ਕਾਰਤਿਕ ਆਰੀਅਨ ਫਿਰ ਚਰਚਾ 'ਚ, 'ਭੂਲ ਭੁਲਈਆ 2' ਦਾ ਟੀਜ਼ਰ ਹੋਇਆ ਰਿਲੀਜ਼
ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਇਕ ਵਾਰ ਫਿਰ ਚਰਚਾ 'ਚ ਹਨ ਅਤੇ ਇਸ ਦਾ ਕਾਰਨ ਹੈ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਭੂਲ ਭੁਲਈਆ 2', ਜੋ ਲੰਮੇ ਸਮੇਂ ਤੋਂ ਰਿਲੀਜ਼ ਹੋਣ ਤੋਂ ਰੁਕੀ ਹੋਈ ਸੀ।
ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਇਕ ਵਾਰ ਫਿਰ ਚਰਚਾ 'ਚ ਹਨ ਅਤੇ ਇਸ ਦਾ ਕਾਰਨ ਹੈ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਭੂਲ ਭੁਲਈਆ 2', ਜੋ ਲੰਮੇ ਸਮੇਂ ਤੋਂ ਰਿਲੀਜ਼ ਹੋਣ ਤੋਂ ਰੁਕੀ ਹੋਈ ਸੀ। ਮਹਾਰਾਸ਼ਟਰ 'ਚ ਥੀਏਟਰ ਖੋਲ੍ਹਣ ਦੇ ਆਦੇਸ਼ ਦੇ ਨਾਲ, ਮੇਕਰਸ ਵਲੋਂ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਸੀ। ਇਸ ਫਿਲਮ ਦੇ ਡਾਇਰੈਕਟਰ ਅਨੀਸ ਬਾਜ਼ਮੀ ਫਿਲਮ ਲਈ ਤਿਆਰ ਹਨ ਅਤੇ ਇਹ ਫਿਲਮ ਸਾਲ 2022 ਵਿੱਚ ਰਿਲੀਜ਼ ਹੋਵੇਗੀ। ਇਸ ਸਮੇਂ ਇਸ ਫਿਲਮ ਦਾ ਇੱਕ ਟੀਜ਼ਰ ਸਾਹਮਣੇ ਆਇਆ ਹੈ ਜਿਸ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ।
ਇਸ 30 ਸਕਿੰਟ ਦੇ ਟੀਜ਼ਰ ਵਿੱਚ ਕਾਰਤਿਕ ਆਰੀਅਨ ਸ਼ਾਨਦਾਰ ਦਿਖਾਈ ਦੇ ਰਹੇ ਹਨ ਅਤੇ ਇੱਕ ਗੁੰਬਦ 'ਤੇ ਬੈਠੇ ਦਿਖ ਰਹੇ ਹਨ। ਇਸ ਦੇ ਕੈਪਸ਼ਨ 'ਚ ਲਿਖਿਆ ਹੈ ਕਿ, ਕਾਰਤਿਕ ਆਰੀਅਨ ਦੇ 'ਭੂਲ ਭੁਲਈਆ 2' ਦੀ ਪਹਿਲੀ ਝਲਕ, ਇਹ ਹੋਵੇਗਾ ਕਾਰਤਿਕ ਆਰੀਅਨ ਦਾ ਲੁੱਕ।
ਇਸ ਹੋਰਰ ਕਾਮੇਡੀ ਵਿੱਚ ਕਿਆਰਾ ਅਡਵਾਨੀ ਅਤੇ ਤੱਬੂ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 25 ਮਾਰਚ 2022 ਨੂੰ ਰਿਲੀਜ਼ ਹੋਵੇਗੀ। ਫਿਲਮ 'ਭੂਲ ਭੁਲਈਆ 2' ਪਹਿਲਾਂ 31 ਜੁਲਾਈ 2020 ਨੂੰ ਰਿਲੀਜ਼ ਹੋਣ ਵਾਲੀ ਸੀ। ਪਰ ਲੌਕਡਾਊਨ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ। ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ, ਕਾਰਤਿਕ ਨੇ ਕਿਹਾ ਹੈ ਕਿ ਉਹ ਅਕਸ਼ੈ ਕੁਮਾਰ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨਗੇ, ਪਰ ਇਹ ਭੂਮਿਕਾ ਆਪਣੇ ਤਰੀਕੇ ਨਾਲ ਨਿਭਾਉਣਗੇ।
ਕਾਰਤਿਕ ਨੇ ਦੱਸਿਆ ਕਿ ਉਸ ਉੱਪਰ ਲੋਕਾਂ ਦੀਆਂ ਉਮੀਦਾਂ ਦਾ ਬੋਝ ਹੈ। ਉਹ ਇਮਾਨਦਾਰੀ ਨਾਲ ਇਸ ਫਿਲਮ ਨੂੰ ਸਫਲਤਾ ਵੱਲ ਲਿਜਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਫਿਲਮ ਤੋਂ ਇਲਾਵਾ ਕਾਰਤਿਕ ਆਰੀਅਨ ਫਿਲਮ ਧਮਾਕਾ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸਦੀ ਸ਼ੂਟਿੰਗ ਚੱਲ ਰਹੀ ਹੈ।