`ਲਾਲ ਸਿੰਘ ਚੱਢਾ ਦੇ ਬਾਈਕਾਟ ਤੇ ਬੋਲੀ ਅਦਾਕਾਰਾ ਮੋਨਾ ਸਿੰਘ, ਕਿਹਾ- ਆਮਿਰ ਖਾਨ ਸੀਨੀਅਰ ਐਕਟਰ, ਉਨ੍ਹਾਂ ਦੀ ਇੱਜ਼ਤ ਕਰੋ
ਮੋਨਾ ਸਿੰਘ ਨੇ ਵੀ ਇਸ ਮੁੱਦੇ 'ਤੇ ਗੱਲ ਕੀਤੀ ਹੈ। ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਇੱਕ ਸੀਨੀਅਰ ਐਕਟਰ ਹਨ। ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਹ ਇਹ ਸਭ ਡਿਜ਼ਰਵ ਨਹੀਂ ਕਰਦੇ ਹਨ।
Laal Singh Chaddha Boycott: ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ `ਤੇ ਇਸ ਫ਼ਿਲਮ ਨੂੰ ਬਾਈਕਾਟ ਕਰਨ ਦੀ ਮੁਹਿੰਮ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਜਿਸ ਦਾ ਅਸਰ ਵੀ ਹੁਣ ਦੇਖਣ ਨੂੰ ਮਿਲ ਰਿਹਾ ਹੈ। ਕਿਉੇਂਕਿ ਫ਼ਿਲਮ ਮੇਕਰਾਂ ਨੇ ਇਸ ਫ਼ਿਲਮ ਤੋਂ ਜਿੰਨੇ ਕਲੈਕਸ਼ਨ ਦੀ ਉਮੀਦ ਕੀਤੀ ਸੀ, ਉਸ ਹਿਸਾਬ ਨਾਲ ਇਸ ਫ਼ਿਲਮ ਦੀ ਕਮਾਈ ਨਹੀਂ ਹੋ ਰਹੀ ਹੈ। ਆਮਿਰ ਅਤੇ ਕਰੀਨਾ ਨੇ ਵੀ ਫਿਲਮ ਦਾ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ ਸੀ, ਪਰ ਹੁਣ ਮੋਨਾ ਸਿੰਘ ਨੇ ਵੀ ਇਸ ਮੁੱਦੇ 'ਤੇ ਗੱਲ ਕੀਤੀ ਹੈ। ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਇੱਕ ਸੀਨੀਅਰ ਐਕਟਰ ਹਨ। ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਹ ਇਹ ਸਭ ਡਿਜ਼ਰਵ ਨਹੀਂ ਕਰਦੇ ਹਨ। ਇਸ ਦੇ ਨਾਲ ਹੀ ਫਿਲਮ ਤਿੰਨ ਦਿਨਾਂ 'ਚ ਸਿਰਫ 27 ਕਰੋੜ ਦੀ ਕਮਾਈ ਕਰ ਸਕੀ ਹੈ।
ਆਮਿਰ 30 ਸਾਲਾਂ ਤੋਂ ਦੇਸ਼ ਦਾ ਮਨੋਰੰਜਨ ਕਰ ਰਹੇ ਹਨ- ਮੋਨਾ
ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਮੋਨਾ ਨੇ ਕਿਹਾ- ਮੈਂ ਇਸ ਬਾਈਕਾਟ ਦੇ ਰੁਝਾਨ ਤੋਂ ਬਹੁਤ ਦੁਖੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਆਮਿਰ ਨੇ ਕੀ ਕੀਤਾ ਹੈ, ਕੌਣ ਇਸ ਦਾ ਹੱਕਦਾਰ ਹੈ? ਉਹ ਪਿਛਲੇ 30 ਸਾਲਾਂ ਤੋਂ ਦੇਸ਼ ਦੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਂ, ਮੈਨੂੰ ਇੱਕ ਗੱਲ ਦਾ ਯਕੀਨ ਸੀ ਕਿ ਜੇਕਰ ਬਾਈਕਾਟ ਕਰਨ ਵਾਲਿਆਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਫ਼ਿਲਮ ਹਰ ਭਾਰਤੀ ਨੂੰ ਪਸੰਦ ਆ ਰਹੀ ਹੈ, ਤਾਂ ਉਹ ਵੀ ਸਿਨੇਮਾਘਰਾਂ ਤੱਕ ਪਹੁੰਚ ਜਾਣਗੇ।
'ਲਾਲ ਸਿੰਘ ਚੱਢਾ' ਨੇ 3 ਦਿਨਾਂ 'ਚ 27 ਕਰੋੜ ਦੀ ਕਮਾਈ ਕਰ ਲਈ ਹੈ
ਖਬਰਾਂ ਮੁਤਾਬਕ 180 ਕਰੋੜ ਦੇ ਬਜਟ 'ਚ ਬਣੀ 'ਲਾਲ ਸਿੰਘ ਚੱਢਾ' ਨੇ ਤੀਜੇ ਦਿਨ (ਸ਼ਨੀਵਾਰ) ਕਰੀਬ 8.75 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਨੇ ਦੂਜੇ ਦਿਨ 7.26 ਕਰੋੜ ਅਤੇ ਪਹਿਲੇ ਦਿਨ 11.7 ਕਰੋੜ ਦੀ ਕਮਾਈ ਕੀਤੀ ਸੀ। ਇਸ ਹਿਸਾਬ ਨਾਲ ਫਿਲਮ ਨੇ ਹੁਣ ਤੱਕ 3 ਦਿਨਾਂ 'ਚ ਭਾਰਤ 'ਚੋਂ 27.71 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।