Kapil Sharma: ਕਪਿਲ ਸ਼ਰਮਾ ਗਰੀਬੀ ਦੇ ਦਿਨਾਂ 'ਚ ਘਰ-ਘਰ ਜਾ ਕਰਦੇ ਸੀ ਸਮਾਨ ਦੀ ਡਿਲਵਰੀ, ਕਪਿਲ ਨੇ ਦੱਸੀ ਸੰਘਰਸ਼ ਦੀ ਕਹਾਣੀ
Zwigato Trailer Launch: ਮਸ਼ਹੂਰ ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਦੀ ਅਗਲੀ ਫਿਲਮ ਦਾ ਨਾਂ 'ਜ਼ਵਿਗਾਟੋ' ਹੈ। ਇਸ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਕਪਿਲ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਹੈ।
Kapil Sharma At Zwigato Trailer Launch: ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਪ੍ਰਸ਼ੰਸਕਾਂ ਨੂੰ ਖੂਬ ਹਸਾਉਣ ਵਾਲੇ ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ ਫਿਲਮ 'ਜ਼ਵਿਗਾਟੋ' 'ਚ ਨਜ਼ਰ ਆਉਣਗੇ। ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ 'ਜਵਿਗਾਟੋ' ਦਾ ਟ੍ਰੇਲਰ ਲਾਂਚ ਬੁੱਧਵਾਰ ਨੂੰ ਰੱਖਿਆ ਗਿਆ ਹੈ। ਇਸ ਦੌਰਾਨ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਕਪਿਲ ਨੇ ਦੱਸਿਆ ਕਿ ਰੀਲ ਲਾਈਫ ਦੀ ਤਰ੍ਹਾਂ ਉਹ ਅਸਲ ਜ਼ਿੰਦਗੀ 'ਚ ਵੀ ਡਿਲੀਵਰੀ ਮੈਨ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਨਾਲ ਸ਼ੇਅਰ ਕੀਤੀ ਵੀਡੀਓ, ਸੁਣਾਇਆ ਇਹ ਮਸ਼ਹੂਰ ਗਾਣਾ, ਦੇਖੋ ਵੀਡੀਓ
ਕਪਿਲ ਨੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ
1 ਮਾਰਚ ਨੂੰ ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ 'ਜਵਿਗਾਟੋ' ਦਾ ਟ੍ਰੇਲਰ ਲਾਂਚ ਕੀਤਾ ਗਿਆ ਸੀ। ਇਸ ਦੌਰਾਨ ਕਪਿਲ ਸ਼ਰਮਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ। ਕਪਿਲ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਕਪਿਲ ਸ਼ਰਮਾ ਕਹਿੰਦੇ ਨਜ਼ਰ ਆ ਰਹੇ ਹਨ- 'ਟੋਰਾਂਟੋ ਫਿਲਮ ਫੈਸਟੀਵਲ ਦੌਰਾਨ ਮੈਂ ਨੰਦਿਤਾ ਦਾਸ ਮੈਮ ਨੂੰ ਕਿਹਾ ਸੀ ਕਿ ਮੈਂ ਵੀ ਇਕ ਸਾਫਟ ਡਰਿੰਕ ਕੰਪਨੀ ਦੀ ਗੱਡੀ 'ਤੇ ਡਿਲੀਵਰੀ ਮੈਨ ਦੇ ਨਾਲ ਹੈਲਪਰ ਦਾ ਕੰਮ ਕਰਦਾ ਸੀ।'
ਜਿਸ ਕਾਰਨ ਮੇਰੇ ਲਈ ਜ਼ਵਿਗਾਟੋ ਵਿੱਚ ਡਿਲੀਵਰੀ ਮੈਨ ਦੀ ਭੂਮਿਕਾ ਨਿਭਾਉਣਾ ਆਸਾਨ ਹੋ ਗਿਆ। ਹਰ ਕੋਈ ਕਾਮਯਾਬ ਹੋਣ ਤੋਂ ਪਹਿਲਾਂ ਸੰਘਰਸ਼ ਕਰਦਾ ਹੈ। ਅਸੀਂ ਵੀ ਸ਼ੁਰੂਆਤ ਵਿੱਚ ਅਜਿਹੇ ਸੰਘਰਸ਼ ਦੇ ਦਿਨ ਆਪਣੇ ਸ਼ਹਿਰ ਵਿੱਚ ਗੁਜ਼ਾਰੇ ਹਨ। ਪਰ ਜ਼ਵਿਗਾਟੋ ਦੀ ਕਹਾਣੀ ਬਿਲਕੁਲ ਵੱਖਰੀ ਹੈ। ਨੰਦਿਤਾ ਮੈਮ ਨੇ ਮੈਨੂੰ ਦੱਸਿਆ ਕਿ ਅਜਿਹੇ ਫੂਡ ਡਿਲੀਵਰੀ ਮੈਨ ਦੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ ਅਤੇ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
'ਜ਼ਵਿਗਾਟੋ' ਕਦੋਂ ਰਿਲੀਜ਼ ਹੋਵੇਗੀ?
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ 'ਜਵਿਗਾਟੋ' ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਨੰਦਿਤਾ ਦਾਸ ਨੇ ਕੀਤਾ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਕਪਿਲ ਦੀ 'ਜਵਿਗਾਟੋ' 17 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਲੈ ਕੇ ਕਪਿਲ ਸ਼ਰਮਾ ਦਾ ਨਾਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ।