(Source: ECI/ABP News)
ਪ੍ਰਸਿੱਧ ਗਾਇਕ ਕੁਮਾਰ ਸਾਨੂ ਨੂੰ ਕਿਉਂ ਮੰਗਣੀ ਪਈ ਮਾਫੀ ?
ਕੁਮਾਰ ਸਾਨੂ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ, "ਇੱਕ ਪਿਤਾ ਹੋਣ ਦੇ ਨਾਤੇ, ਮੈਂ ਆਪਣੇ ਬੇਟੇ ਲਈ ਆਪ ਸਭ ਤੋਂ ਸਿਰਫ ਮੁਆਫੀ ਮੰਗ ਸਕਦਾ ਹਾਂ।
![ਪ੍ਰਸਿੱਧ ਗਾਇਕ ਕੁਮਾਰ ਸਾਨੂ ਨੂੰ ਕਿਉਂ ਮੰਗਣੀ ਪਈ ਮਾਫੀ ? Kumar Sanu apologies for his Son Jaan Kumar Sanu ਪ੍ਰਸਿੱਧ ਗਾਇਕ ਕੁਮਾਰ ਸਾਨੂ ਨੂੰ ਕਿਉਂ ਮੰਗਣੀ ਪਈ ਮਾਫੀ ?](https://static.abplive.com/wp-content/uploads/sites/5/2020/10/31175028/Kumar-Sanu.jpg?impolicy=abp_cdn&imwidth=1200&height=675)
Play back singer ਕੁਮਾਰ ਸਾਨੂ ਦੇ ਬੇਟੇ ਜਾਨ ਕੁਮਾਰ ਸਾਨੂ ਬਿਗ ਬੌਸ 14 ਦੇ ਕਨਟੈਸਟੇਂਟ ਹਨ। ਜਾਨ ਕੁਮਾਰ ਸਾਨੂ ਨੇ ਹਾਲ ਹੀ ਵਿੱਚ ਬਿਗ ਬੌਸ 14 ਦੇ ਘਰ ਵਿਚ ਮਰਾਠੀ ਭਾਸ਼ਾ 'ਤੇ ਟਿੱਪਣੀ ਕੀਤੀ ਸੀ। ਜਿਸ ‘ਤੇ ਉਨ੍ਹਾਂ ਦੇ ਪਿਤਾ ਗਾਇਕ ਕੁਮਾਰ ਸਾਨੂ ਨੇ ਬੇਟੇ ਦੀ ਗਲਤੀ ਲਈ ਮੁਆਫੀ ਮੰਗੀ ਹੈ। ਕੁਮਾਰ ਸਾਨੂ ਨੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਉਹ ਮੁਆਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ।
ਕੁਮਾਰ ਸਾਨੂ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ, "ਇੱਕ ਪਿਤਾ ਹੋਣ ਦੇ ਨਾਤੇ, ਮੈਂ ਆਪਣੇ ਬੇਟੇ ਲਈ ਆਪ ਸਭ ਤੋਂ ਸਿਰਫ ਮੁਆਫੀ ਮੰਗ ਸਕਦਾ ਹਾਂ। ਮੈਨੂੰ ਪਤਾ ਹੈ ਕਿ ਮੇਰੇ ਬੇਟੇ ਜਾਨ ਨੇ ਕੁਝ ਗਲਤ ਕਿਹਾ ਹੈ ਜੋ ਪਿਛਲੇ 41 ਸਾਲਾਂ ਵਿੱਚ ਮੇਰੇ ਮਨ ਵਿੱਚ ਕਦੇ ਨਹੀਂ ਆਇਆ। ਮਹਾਰਾਸ਼ਟਰ, ਮੁੰਬਈ ਅਤੇ ਮੁੰਬਾ ਦੇਵੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਅਤੇ ਮੈਨੂੰ ਨਾਂਅ, ਫੇਮ ਅਤੇ ਹਰ ਚੀਜ਼ ਦਿੱਤੀ। ਮੈਂ ਕਦੇ ਵੀ ਮੁੰਬਾ ਦੇਵੀ ਅਤੇ ਮਹਾਰਾਸ਼ਟਰ ਬਾਰੇ ਅਜਿਹੀਆਂ ਚੀਜ਼ਾਂ ਬਾਰੇ ਨਹੀਂ ਸੋਚ ਸਕਦਾ। ਮੈਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ।"
अपने बेटे #JaanKumarSanu द्वारा मराठी भाषा को लेकर दिए गए विवादित बयान पर अब गायक कुमार सानू ने भी अपनी तरफ से माफी मांगी है। कुमार सानू ने बताया कि वो 27 सालों से इन लोगों के साथ नहीं रह रहे और जान कुमार सानू की माँ ने उन्हें किस तरह की शिक्षा दी इस पर भी सवाल उठाए। pic.twitter.com/C2sXKleZyn
— Shivangi Thakur (@thakur_shivangi) October 29, 2020
US Elections: ਟਰੰਪ ਬੋਲੇ 'ਜੋ ਬਾਇਡੇਨ ਭ੍ਰਿਸ਼ਟ ਲੀਡਰ ਅਤੇ 47 ਸਾਲ ਤਕ ਅਮਰੀਕਾ ਨੂੰ ਦਿੱਤਾ ਧੋਖਾ'
ਵੀਡੀਓ ਵਿਚ ਕੁਮਾਰ ਸਾਨੂ ਨੇ ਕਿਹਾ ਕਿ ਉਹ 27 ਸਾਲਾਂ ਤੋਂ ਆਪਣੇ ਪਰਿਵਾਰ ਤੋਂ ਦੂਰ ਰਹਿ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਜਾਨ ਦੀ ਪਰਵਰਿਸ਼ ਕਰਨ ਵਾਲੀ ਮਾਂ ਰੀਤਾ 'ਤੇ ਵੀ ਸਵਾਲ ਚੁੱਕੇ। ਇਨ੍ਹਾਂ ਹੀ ਨਹੀਂ ਕੁਮਾਰ ਸਾਨੂ ਨੇ ਬਾਲ ਸਾਹਿਬ ਠਾਕਰੇ ਨਾਲ ਕੀਤੇ ਆਪਣੇ ਵਿਹਾਰਾਂ ਦਾ ਵੀ ਜ਼ਿਕਰ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)