KGF 2 Box Office: KGF 2 ਬਾਕਸ ਆਫਿਸ 'ਤੇ ਮਚਾ ਰਹੀ ਧਮਾਲ, ਤੀਜੇ ਦਿਨ ਦੀ ਕਮਾਈ ਦੇਖ ਕੇ ਹੋ ਜਾਵੋਗੇ ਹੈਰਾਨ
KGF 2 Box Office: ਸਾਊਥ ਸੁਪਰਸਟਾਰ ਯਸ਼ ਦੀ ਫਿਲਮ 'ਕੇਜੀਐਫ ਚੈਪਟਰ 2' ਦੇ ਹਿੰਦੀ ਵਰਜ਼ਨ ਨੇ ਬਾਕਸ ਆਫਿਸ 'ਤੇ ਤੂਫਾਨ ਲਿਆ ਦਿੱਤਾ ਹੈ। ਮਹਿਜ਼ ਤਿੰਨ ਦਿਨਾਂ 'ਚ ਫਿਲਮ 150 ਕਰੋੜ ਦੇ ਕਲੈਕਸ਼ਨ ਦੇ ਨੇੜੇ ਪਹੁੰਚ ਗਈ ਹੈ
KGF 2 Box Office: ਸਾਊਥ ਸੁਪਰਸਟਾਰ ਯਸ਼ ਦੀ ਫਿਲਮ 'ਕੇਜੀਐਫ ਚੈਪਟਰ 2' ਦੇ ਹਿੰਦੀ ਵਰਜ਼ਨ ਨੇ ਬਾਕਸ ਆਫਿਸ 'ਤੇ ਤੂਫਾਨ ਲਿਆ ਦਿੱਤਾ ਹੈ। ਮਹਿਜ਼ ਤਿੰਨ ਦਿਨਾਂ 'ਚ ਫਿਲਮ 150 ਕਰੋੜ ਦੇ ਕਲੈਕਸ਼ਨ ਦੇ ਨੇੜੇ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਫਿਲਮ ਪਹਿਲੇ ਵੀਕੈਂਡ ਦੀ ਕਮਾਈ ਦੇ ਮਾਮਲੇ 'ਚ ਸਾਰੇ ਪੁਰਾਣੇ ਰਿਕਾਰਡ ਤੋੜ ਦੇਵੇਗੀ।
ਫਿਲਮ ਟ੍ਰੇਡ ਅਨੈਲਿਸਟ ਤਰਨ ਆਦਰਸ਼ ਨੇ KGF ਚੈਪਟਰ 2 ਦੇ ਤੀਜੇ ਦਿਨ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। KGF 2 ਨੇ ਪਹਿਲੇ ਦਿਨ ਹੀ ਰਿਕਾਰਡ ਤੋੜ ਕਾਰੋਬਾਰ ਕਰਕੇ ਸਾਰਿਆਂ ਨੂੰ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਫਿਲਮ ਨੇ ਤੀਜੇ ਦਿਨ 42.90 ਕਰੋੜ ਦੀ ਕਮਾਈ ਕਰ ਲਈ ਹੈ।
#KGF2 [#Hindi] is all set for a RECORD-SMASHING weekend... Day 3 is SUPER-SOLID - metros ROCKING, mass circuits STRONG... Day 4 [Sun] will be competing with Day 1 [Thu]... This one's a #BO MONSTER... Thu 53.95 cr, Fri 46.79 cr, Sat 42.90 cr. Total: ₹ 143.64 cr. #India biz. pic.twitter.com/Dy1XPOqtQn
— taran adarsh (@taran_adarsh) April 17, 2022
ਵੀਰਵਾਰ ਨੂੰ ਇਸ ਨੇ ਓਪਨਿੰਗ ਡੇ 'ਤੇ 53.95 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਦਕਿ ਸ਼ੁੱਕਰਵਾਰ ਨੂੰ ਕਮਾਈ 'ਚ ਮਾਮੂਲੀ ਗਿਰਾਵਟ ਆਈ ਤੇ ਇਹ 46.79 ਕਰੋੜ ਰੁਪਏ ਕਮਾਉਣ 'ਚ ਕਾਮਯਾਬ ਰਹੀ। ਪਹਿਲੇ ਤਿੰਨ ਦਿਨਾਂ 'ਚ KGF 2 ਨੇ 143.64 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇਸ ਹਫਤੇ ਦੇ ਅੰਤ 'ਚ ਰਿਕਾਰਡ ਕਾਰੋਬਾਰ ਕਰੇਗੀ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਪਹਿਲੇ ਦਿਨ ਦੇ ਮੁਕਾਬਲੇ ਅੱਜ ਯਾਨੀ ਐਤਵਾਰ ਨੂੰ ਜ਼ਿਆਦਾ ਕਾਰੋਬਾਰ ਕਰ ਸਕਦੀ ਹੈ।
ਆਮਿਰ ਦੀ ਦੰਗਲ ਨੂੰ ਛੱਡਿਆ ਪਿੱਛੇ
KGF 2 ਨੇ ਤੀਜੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਆਮਿਰ ਖਾਨ ਦੀ ਦੰਗਲ ਨੂੰ ਪਿੱਛੇ ਛੱਡ ਦਿੱਤਾ ਹੈ। ਤੀਜੇ ਦਿਨ 'ਦੰਗਲ' ਦੀ ਕਮਾਈ 'ਚ ਵੱਡਾ ਉਛਾਲ ਆਇਆ ਸੀ। ਐਤਵਾਰ ਹੋਣ ਦੇ ਬਾਵਜੂਦ 'ਦੰਗਲ' 42.41 ਕਰੋੜ ਕਮਾ ਸਕੀ। ਹਾਲਾਂਕਿ ਪ੍ਰਭਾਸ ਦੀ ਬਾਹੂਬਲੀ 2 ਤੀਜੇ ਦਿਨ ਦੀ ਕਮਾਈ ਦੇ ਮਾਮਲੇ 'ਚ ਅਜੇ ਵੀ ਅੱਗੇ ਹੈ। ਬਾਹੂਬਲੀ 2 ਨੇ 46.5 ਕਰੋੜ ਦਾ ਕਾਰੋਬਾਰ ਕੀਤਾ ਸੀ।