`ਕੁੰਡਲੀ ਭਾਗਿਆ` ਦੀ ਪ੍ਰੀਤਾ ਯਾਨਿ ਸ਼ਰਧਾ ਆਰੀਆ ਹੈ ਪ੍ਰੈਗਨੈਂਟ? ਬੇਬੀ ਬੰਪ ਨਾਲ ਅਦਾਕਾਰਾ ਨੇ ਸ਼ੇਅਰ ਕੀਤੀ PIC
Shraddha Arya: ਸ਼ਰਧਾ ਆਰੀਆ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਆਪਣਾ ਬੇਬੀ ਬੰਪ ਦਿਖਾ ਰਹੀ ਹੈ। ਇਹ ਲੱਗਦਾ ਜ਼ਰੂਰ ਬੇਬੀ ਬੰਪ ਹੈ
Shraddha Arya Pregnant: ਕੁੰਡਲੀ ਭਾਗਿਆ ਸੀਰੀਅਲ ਬਾਰੇ ਸਾਰੇ ਜਾਣਦੇ ਹੀ ਹਨ। ਇਹ ਸੀਰੀਅਲ ਹਰ ਘਰ ਵਿੱਚ ਦੇਖਿਆ ਜਾਂਦਾ ਹੈ। ਇਸ ਸੀਰੀਅਲ ਦੀ ਮੁੱਖ ਕਿਰਦਾਰ ਪ੍ਰੀਤਾ ਘਰ ਘਰ ਦੀ ਚਹੇਤੀ ਨੂੰਹ ਹੈ। ਪ੍ਰੀਤਾ ਯਾਨਿ ਸ਼ਰਧਾ ਆਰੀਆ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਆਪਣਾ ਬੇਬੀ ਬੰਪ ਦਿਖਾ ਰਹੀ ਹੈ। ਇਹ ਲੱਗਦਾ ਜ਼ਰੂਰ ਬੇਬੀ ਬੰਪ ਹੈ, ਪਰ ਅਸਲ ਵਿੱਚ ਸ਼ਰਧਾ ਨੇ ਵੀਡੀਓ ਬਣਾਉਣ ਲਈ ਪੇਟ ਬਾਹਰ ਕੱਢਿਆ ਹੋਇਆ ਸੀ।
ਇਹ ਵੀਡੀਓ ਦੇਖ ਕੇ ਇੱਕ ਪਲ ਲਈ ਸਭ ਲੋਕ ਹੈਰਾਨ ਹੋ ਜਾਂਦੇ ਹਨ ਕਿ ਸ਼ਰਧਾ ਆਰੀਆ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿਤਾ ਹੈ। ਪਰ ਅਸਲ ਵਿੱਚ ਉਸ ਨੇ ਇਹ ਫ਼ਨੀ ਵੀਡੀਓ ਫ਼ੈਨਜ਼ ਦਾ ਮਨੋਰੰਜਨ ਕਰਨ ਲਈ ਬਣਾਇਆ ਹੈ। ਪਰ ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਲੱਗ ਪਿਆ ਹੈ। ਦੇਖੋ ਵੀਡੀਓ:
View this post on Instagram
ਵੀਡੀਓ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ਰਧਾ ਪਹਿਲਾਂ ਬੜੇ ਹੀ ਪਿਆਰ ਨਾਲ ਆਪਣੇ ਬੇਬੀ ਬੰਪ ਸ਼ੀਸ਼ੇ ਅੱਗੇ ਖੜੀ ਹੋ ਕੇ ਨਿਹਾਰ ਰਹੀ ਹੈ ਤੇ ਨਾਲ ਹੀ ਆਪਣੇ ਪੇਟ ਨੂੰ ਸਹਿਲਾ ਵੀ ਰਹੀ ਹੈ। ਪਰ ਅਗਲੇ ਹੀ ਪਲ ਉਹ ਹੱਥ ਮਾਰ ਕੇ ਪੇਟ ਅੰਦਰ ਕਰ ਲੈਂਦੀ ਹੈ। ਸ਼ਰਧਾ ਦੇ ਫ਼ੈਨਜ਼ ਨੂੰ ਉਸ ਦਾ ਇਹ ਫ਼ਨੀ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਫੈਨਜ਼ ਉਨ੍ਹਾਂ ਦੇ ਇਸ ਐਕਸ਼ਨ ਨੂੰ ਦੇਖ ਕੇ ਕਾਫੀ ਮਜ਼ੇ ਲੈ ਰਹੇ ਹਨ। ਪ੍ਰਸ਼ੰਸਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਸ਼ਰਧਾ ਆਰੀਆ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਵੀ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ।
ਸ਼ਰਧਾ ਆਰੀਆ ਨੇ ਪਿਛਲੇ ਸਾਲ 2021 ਵਿੱਚ ਆਪਣੇ ਹੋਮਟਾਊਨ ਦਿੱਲੀ ਵਿੱਚ ਰਾਹੁਲ ਨਾਗਪਾਲ ਨਾਮਕ ਨੇਵੀ ਅਫਸਰ ਨਾਲ ਵਿਆਹ ਕੀਤਾ ਸੀ। ਦੋਹਾਂ ਦੇ ਵਿਆਹ 'ਚ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ ਸਨ। ਇਸ ਦੇ ਨਾਲ ਹੀ ਉਸ ਨੇ ਹਾਲ ਹੀ 'ਚ ਪਤੀ ਅਤੇ ਖਾਸ ਦੋਸਤਾਂ ਨਾਲ ਆਪਣਾ 35ਵਾਂ ਜਨਮਦਿਨ ਮਨਾਇਆ। ਇਸ ਨਾਲ ਜੁੜੀਆਂ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।