ਕੈਟ-ਵਿੱਕੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਆਦਿਤਿਆ ਰਾਜਪੂਰ ਕੈਟਰੀਨਾ ਦਾ ਪਾਗਲ ਫ਼ੈਨ, ਅਦਾਕਾਰਾ ਨੂੰ ਦੱਸਦਾ ਹੈ ਪਤਨੀ, ਖੁਦ ਨੂੰ ਕਹਿੰਦਾ ਹੈ ਬਾਲੀਵੁੱਡ ਕਿੰਗ
Vicky-Katrina Death Threat: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਤੁਰੰਤ ਸਾਂਤਾਕਰੂਜ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
Vicky-Katrina Death Threat: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਤੁਰੰਤ ਸਾਂਤਾਕਰੂਜ਼ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਅਭਿਨੇਤਾ ਦੀ ਸ਼ਿਕਾਇਤ ਦੇ ਕੁਝ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਮਨਵਿੰਦਰ ਸਿੰਘ ਨਾਮ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਨਵਿੰਦਰ ਲਖਨਊ ਦਾ ਰਹਿਣ ਵਾਲਾ ਹੈ ਅਤੇ ਕੈਟਰੀਨਾ ਦਾ ਬਹੁਤ ਵੱਡਾ ਫੈਨ ਹੈ। ਉਕਤ ਆਦਿਤਿਆ ਰਾਜਪੂਰ ਉਰਫ਼ ਮਨਵਿੰਦਰ ਨਾਂ ਦਾ ਇਹ ਵਿਅਕਤੀ ਕੈਟਰੀਨਾ ਨੂੰ ਆਪਣੀ ਪਤਨੀ ਦਸਦਾ ਹੈ। ਇਹੀ ਨਹੀਂ ਉਹ ਖੁਦ ਨੂੰ ਬਾਲੀਵੁੱਡ ਕਿੰਗ ਵੀ ਕਹਿੰਦਾ ਹੈ।
View this post on Instagram
ਮਨਵਿੰਦਰ ਦਾ ਇੰਸਟਾ ਅਕਾਊਂਟ ਦੇਖੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਉਹ ਕੈਟਰੀਨਾ ਦੇ ਪਿਆਰ 'ਚ ਕਿੰਨਾ ਪਾਗਲ ਹੈ। ਮਨਵਿੰਦਰ ਦਾ ਇੰਸਟਾ ਅਕਾਊਂਟ ਰਾਜਾ ਆਦਿਤਿਆ ਰਾਜਪੂਤ🇮🇳VVIP ਦੇ ਨਾਮ ਨਾਲ ਹੈ। ਦੋਸ਼ੀ ਦੇ ਇਸ ਨਾਂ ਦੇ ਦੋ ਖਾਤੇ ਹਨ ਅਤੇ ਆਪਣੇ ਬਾਇਓ ਵਿਚ ਉਸ ਨੇ ਕੈਟਰੀਨਾ ਨੂੰ ਆਪਣੀ ਪਤਨੀ ਅਤੇ ਪ੍ਰੇਮਿਕਾ ਦੱਸਿਆ ਹੈ। ਉਹ ਆਪਣੇ ਆਪ ਨੂੰ ਕੈਟਰੀਨਾ ਦੇ ਬਿਊਟੀ ਬ੍ਰਾਂਡ ਕੇਬੀਕੈਟਰੀਨਾ ਦਾ ਮਾਲਕ ਵੀ ਦੱਸਦਾ ਹੈ।
ਮਨਵਿੰਦਰ ਦੇ ਜਨੂੰਨ ਦੀ ਗੱਲ ਕਰੀਏ ਤਾਂ ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਦੋਸ਼ੀ ਨੇ ਕੈਟਰੀਨਾ ਨਾਲ ਆਪਣੀ ਫੋਟੋ ਨੂੰ ਆਪਣੇ ਇੰਸਟਾ 'ਤੇ ਐਡਿਟ ਕਰਕੇ ਸ਼ੇਅਰ ਕੀਤਾ ਹੈ। ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਫੋਟੋ ਐਡਿਟ ਕਰਨ ਤੋਂ ਬਾਅਦ ਵੀ ਦੋਸ਼ੀ ਨੇ ਆਪਣੀ ਫੋਟੋ ਉਸ ਵਿੱਚ ਪਾ ਦਿੱਤੀ ਹੈ। ਉਸ ਫੋਟੋ ਦੇ ਨਾਲ ਮਨਵਿੰਦਰ ਨੇ ਕੈਪਸ਼ਨ 'ਚ ਲਿਖਿਆ, 'ਸਾਡਾ ਵਿਆਹ 13 ਦਸੰਬਰ 2021 ਨੂੰ'।
View this post on Instagram
ਦੱਸ ਦੇਈਏ ਕਿ ਵਿੱਕੀ ਕੌਸ਼ਲ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 506 (2), 354 (ਡੀ) ਆਈਪੀਸੀ ਦੀ ਧਾਰਾ 67 ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲ ਹੀ 'ਚ ਕੈਟਰੀਨਾ ਨੇ ਆਪਣਾ 39ਵਾਂ ਜਨਮਦਿਨ ਵੀ ਸੈਲੀਬ੍ਰੇਟ ਕੀਤਾ ਹੈ। ਇਸ ਮੌਕੇ ਵਿੱਕੀ ਅਤੇ ਕੈਟਰੀਨਾ ਆਪਣੇ ਦੋਸਤਾਂ ਨਾਲ ਮਾਲਦੀਵ ਗਏ ਸਨ ਜਿੱਥੋਂ ਦੋਵਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋਈਆਂ ਸਨ।