(Source: ECI/ABP News)
ਕਰੀਨਾ ਨੇ ਸਾਂਝੀ ਕੀਤੀ ਬੇਟੇ ਨਾਲ ਪਹਿਲੀ ਤਸਵੀਰ
ਕਰੀਨਾ ਦੀ ਇਹ ਪੋਸਟ ਸਾਹਮਣੇ ਆਉਣ ਦੇ ਮਿੰਟਾਂ ਵਿਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦਰਅਸਲ, ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਛੋਟੇ ਬੱਚੇ ਨਾਲ ਫੋਟੋ ਸ਼ੇਅਰ ਕੀਤੀ ਹੈ।
![ਕਰੀਨਾ ਨੇ ਸਾਂਝੀ ਕੀਤੀ ਬੇਟੇ ਨਾਲ ਪਹਿਲੀ ਤਸਵੀਰ Kareena Kapoor Khan shared first picture ਕਰੀਨਾ ਨੇ ਸਾਂਝੀ ਕੀਤੀ ਬੇਟੇ ਨਾਲ ਪਹਿਲੀ ਤਸਵੀਰ](https://feeds.abplive.com/onecms/images/uploaded-images/2021/03/08/745d322cc28024ec6832908181123378_original.jpg?impolicy=abp_cdn&imwidth=1200&height=675)
ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਨੇ ਆਖਰਕਾਰ ਆਪਣੇ ਬੱਚੇ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨੂੰ ਦਿਖਾਈ। ਉਸਨੇ ਆਪਣੇ ਬੱਚੇ ਨਾਲ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਕਰੀਨਾ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਪ੍ਰਸ਼ੰਸਕਾਂ ਨੂੰ ਇਕ ਖਾਸ ਸੰਦੇਸ਼ ਵੀ ਦਿੱਤਾ ਹੈ।
ਦੂਜੇ ਪਾਸੇ, ਪ੍ਰਸ਼ੰਸਕ ਪਹਿਲੀ ਵਾਰ ਕਰੀਨਾ ਦੇ ਦੂਜੇ ਬੱਚੇ ਨੂੰ ਵੇਖ ਕੇ ਬੇਹੱਦ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਕਰੀਨਾ ਦੀ ਇਹ ਪੋਸਟ ਸਾਹਮਣੇ ਆਉਣ ਦੇ ਮਿੰਟਾਂ ਵਿਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦਰਅਸਲ, ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਛੋਟੇ ਬੱਚੇ ਨਾਲ ਫੋਟੋ ਸ਼ੇਅਰ ਕੀਤੀ ਹੈ।
ਇਸ ਦੇ ਨਾਲ ਹੀ ਕਰੀਨਾ ਆਪਣੇ ਬੇਟੇ ਨੂੰ ਬਾਹਾਂ 'ਚ ਲੈ ਕੇ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿਚ ਕਰੀਨਾ ਨੇ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ ਪਰਇਹ ਪਹਿਲੀ ਵਾਰ ਹੈ ਜਦੋਂ ਜਨਮ ਤੋਂ ਬਾਅਦ ਕਰੀਨਾ ਨੇ ਆਪਣੀ ਤਸਵੀਰ ਸ਼ੇਅਰ ਕੀਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)