Aamir Khan: 'ਲਾਲ ਸਿੰਘ ਚੱਢਾ' ਫਲੌਪ ਹੋਣ ਤੋਂ ਬਾਅਦ ਡਿਪਰੈਸ਼ਨ 'ਚ ਚਲੇ ਗਏ ਸੀ ਆਮਿਰ ਖਾਨ, ਸਾਬਕਾ ਪਤਨੀ ਕਿਰਨ ਰਾਓ ਨੇ ਕੀਤਾ ਖੁਲਾਸਾ
Laal Singh Chaddha Failure: ਕਿਰਨ ਰਾਓ ਨੇ ਦੱਸਿਆ ਕਿ ਲਾਲ ਸਿੰਘ ਚੱਢਾ ਦੀ ਅਸਫਲਤਾ ਨੇ ਆਮਿਰ ਖਾਨ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਇਹ ਆਮਿਰ ਦਾ ਡਰੀਮ ਪ੍ਰੋਜੈਕਟ ਸੀ। ਫਿਲਮ 'ਚ ਆਮਿਰ ਦੇ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਸੀ।
Laal Singh Chaddha Failure: ਫਿਲਮ ਨਿਰਮਾਤਾ ਅਤੇ ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਇਨ੍ਹੀਂ ਦਿਨੀਂ ਆਉਣ ਵਾਲੀ ਫਿਲਮ 'ਲਾਪਤਾ ਲੇਡੀਜ਼' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਹ ਫਿਲਮ ਮਾਰਚ 2024 'ਚ ਰਿਲੀਜ਼ ਹੋਵੇਗੀ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਇਸ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।
ਇਸ ਦੌਰਾਨ ਜ਼ੂਮ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਰਨ ਨੇ ਦੱਸਿਆ ਕਿ ਆਮਿਰ 'ਲਾਪਤਾ ਲੇਡੀਜ਼' ਵਿੱਚ ਕੰਮ ਕਿਉਂ ਨਹੀਂ ਕਰ ਰਹੇ ਹਨ। ਕਿਰਨ ਨੇ ਇਹ ਵੀ ਦੱਸਿਆ ਕਿ ਲਾਲ ਸਿੰਘ ਚੱਢਾ ਦੀ ਅਸਫਲਤਾ ਨੇ ਆਮਿਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਆਮਿਰ ਖਾਨ ਹੋ ਗਏ ਸੀ ਨਿਰਾਸ਼
ਕਿਰਨ ਨੇ ਕਿਹਾ, 'ਇਹ ਨਿਰਾਸ਼ਾਜਨਕ ਹੁੰਦਾ ਹੈ ਜਦੋਂ ਤੁਸੀਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਿਸੇ ਚੀਜ਼ ਵਿੱਚ ਲਗਾ ਦਿੱਤੀਆਂ ਅਤੇ ਇਹ ਕੰਮ ਨਹੀਂ ਕਰਦਾ, ਜਿਵੇਂ ਕਿ ਲਾਲ ਸਿੰਘ ਚੱਢਾ ਵਿੱਚ ਹੋਇਆ ਸੀ। ਇਸ ਨਾਲ ਆਮਿਰ ਖਾਨ ਨੂੰ ਕਾਫੀ ਪ੍ਰਭਾਵਿਤ ਹੋਏ ਸੀ। ਉਹ ਬਹੁਤ ਨਿਰਾਸ਼ ਰਹਿਣ ਲੱਗ ਪਏ ਸੀ।ਅਸੀਂ ਸਾਰੇ ਵੀ ਇਸ ਤੋਂ ਪ੍ਰਭਾਵਿਤ ਹੋਏ। ਕਿਉਂਕਿ ਇਸ ਪ੍ਰੋਜੈਕਟ ਦੇ ਕਈ ਪੜਾਅ ਸਨ। ਇਹ ਕੋਵਿਡ 19 ਦੀ ਰੋਲਰ-ਕੋਸਟਰ ਰਾਈਡ ਦੌਰਾਨ ਕੀਤਾ ਗਿਆ ਸੀ। ਇਹ ਆਮਿਰ ਦਾ ਡਰੀਮ ਪ੍ਰੋਜੈਕਟ ਸੀ। ਇਸ ਫ਼ਿਲਮ ਨੂੰ ਬਣਾਉਣ ਲਈ ਅਸੀਂ ਇੱਕ ਦਹਾਕੇ ਤੋਂ ਫ਼ਿਲਮ ਫੋਰੈਸਟ ਗੰਪ ਦੇ ਅਧਿਕਾਰ ਹਾਸਲ ਕਰਨ ਵਿੱਚ ਰੁੱਝੇ ਹੋਏ ਸੀ।
ਕਿਰਨ ਨੇ ਅੱਗੇ ਕਿਹਾ, 'ਇਹ ਨਿਰਾਸ਼ਾਜਨਕ ਸੀ। ਮੈਂ ਖੁਸ਼ ਸੀ ਕਿ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਚੰਗਾ ਹੁੰਗਾਰਾ ਦਿੱਤਾ। ਮੈਂ ਇਹ ਵੀ ਮਹਿਸੂਸ ਕੀਤਾ ਕਿ ਫਿਲਮ ਨੂੰ ਇੰਨਾ ਮੌਕਾ ਨਹੀਂ ਮਿਲਿਆ ਅਤੇ ਇਹ ਨਹੀਂ ਚੱਲੀ। ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਪਏਗਾ ਕਿ ਲੋਕਾਂ ਨੇ ਇਸਨੂੰ ਪਸੰਦ ਨਹੀਂ ਕੀਤਾ ਅਤੇ ਨਾ ਹੀ ਦੇਖਣਾ ਚਾਹੁੰਦੇ ਸਨ।
ਤੁਹਾਨੂੰ ਦੱਸ ਦੇਈਏ ਕਿ ਲਾਲ ਸਿੰਘ ਚੱਢਾ ਨੂੰ 2022 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਸੀ। ਇਹ 1994 ਦੀ ਹਾਲੀਵੁੱਡ ਫਿਲਮ ਫੋਰੈਸਟ ਗੰਪ ਦਾ ਅਧਿਕਾਰਤ ਹਿੰਦੀ ਰੀਮੇਕ ਸੀ। ਇਸ ਫਿਲਮ 'ਚ ਆਮਿਰ ਖਾਨ ਤੋਂ ਇਲਾਵਾ ਕਰੀਨਾ ਕਪੂਰ ਖਾਨ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਵੀ ਅਹਿਮ ਭੂਮਿਕਾਵਾਂ 'ਚ ਸਨ। ਫਿਲਮ ਨੂੰ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਅਤੇ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ।
ਲਾਪਤਾ ਲੇਡੀਜ਼ ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਕਿਰਨ ਰਾਓ ਨੇ ਕੀਤਾ ਹੈ। ਫਿਲਮ ਵਿੱਚ ਅਤੀਸ਼ਯ ਜੈਨ ਅਖਿਲ, ਸ਼ਿਵਮ ਘਵਾਰੀਆ, ਰਵੀ ਕਿਸ਼ਨ, ਦੁਰਗੇਸ਼ ਕੁਮਾਰ ਵਰਗੇ ਕਲਾਕਾਰ ਹਨ। ਫਿਲਮ ਦੀ ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਨਵ-ਵਿਆਹੀ ਦੁਲਹਨ ਟਰੇਨ ਤੋਂ ਲਾਪਤਾ ਹੋ ਜਾਂਦੀ ਹੈ। ਉਸਦੇ ਪਤੀ ਕੋਲ ਉਸਦੀ ਇੱਕ ਹੀ ਫੋਟੋ ਹੈ, ਜਿਸ ਵਿੱਚ ਉਸਦਾ ਚਿਹਰਾ ਵੀ ਨਜ਼ਰ ਨਹੀਂ ਆ ਰਿਹਾ ਹੈ। ਪੁਲਿਸ ਉਸ ਦੁਲਹਨ ਨੂੰ ਲੱਭਣ 'ਚ ਲੱਗੀ ਹੋਈ ਹੈ। ਰਵੀ ਕਿਸ਼ਨ ਇੰਸਪੈਕਟਰ ਦੀ ਭੂਮਿਕਾ 'ਚ ਹਨ।