Deep Sidhu: ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਪੰਜਾਬੀ ਫਿਲਮਾਂ 'ਚ ਕਰਨ ਜਾ ਰਹੀ ਵਾਪਸੀ? ਪੋਸਟ ਪਾ ਕਹੀ ਇਹ ਗੱਲ
Deep Sidhu Reena Rai: ਰੀਨਾ ਰਾਏ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਰੀਨਾ ਰਾਏ ਨੇ ਪੰਜਾਬੀ ਇੰਡਸਟਰੀ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਖੈਰ ਰੀਨਾ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਤਾਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀ ਹੈ।
![Deep Sidhu: ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਪੰਜਾਬੀ ਫਿਲਮਾਂ 'ਚ ਕਰਨ ਜਾ ਰਹੀ ਵਾਪਸੀ? ਪੋਸਟ ਪਾ ਕਹੀ ਇਹ ਗੱਲ late punjabi actor deep sidhu girl friend reena rai to come back in punjabi industry actress shares post on social media Deep Sidhu: ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਪੰਜਾਬੀ ਫਿਲਮਾਂ 'ਚ ਕਰਨ ਜਾ ਰਹੀ ਵਾਪਸੀ? ਪੋਸਟ ਪਾ ਕਹੀ ਇਹ ਗੱਲ](https://feeds.abplive.com/onecms/images/uploaded-images/2023/01/06/3e64726e45d2d09dde6f74ddf810d2d01673015764327469_original.jpg?impolicy=abp_cdn&imwidth=1200&height=675)
Deep Sidhu Reena Rai: ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ। ਆਪਣੀ ਮੌਤ ਤੋਂ ਬਾਅਦ ਵੀ ਦੀਪ ਸਿੱਧੂ ਦਾ ਨਾਂ ਚਰਚਾ ਵਿੱਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਪਾਕਿਸਤਾਨ 'ਚ ਇੱਕ ਵੈੱਬ ਸੀਰੀਜ਼ ਵੀ ਬਣਾਈ ਗਈ ਸੀ, ਜਿਸ ਵਿੱਚ ਦੀਪ ਸਿੱਧੂ ਤੇ ਰੀਨਾ ਰਾਏ ਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ।
ਹੁਣ ਫਿਰ ਤੋਂ ਰੀਨਾ ਰਾਏ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਰੀਨਾ ਰਾਏ ਨੇ ਪੰਜਾਬੀ ਇੰਡਸਟਰੀ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਖੈਰ ਰੀਨਾ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਤਾਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀ ਹੈ। ਰੀਨਾ ਦੀ ਸੋਸ਼ਲ ਮੀਡੀਆ ਪੋਸਟ ਦੇ ਮੁਤਾਬਕ ਉਹ ਲੇਖਿਕਾ ਦੇ ਰੂਪ ਵਿੱਚ ਇੰਡਸਟਰੀ 'ਚ ਵਾਪਸੀ ਕਰ ਸਕਦੀ ਹੈ।
View this post on Instagram
ਰੀਨਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਨੋਟਬੁੱਕ (ਕਾਪੀ) ਨਜ਼ਰ ਆ ਰਹੀ ਹੈ। ਉਸ ਦੇ ਉੱਪਰ ਇੱਕ ਪੈੱਨ ਵੀ ਪਿਆ ਦੇਖਿਆ ਜਾ ਸਕਦਾ ਹੈ, ਰੀਨਾ ਦੇ ਮੁਤਾਬਕ ਇਹ ਪੈੱਨ ਦੀਪ ਸਿੱਧੂ ਦਾ ਹੈ। ਇਸੇ ਪੈੱਨ ਦੇ ਨਾਲ ਉਹ ਕਹਾਣੀ ਲਿਖਣ ਜਾ ਰਹੀ ਹੈ। ਰੀਨਾ ਨੇ ਪੋਸਟ ਵਿੱਚ ਹੈਸ਼ਟੈਗ 2025 ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਇਹ ਪ੍ਰੋਜੈਕਟ 2025 ਤੱਕ ਪੂਰਾ ਹੋ ਜਾਵੇਗਾ। ਦੇਖੋ ਰੀਨਾ ਰਾਏ ਦੀ ਇਹ ਪੋਸਟ:
ਰੀਨਾ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਟੇਬਲ 'ਤੇ ਦੀਪ ਸਿੱਧੂ ਦੀ ਤਸਵੀਰ ਨਜ਼ਰ ਆ ਰਹੀ ਹੈ। ਉਸ ਤਸਵੀਰ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਕੈਪਸ਼ਨ 'ਚ ਲਿਿਖਆ, 'ਹਮੇਸ਼ਾ ਮੇਰੇ ਨਾਲ।'
ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ ਦੀ ਮੌਤ 15 ਫਰਵਰੀ 2022 ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਹੋ ਗਈ ਸੀ। ਜਦੋਂ ਉਹ ਆਪਣੀ ਗਰਲ ਫਰੈਂਡ ਰੀਨਾ ਦੇ ਨਾਲ ਦਿੱਲੀ ਤੋਂ ਬਠਿੰਡਾ ਆ ਰਿਹਾ ਸੀ। ਉਸ ਦੀ ਮੌਤ ਨੂੰ ਇੱਕ ਸਾਲ ਹੋ ਚੁੱਕਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)