿਲ ਸ਼ਰਮਾ ਸਿਰਫ ਪੰਜਾਬ ਦੇ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਮਨਪਸੰਦ ਕਲਾਕਾਰ ਹਨ। ਉਨ੍ਹਾਂ ਨੇ ਆਪਣੀ ਕਾਮੇਡੀ ਨਾਲ ਦੁਨੀਆ ਭਰ 'ਚ ਲੋਕਾਂ ਨੂੰ ਆਪਣਾ ਫੈਨ ਬਣਾਇਆ ਹੈ। ਕਪਿਲ ਦਾ ਸ਼ੋਅ ਹੋਵੇ ਜਾਂ ਫਿਰ ਲਾਈਵ ਕੰਸਰਟ, ੳੇੇੁਹ ਮਜ਼ਾਕ ਮਜ਼ਾਕ 'ਚ ਕਿਸੇ ਦੀ ਵੀ ਬੇਇੱਜ਼ਤੀ ਕਰਨ ਦਾ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਪਰ ਕੀ ਹੋਵੇ ਜੇ ਕੋਈ ਕਪਿਲ ਦੀ ਹੀ ਬੇਇੱਜ਼ਤੀ ਕਰ ਦੇਵੇ।
ਇਹ ਵੀ ਪੜ੍ਹੋ: ਸਤਵਿੰਦਰ ਬਿੱਟੀ ਪੁਰਾਣੇ ਹਿੰਦੀ ਗਾਣਿਆਂ ਦੀ ਸ਼ੌਕੀਨ, ਸ਼ੇਅਰ ਕੀਤੀ ਵੀਡੀਓ
ਜੀ ਹਾਂ, ਕਪਿਲ ਸ਼ਰਮਾ ਨਾਲ ਇਹ ਕਾਂਡ ਹੋ ਚੁੱਕਿਆ ਹੈ, ਜਿਸ ਵਿੱਚ ਇੱਕ ਮਹਿਲਾ ਨੇ ਉਨ੍ਹਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਸੀ। ਇਹ ਮਹਿਲਾ ਕੋਈ ਹੋਰ ਨਹੀਂ, ਬਲਕਿ ਕਪਿਲ ਦੀ ਪਤਨੀ ਗਿੰਨੀ ਚਤਰਥ ਸੀ। ਕਪਿਲ ਸ਼ਰਮਾ ਦਾ ਇਕ ਪੁਰਾਣਾ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਅ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਨੈੱਟਫਲਿਕਸ ਦੇ ਇੱਕ ਸ਼ੋਅ 'ਤੇ ਕਮੇਡੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੀ ਪਤਨੀ ਗਿੰਨੀ ਨੂੰ ਪੁੱਛਦੇ ਹਨ, 'ਗਿੰਨੀ ਤੁਸੀਂ ਖਾਨਦਾਨੀ ਅਮੀਰ ਹੋ? ਫਿਰ ਤੁਸੀਂ ਕੀ ਮੈਨੂੰ ਇੱਕ ਸਕੂਟਰ ਚਲਾਉਣ ਵਾਲੇ ਬੰਦੇ ਨੂੰ ਪਿਆਰ ਕੀਤਾ?' ਇਸ ;'ਤੇ ਕਪਿਲ ਸ਼ਰਮਾ ਨੂੰ ਗਿੰਨੀ ਤੋਂ ਜੋ ਜਵਾਬ ਮਿਿਲਆ, ਉਸ ਨੂੰ ਸੁਣ ਕੇ ਇਹ ਸਾਫ ਪਤਾ ਲਗਦਾ ਹੈ ਕਿ ਗਿੰਨੀ ਵੀ ਕਾਮੇਡੀ ਤੇ ਹਾਜ਼ਰਜਵਾਬੀ 'ਚ ਕਪਿਲ ਤੋਂ ਘੱਟ ਨਹੀਂ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਨੇ ਗਿੰਨੀ ਨਾਲ ਲਵ ਮੈਰਿਜ ਕੀਤੀ ਸੀ। ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੀ ਲਵ ਸਟੋਰੀ ਬੜੀ ਫਿਲਮੀ ਹੈ। ਕਪਿਲ ਤੇ ਗਿੰਨੀ ਦੋਵੇਂ ਇਕੱਠੇ ਕਾਲਜ 'ਚ ਪੜ੍ਹਦੇ ਸੀ। ਕਪਿਲ ਗਰੀਬ ਘਰ ਤੋਂ ਸੀ, ਜਦਕਿ ਗਿੰਨੀ ਖਾਨਦਾਨੀ ਅਮੀਰ ਸੀ। ਇਨ੍ਹਾਂ ਦੋਵਾਂ ਦੇ ਪਿਆਰ ਚ ਗਿੰਨੀ ਦੇ ਪਰਿਵਾਰ ਨੇ ਰੁਕਾਵਟ ਪੈਦਾ ਕੀਤੀ ਸੀ। ਕਿਉਂਕਿ ਕਪਿਲ ਸ਼ਰਮਾ ਕਾਫੀ ਗਰੀਬ ਸੀ। ਪਰ ਕਪਿਲ ਨੇ ਜ਼ਬਰਦਸਤ ਸਫਲਤਾ ਹਾਸਲ ਕਰਕੇ ਦਿਖਾਇਆ ਅਤੇ ਆਪਣੇ ਪਿਆਰ ਨੂੰ ਹਾਸਲ ਕੀਤਾ।
ਇਹ ਵੀ ਪੜ੍ਹੋ: ਸਿੰਮੀ ਚਾਹਲ ਆਪਣੀ ਮਾਂ ਨਾਲ ਮਸਤੀ ਕਰਦੀ ਆਈ ਨਜ਼ਰ, ਸ਼ੇਅਰ ਕੀਤੀ ਵੀਡੀਓ