ਪੜਚੋਲ ਕਰੋ

Karan Aujla: ਕਰਨ ਔਜਲਾ 9 ਸਾਲ ਦੇ ਸੀ ਤਾਂ ਮਾਪਿਆਂ ਦੀ ਹੋਈ ਮੌਤ, ਭੈਣਾਂ ਨੇ ਪਾਲਿਆ, ਅੱਜ 30 ਕਰੋੜ ਦੀ ਜਾਇਦਾਦ ਦੇ ਮਾਲਕ

Karan Aujla: ਇੱਕ ਰਿਪੋਰਟ ਮੁਤਾਬਕ 2022 `ਚ ਕਰਨ ਔਜਲਾ 4 ਮਿਲੀਅਨ ਅਮਰੀਕੀ ਡਾਲਰ ਯਾਨਿ 30 ਕਰੋੜ ਜਾਇਦਾਦ ਦੇ ਮਾਲਕ ਹਨ। ਕਰਨ ਔਜਲਾ ਇੱਕ ਗੀਤ ਲਈ 7-8 ਲੱਖ ਰੁਪਏ ਫ਼ੀਸ ਲੈਂਦੇ ਹਨ।

Karan Aujla Net Worth: ਪੰਜਾਬੀ ਸਿੰਗਰ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਪਰਸਨਲ ਲਾਈਫ਼ ਨੂੰ ਲੈਕੇ ਸੁਰਖੀਆਂ `ਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਜ਼ਬਰਦਸਤ ਹਿੱਟ ਹੈ। ਇਸ ਦੇ ਨਾਲ ਨਾਲ ਕਰਨ ਔਜਲਾ 2023 `ਚ ਵਿਆਹ ਦੇ ਬੰਧਨ `ਚ ਬੱਝਣ ਜਾ ਰਹੇ ਹਨ। ਕਰਨ ਔਜਲਾ ਅੱਜ ਜਿਸ ਮੁਕਾਮ `ਤੇ ਹਨ। ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮੇਹਨਤ ਕੀਤੀ ਹੈ। 

9 ਸਾਲ ਦੀ ਉਮਰ `ਚ ਮਾਪਿਆਂ ਦੀ ਮੌਤ
ਕੀ ਤੁਸੀਂ ਜਾਣਦੇ ਹੋ ਕਿ ਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਔਜਲਾ ਨੂੰ ਉਨ੍ਹਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ। 

ਬਚਪਨ ਤੋਂ ਲਿਖਣ ਦਾ ਸ਼ੌਕ
ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸੀ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ `ਚ ਸਿੰਗਰ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ।

ਪਹਿਲਾ ਗੀਤ `ਸੈੱਲ ਫ਼ੋਨ` ਬੁਰੀ ਤਰ੍ਹਾਂ ਪਿਟਿਆ
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਔਜਲਾ ਨੇ ਆਪਣਾ ਪਹਿਲਾ ਗੀਤ `ਸੈੱਲ ਫ਼ੋਨ` ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਔਜਲਾ ਨੇ ਗਾਇਕੀ ਨਹੀਂ ਕੀਤੀ। ਉਹ ਕੈਨੇਡਾ ਦੇ ਟੋਰਾਂਟੋ `ਚ ਦੀਪ ਜੰਡੂ ਨਾਲ ਆਪਣੇ ਸਟੂਡੀਓ `ਚ ਕੰਮ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ, ਪਰ ਗੀਤਕਾਰ ਵਜੋਂ ਐਕਟਿਵ ਰਹੇ। ਉਨ੍ਹਾਂ ਨੇ ਗਿੱਲ ਮੰਗਤ, ਜੈਜ਼ੀ ਬੀ, ਗਗਨ ਕੋਕਰੀ, ਸੁੱਖੀ ਤੇ ਬੋਹੇਮੀਆ ਲਈ ਹਿੱਟ ਗੀਤ ਲਿਖੇ। 

2016 `ਚ ਕਰਨ ਔਜਲਾ ਨੇ ਮੁੜ ਗੀਤ ਗਾਇਆ। ਇਹ ਗੀਤ ਸੀ ਪ੍ਰਾਪਰਟੀ ਆਫ਼ ਪੰਜਾਬ। ਇਸ ਗੀਤ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਔਜਲਾ ਨੇ ਰੈਪਰ ਬਣਨ ਦਾ ਫ਼ੈਸਲਾ ਕੀਤਾ। ਉਹ ਗਾਣਿਆਂ `ਚ ਰੈਪ ਕਰਦੇ ਸੀ। ਉਨ੍ਹਾਂ ਦੀ ਰੈਪ ਗਾਇਕੀ ਨੂੰ ਕਾਫ਼ੀ ਪਸੰਦ ਕੀਤਾ ਜਾਣ ਲੱਗ ਪਿਆ। ਇਸ ਤੋਂ ਬਾਅਦ 2018 `ਚ ਔਜਲਾ ਨੇ `ਡੋਂਟ ਵਰੀ` ਗਾਣਾ ਗਾਇਆ। ਇਸ ਗੀਤ ਨੇ ਰਾਤੋਂ ਰਾਤ ਔਜਲਾ ਨੂੰ ਪੰਜਾਬੀ ਇੰਡਸਟਰੀ ਦਾ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਔਜਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਇੱਕ ਇੱਕ ਕਰਕੇ ਔਜਲਾ ਦੇ ਸੁਪਰਹਿੱਟ ਗੀਤ ਆਉਂਦੇ ਰਹੇ। `ਡੋਂਟ ਲੁੱਕ`, `ਡੋਂਟ ਵਰੀ`, ਚਿੱਟਾ ਕੁੜਤਾ, ਨੋ ਨੀਡ, ਝਾਂਜਰ, ਅਲਕੋਹਲ ਵਰਗੇ ਗੀਤ ਔਜਲਾ ਦੇ ਯਾਦਗਾਰੀ ਗੀਤ ਹਨ।

ਸਿੱਧੂ ਮੂਸੇਵਾਲਾ ਨਾਲ ਵਿਵਾਦ
ਕਿਹਾ ਜਾਂਦਾ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਜਿਗਰੀ ਦੋਸਤ ਹੁੰਦੇ ਸੀ। ਪਰ ਕਰਨ ਔਜਲਾ ਨੇ ਮੂਸੇਵਾਲਾ ਦੇ ਗੀਤ ਲੀਕ ਕਰ ਦਿੱਤੇ ਸੀ। ਇਸ ਕਾਰਨ ਦੋਵਾਂ ਦੀ ਦੋਸਤੀ `ਚ ਫਿੱਕ ਪੈ ਗਈ ਸੀ। ਇੱਥੋਂ ਤੱਕ ਕਿ ਇਹ ਦੋਵੇਂ ਇੱਕ ਦੂਜੇ ਦੇ ਨਾਲ ਕੋਲੈਬੋਰੇਸ਼ਨ ਵੀ ਕਰਨ ਵਾਲੇ ਸੀ। ਪਰ ਇਨ੍ਹਾਂ ਦੇ ਝਗੜੇ ਕਰਕੇ ਫ਼ੈਨਜ਼ ਨੂੰ ਇਨ੍ਹਾਂ ਦੋਵਾਂ ਦਾ ਇਕੱਠੇ ਗੀਤ ਦੇਖਣ ਨੂੰ ਨਹੀਂ ਮਿਲਿਆ।

30 ਕਰੋੜ ਦੀ ਜਾਇਦਾਦ ਦੇ ਮਾਲਕ ਕਰਨ ਔਜਲਾ
ਕਰਨ ਔਜਲਾ ਦੀ ਨੈੱਟ ਵਰਥ ਯਾਨਿ ਕਿ ਜਾਇਦਾਦ ਦਾ ਗ੍ਰਾਫ਼ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਉੱਪਰ ਚੜ੍ਹਿਆ ਹੈ। ਉਹ ਛੋਟੀ ਉਮਰ ਵਿੱਚ ਹੀ ਸਫ਼ਲ ਗਾਇਕ ਬਣੇ। ਪਰ ਇਹ ਸਫ਼ਲਤਾ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ। ਇੱਕ ਰਿਪੋਰਟ ਮੁਤਾਬਕ 2022 `ਚ ਕਰਨ ਔਜਲਾ 4 ਮਿਲੀਅਨ ਅਮਰੀਕੀ ਡਾਲਰ ਯਾਨਿ 30 ਕਰੋੜ ਜਾਇਦਾਦ ਦੇ ਮਾਲਕ ਹਨ। ਕਰਨ ਔਜਲਾ ਇੱਕ ਗੀਤ ਲਈ 7-8 ਲੱਖ ਰੁਪਏ ਫ਼ੀਸ ਲੈਂਦੇ ਹਨ। ਉਨ੍ਹਾਂ ਦੀ ਮਹੀਨੇ ਦੀ ਆਮਦਨ 15 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਦੀ ਸਲਾਨਾ ਕਮਾਈ 3 ਕਰੋੜ ਹੈ।

ਕਾਰ ਕਲੈਕਸ਼ਨ
ਕਰਨ ਔਜਲਾ ਦਾ ਕਾਰ ਕਲੈਕਸ਼ਨ ਸ਼ਾਨਦਾਰ ਹੈ। ਉਨ੍ਹਾਂ ਕੋਲ ਲਗਭਗ 4 ਕਰੋੜ ਦੀਆਂ ਕਾਰਾਂ ਹਨ। ਜਿਨ੍ਹਾਂ ਵਿੱਚ 3.53 ਕਰੋੜ ਦੀ ਲੈਂਬੋਰਗਿਨੀ ਗੈਲਾਰਡੋ ਤੇ 70 ਲੱਖ ਦੀ ਵਿਨਟੇਜ ਕਾਰ ਸ਼ਾਮਲ ਹੈ।

ਇਸ ਦੇ ਨਾਲ ਨਾਲ ਔਜਲਾ ਦੀ ਸੋਸ਼ਲ ਮੀਡੀਆ `ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ `ਤੇ ਔਜਲਾ ਦੇ 4.6 ਮਿਲੀਅਨ ਯਾਨਿ 46 ਲੱਖ ਫ਼ਾਲੋਅਰ ਹਨ।   

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਓਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਓਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ
Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਇਸ ਵਜ੍ਹਾ ਕਰਕੇ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab News: ਪੰਜਾਬ 'ਚ ਆ ਗਈ ਇੱਕ ਹੋਰ ਸਰਕਾਰੀ ਛੁੱਟੀ! ਇਸ ਵਜ੍ਹਾ ਕਰਕੇ ਇਸ ਦਿਨ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਓਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਓਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ
Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਇਸ ਵਜ੍ਹਾ ਕਰਕੇ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab News: ਪੰਜਾਬ 'ਚ ਆ ਗਈ ਇੱਕ ਹੋਰ ਸਰਕਾਰੀ ਛੁੱਟੀ! ਇਸ ਵਜ੍ਹਾ ਕਰਕੇ ਇਸ ਦਿਨ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-01-2026)
Cold Wave Alert: ਪੂਰੇ ਉੱਤਰ ਭਾਰਤ 'ਚ ਪਾਰਾ 5 ਡਿਗਰੀ ਤੱਕ ਡਿੱਗੇਗਾ, ਯੂਪੀ-ਦਿੱਲੀ ਤੋਂ ਪੰਜਾਬ ਤੱਕ ਹਾਲਾਤ ਖਰਾਬ, ਮੌਸਮ ਵਿਭਾਗ ਦੀ ਨਵੀਂ ਚੇਤਾਵਨੀ
Cold Wave Alert: ਪੂਰੇ ਉੱਤਰ ਭਾਰਤ 'ਚ ਪਾਰਾ 5 ਡਿਗਰੀ ਤੱਕ ਡਿੱਗੇਗਾ, ਯੂਪੀ-ਦਿੱਲੀ ਤੋਂ ਪੰਜਾਬ ਤੱਕ ਹਾਲਾਤ ਖਰਾਬ, ਮੌਸਮ ਵਿਭਾਗ ਦੀ ਨਵੀਂ ਚੇਤਾਵਨੀ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Embed widget