Harby Sangha: ਪੰਜਾਬੀ ਅਦਾਕਾਰ ਹਾਰਬੀ ਸੰਘਾ ਨੇ ਮਨਾਈ ਵਿਆਹ ਦੀ ਵਰ੍ਹੇਗੰਢ, ਪਰਿਵਾਰ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Harby Sangha Family: ਹਾਰਬੀ ਸੰਘਾ ਨੇ ਆਪਣੀ ਪਤਨੀ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ।
Harby Sangha Wedding Anniversary: ਪੰਜਾਬੀ ਅਦਾਕਾਰ ਹਾਰਬੀ ਸੰਘਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਐਕਟਿੰਗ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਬੀਤੇ ਦਿਨ ਹਾਰਬੀ ਸੰਘਾ ਨੇ ਆਪਣੀ ਪਤਨੀ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਪੁੱਤਰ ਨਾਲ ਤਸਵੀਰ ਆਈ ਸਾਹਮਣੇ, ਫੈਨਜ਼ ਕਰ ਰਹੇ ਪਿਆਰ ਦੀ ਵਰਖਾ
ਹਾਰਬੀ ਸੰਘਾ ਨੇ ਪਤਨੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ।
ਇਸ ਦੇ ਨਾਲ ਨਾਲ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਬੱਚੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ;
View this post on Instagram
ਕਾਬਿਲੇਗ਼ੌਰ ਹੈ ਕਿ ਹਾਰਬੀ ਸੰਘਾ ਪੰਜਾਬੀ ਇੰਡਸਟਰੀ ਦੇ ਬੇਹਤਰੀਨ ਕਮੇਡੀਅਨਾਂ 'ਚੋਂ ਇੱਕ ਹਨ। ਉਹ ਅੱਜ ਜਿਸ ਮੁਕਾਮ 'ਤੇ ਹਨ ਉਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ।
ਹਾਰਬੀ ਸੰਘਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੇ ਪਹਿਲੇ ਕਾਮੇਡੀ ਸ਼ੋਅ ਲਈ ਮਹਿਜ਼ 7 ਰੁਪਏ ਦਾ ਮੇਹਨਤਾਨਾ ਮਿੱਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਸਟੇਜ ਸ਼ੋਅ ਕੀਤੇ, ਪਰ ਉਨ੍ਹਾਂ ਨੂੰ ਮੇਹਨਤ ਤੇ ਉਮੀਦ ਮੁਤਾਬਕ ਨਾ ਤਾਂ ਪੈਸਾ ਮਿਲ ਰਿਹਾ ਸੀ ਤੇ ਨਾ ਹੀ ਸਫਲਤਾ। ਉਸ ਸਮੇਂ ਹਾਰਬੀ ਦੇ ਘਰ ਦੀ ਵਿੱਤੀ ਹਾਲਤ ਵੀ ਜ਼ਿਆਦਾ ਠੀਕ ਨਹੀਂ ਸੀ। ਇਸ ਦੇ ਬਾਵਜੂਦ ਉਹ ਅਦਾਕਾਰੀ ਦੇ ਖੇਤਰ 'ਚ ਕਿਸਮਤ ਅਜ਼ਮਾਉਂਦੇ ਰਹੇ। ਆਖਰਕਾਰ ਉਨ੍ਹਾਂ ਨੂੰ 'ਕੈਰੀ ਆਨ ਜੱਟਾ' ਫਿਲਮ ਤੋਂ ਪਛਾਣ ਮਿਲੀ। ਉਹ ਇਸ ਫਿਲਮ 'ਚ 2 ਮਿੰਟਾਂ ਦੇ ਸੀਨ 'ਚ ਨਜ਼ਰ ਆਏ ਸੀ। 2 ਮਿੰਟਾਂ 'ਚ ਹੀ ਉਨ੍ਹਾਂ ਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕਰ ਦਿੱਤਾ ਸੀ। ਇਸ ਤੋਂ ਬਾਅਦ ਅਦਾਕਾਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਦੀ ਸ਼ਾਇਰੀ ਨੇ ਜਿੱਤਿਆ ਫੈਨਜ਼ ਦਾ ਦਿਲ, ਬੋਲੇ- ਹਾਥ ਹੋਤਾ ਤੋ ਕਬ ਕਾ ਛੁੜਾ ਲੇਤੇ...