Kapil Sharma: ਕਪਿਲ ਸ਼ਰਮਾ ਲੋਕਾਂ ਦੇ ਘਰਾਂ ਦੇ ਬਾਹਰ ਕਰਦੇ ਸੀ ਟੂਣਾ, ਮਾਂ ਨੇ ਖੋਲ੍ਹ ਦਿੱਤੀ ਕਪਿਲ ਦੀ ਪੋਲ
The Kapil Sharma Show Promo: ਹਾਲ ਹੀ ਵਿੱਚ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ ਅਤੇ ਇਸ ਪ੍ਰੋਮੋ ਵਿੱਚ ਕਪਿਲ ਸ਼ਰਮਾ ਦੀ ਮਾਂ ਉਨ੍ਹਾਂ ਨੂੰ ਐਕਸਪੋਜ਼ ਕਰਦੀ ਨਜ਼ਰ ਆ ਰਹੀ ਹੈ।
The Kapil Sharma Show New Promo: ਕਪਿਲ ਸ਼ਰਮਾ ਸ਼ੋਅ ਵਿੱਚ ਹਰ ਹਫ਼ਤੇ ਕਈ ਸੈਲੇਬਸ ਆਉਂਦੇ ਹਨ, ਅਤੇ ਲੋਕ ਉਨ੍ਹਾਂ ਨਾਲ ਜੁੜੀਆਂ ਕੁਝ ਗੱਲਾਂ ਜਾਣਦੇ ਹਨ। ਸ਼ੋਅ ਵਿੱਚ ਹਰ ਵਾਰ ਕੋਈ ਨਾ ਕੋਈ ਖੁਲਾਸੇ ਹੁੰਦੇ ਰਹਿੰਦੇ ਹਨ। ਇਸ ਹਫਤੇ ਕਪਿਲ ਸ਼ਰਮਾ ਸ਼ੋਅ 'ਚ ਕਈ ਖੂਬ ਮਸਤੀ ਕਰਦੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਕਪਿਲ ਸ਼ੋਅ 'ਚ ਲੋਕਾਂ ਦੀਆਂ ਲੱਤਾਂ ਖਿੱਚਦੇ ਨਜ਼ਰ ਆ ਰਹੇ ਹਨ, ਪਰ ਇਸ ਵਾਰ ਕੁਝ ਇਸ ਤੋਂ ਉਲਟ ਹੋਣ ਵਾਲਾ ਹੈ। ਅਕਸ਼ੈ ਕੁਮਾਰ ਇਸ ਵਾਰ ਕਪਿਲ ਸ਼ਰਮਾ ਤੋਂ ਬਦਲਾ ਲੈਣ ਜਾ ਰਹੇ ਹਨ ਅਤੇ ਉਨ੍ਹਾਂ ਦੀ ਜ਼ਬਰਦਸਤ ਕਲਾਸ ਲਗਾਉਣ ਜਾ ਰਹੇ ਹਨ, ਇੰਨਾ ਹੀ ਨਹੀਂ ਇਸ ਵਾਰ ਕਪਿਲ ਦੀ ਮਾਂ ਨੇ ਵੀ ਸ਼ੋਅ ਕਪਿਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੱਸ ਦਈਏ ਸ਼ੋਅ 'ਚ ਸੋਨਮ ਬਾਜਵਾ ਤੇ ਅਕਸ਼ੇ ਕੁਮਾਰ ਸ਼ਾਮਲ ਹੋਏ ਸੀ।
ਬਚਪਨ ਵਿੱਚ ਕਰਦੇ ਸਨ ਇਹ ਕੰਮ
ਬਚਪਨ 'ਚ ਕਪਿਲ ਕਾਫੀ ਸ਼ਰਾਰਤੀ ਸੀ। ਉਹ ਲੋਕਾਂ ਦੇ ਘਰਾਂ ਦੇ ਬਾਹਰ ਪੁੜੀਆਂ ਸੁੱਟ ਦਿੰਦਾ ਹੁੰਦਾ ਸੀ। ਸਵੇਰੇ ਉੱਠ ਕੇ ਔਰਤਾਂ ਜਦੋਂ ਆਪਣੇ ਦਰਵਾਜ਼ਿਆਂ ਬਾਹਰ ਦੇਖਦੀਆਂ ਸੀ ਤਾਂ ਖੂਬ ਕੋਸਦੀਆਂ ਸੀ, ਕਿ ਪਤਾ ਨਹੀਂ ਕਿਹੜਾ ਉਨ੍ਹਾਂ ਦੇ ਘਰ ਮੂਹਰੇ ਟੂਣਾ ਕਰ ਗਿਆ। ਜਦੋਂ ਕਪਿਲ ਦੀ ਮਾਂ ਇਹ ਸਭ ਦੱਸ ਰਹੀ ਸੀ ਤਾਂ ਸਾਹਮਣੇ ਖੜੇ ਕਪਿਲ ਸ਼ਰਮ ਨਾਲ ਪਾਣੀ ਪਾਣੀ ਹੋ ਰਹੇ ਸੀ। ਦੇਖੋ ਇਹ ਮਜ਼ੇਦਾਰ ਵੀਡੀਓ:
View this post on Instagram
ਸ਼ੋਅ ਬਾਰੇ
ਸਿਧਾਰਥ ਸਾਗਰ ਦੇ ਨਾਲ, ਦਰਸ਼ਕਾਂ ਦੇ ਪਸੰਦੀਦਾ ਸ਼ੋਅ ਵਿੱਚ ਕਪਿਲ ਸ਼ਰਮਾ, ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਅਰਚਨਾ ਪੂਰਨ ਸਿੰਘ, ਸ੍ਰਿਸ਼ਟੀ ਰੋਡੇ, ਗੌਰਵ ਦੂਬੇ, ਇਸ਼ਤਿਆਕ ਖਾਨ ਅਤੇ ਸ਼੍ਰੀਕਾਂਤ ਜੀ ਮਾਸਕੀ ਵੀ ਹਨ। ਅਰਚਨਾ ਪੂਰਨ ਸਿੰਘ ਮਹਿਮਾਨ ਜੱਜ ਵਜੋਂ ਬੈਠੀ ਹੈ ਅਤੇ ਬਾਕੀ ਸਾਥੀਆਂ ਵਾਂਗ ਹੀ ਮਨੋਰੰਜਨ ਕਰ ਰਹੀ ਹੈ। ਇਸ ਸ਼ੋਅ ਵਿੱਚ ਹਰ ਹਫ਼ਤੇ ਨਵੇਂ ਮਹਿਮਾਨ ਆਉਂਦੇ ਹਨ ਅਤੇ ਸ਼ੋਅ ਨੂੰ ਖੁਸ਼ ਕਰਦੇ ਹਨ।
ਇਹ ਵੀ ਪੜ੍ਹੋ: ਸਤਿੰਦਰ ਸਰਤਾਜ ਨੂੰ ਮਿੱਲਿਆ ਪੰਜਾਬ ਰਤਨ ਐਵਾਰਡ, ਸ਼ਿਵ ਬਟਾਲਵੀ ਤੇ ਬੁੱਲੇ ਸ਼ਾਹ ਨਾਲ ਹੋਈ ਗਾਇਕ ਦੀ ਤੁਲਨਾ