Kapil Sharma Struggle: 70 ਰੁਪਏ ਦਿਹਾੜੀ ਲਈ 14-15 ਸਾਲ ਦੀ ਉਮਰ 'ਚ ਕੱਪੜਾ ਮਿੱਲ 'ਚ ਕੀਤਾ ਕੰਮ, ਅੱਜ ਲੱਖ ਰੁਪਏ ਇੱਕ ਦਿਨ ਦੀ ਕਮਾਈ
ਕਹਿੰਦੇ ਹਨ ਕਿ 'ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ।' ਕਪਿਲ ਸ਼ਰਮਾ ਨੇ ਇਸ ਉੱਚੀ ਉਡਾਣ ਤੋਂ ਪਹਿਲਾਂ ਜੋ ਕੀਤਾ,..
Kapil Sharma Struggle Story in Punjabi: ਕਹਿੰਦੇ ਹਨ ਕਿ 'ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ।' ਕਪਿਲ ਸ਼ਰਮਾ ਨੇ ਇਸ ਉੱਚੀ ਉਡਾਣ ਤੋਂ ਪਹਿਲਾਂ ਜੋ ਕੀਤਾ, ਉਹ ਵੀ ਹਰ ਕਿਸੇ ਲਈ ਪ੍ਰੇਰਨਾ ਤੋਂ ਘੱਟ ਨਹੀਂ ਸੀ।
ਅੱਜ ਭਾਵੇਂ ਕਪਿਲ ਸ਼ਰਮਾ ਪ੍ਰਸਿੱਧੀ-ਸ਼ੌਹਰਤ ਦੀਆਂ ਬੁਲੰਦੀਆਂ 'ਤੇ ਹਨ ਪਰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਉਨ੍ਹਾਂ ਨੇ ਬਹੁਤ ਹੀ ਹੇਠਲੇ ਪੱਧਰ ਤੋਂ ਕੀਤੀ ਸੀ। ਪੈਸੇ ਕਮਾਉਣ ਲਈ ਕਪਿਲ ਸ਼ਰਮਾ ਨੇ ਭਾਵੇਂ ਪੀਸੀਓ 'ਚ ਕੰਮ ਕੀਤਾ ਪਰ ਇਸ ਤੋਂ ਪਹਿਲਾਂ ਉਹ ਇੱਕ ਕੱਪੜਾ ਮਿੱਲ 'ਚ ਵੀ ਕੰਮ ਕਰ ਚੁੱਕੇ ਹਨ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 14-15 ਸਾਲ ਸੀ।
ਰੋਜ਼ਾਨਾ 70 ਰੁਪਏ ਮਿਲਦੇ ਸੀ
ਇੱਕ ਇੰਟਰਵਿਊ 'ਚ ਕਪਿਲ ਸ਼ਰਮਾ ਨੇ ਖੁਦ ਆਪਣੇ ਸਟ੍ਰਗਲ ਪੀਰੀਅਡ ਬਾਰੇ ਖੁਲਾਸਾ ਕੀਤਾ। ਕਪਿਲ ਸ਼ਰਮਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪੈਸਿਆਂ ਲਈ ਇੱਕ ਕੱਪੜਾ ਮਿੱਲ 'ਚ ਕੰਮ ਵੀ ਕੀਤਾ ਸੀ ਤੇ ਉਸ ਸਮੇਂ ਉਨ੍ਹਾਂ ਨੂੰ ਇਸ ਦੇ 70 ਤੋਂ 80 ਰੁਪਏ ਦਿਹਾੜੀ ਮਿਲਦੀ ਸੀ। ਉਨ੍ਹਾਂ ਨੇ ਕੁਝ ਮਹੀਨੇ ਇਸ ਮਿੱਲ 'ਚ ਕੰਮ ਕੀਤਾ ਸੀ।
ਹਾਲਾਂਕਿ ਕਪਿਲ ਸ਼ਰਮਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਹ ਸਭ ਕਿਸੇ ਮਜਬੂਰੀ 'ਚ ਨਹੀਂ ਕੀਤਾ ਸਗੋਂ ਆਪਣੇ ਲਈ ਕੀਤਾ ਹੈ। ਉਸ ਸਮੇਂ ਉਨ੍ਹਾਂ ਨੇ ਇਹ ਪੈਸੇ ਜੋੜ ਕੇ ਆਪਣੇ ਲਈ ਮਿਊਜ਼ਿਕ ਸਿਸਟਮ ਖਰੀਦਿਆ ਸੀ, ਕਿਉਂਕਿ ਉਨ੍ਹਾਂ ਨੂੰ ਗੀਤ ਸੁਣਨ ਦਾ ਬਹੁਤ ਸ਼ੌਕ ਸੀ।
ਅੱਜ ਇੱਕ ਦਿਨ ਦੀ ਕਮਾਈ ਲੱਖਾਂ 'ਚ
ਪਿਤਾ ਦੀ ਮੌਤ ਤੋਂ ਬਾਅਦ ਕਪਿਲ ਸ਼ਰਮਾ 'ਤੇ ਕਈ ਜ਼ਿੰਮੇਵਾਰੀਆਂ ਸਨ। ਕਪਿਲ ਸ਼ਰਮਾ ਦਾ ਇੱਕ ਵੱਡਾ ਭਰਾ ਵੀ ਹੈ, ਜਿਸ ਨੂੰ ਪਿਤਾ ਦੀ ਥਾਂ ਨੌਕਰੀ ਮਿਲੀ ਸੀ। ਇਸ ਨਾਲ ਹੀ ਕਪਿਲ ਨੇ ਘਰ ਦੀ ਵਾਗਡੋਰ ਆਪਣੇ ਭਰਾ ਨੂੰ ਸੌਂਪ ਦਿੱਤੀ ਅਤੇ ਉਹ ਖੁਦ ਕੁਝ ਬਣਨ ਲਈ ਮੁੰਬਈ ਆ ਗਏ। ਕਪਿਲ ਸ਼ਰਮਾ ਮੁੰਬਈ ਆਉਣ ਤੋਂ ਬਾਅਦ ਕਦੇ ਨਹੀਂ ਰੁਕੇ।
ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਤੇ ਅੱਜ ਉਨ੍ਹਾਂ ਮਿਹਨਤ ਦਾ ਨਤੀਜਾ ਸਾਰਿਆਂ ਨੇ ਵੇਖਿਆ ਹੈ। ਅੱਜ ਕਪਿਲ ਸ਼ਰਮਾ ਦੀ ਇੱਕ ਦਿਨ ਦੀ ਕਮਾਈ ਇੰਨੀ ਹੈ ਕਿ ਇਕ ਸ਼ਖ਼ਸ 2 BHK ਫ਼ਲੈਟ ਖਰੀਦ ਸਕੇ। ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਹਰ ਮਹੀਨੇ 3 ਕਰੋੜ ਰੁਪਏ ਤੱਕ ਕਮਾ ਲੈਂਦੇ ਹਨ ਤੇ ਉਨ੍ਹਾਂ ਦੀ ਕੁੱਲ ਜਾਇਦਾਦ 250 ਕਰੋੜ ਤੋਂ ਜ਼ਿਆਦਾ ਹੈ।