ਪੜਚੋਲ ਕਰੋ

Amar Singh Chamkila: ਚਮਕੀਲਾ ਨੇ ਪਹਿਲੀ ਪਤਨੀ ਦੇ ਹੁੰਦੇ ਅਮਰਜੋਤ ਨਾਲ ਕਿਉਂ ਕਰਵਾਇਆ ਸੀ ਦੂਜਾ ਵਿਆਹ, ਜਾਣੋ ਵਜ੍ਹਾ

Chamkila Amarjot Love Story: ਚਮਕੀਲੇ ਨੇ ਅਮਰਜੋਤ ਨਾਲ ਗੱਲ ਕੀਤੀ ਤਾਂ ਉਸ ਨੇ ਚਮਕੀਲੇ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕਿ 'ਤੁਹਾਡਾ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ, ਇਸ ਲਈ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਵਾ ਸਕਦੀ।'

Amar Singh Chamkila Life Facts: ਅਮਰ ਸਿੰਘ ਚਮਕੀਲਾ ਦੀ ਮੌਤ ਨੂੰ ਭਾਵੇਂ 34 ਸਾਲ ਹੋ ਚੁੱਕੇ ਹਨ। ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ ;ਤੇ ਹਨ। ਚਮਕੀਲਾ ਜਦੋਂ ਤੱਕ ਜ਼ਿੰਦਾ ਸੀ, ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ 'ਚ ਬਣਿਆ ਰਿਹਾ। ਮਰਨ ਤੋਂ ਬਾਅਦ ਅੱਜ ਤੱਕ ਵੀ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਚਮਕੀਲਾ ਨੇ ਪਹਿਲੀ ਪਤਨੀ ਗੁਰਮੇਲ ਕੌਰ ਦੇ ਹੁੰਦਿਆਂ ਅਮਰਜੋਤ ਨਾਲ ਦੂਜਾ ਵਿਆਹ ਕਿਉਂ ਕਰਵਾਇਆ ਸੀ।

ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਲੋਹੜੀ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ

ਮਰਹੂਮ ਗੀਤਕਾਰ ਸਵਰਨ ਸਿਵੀਆ ਅਮਰ ਸਿੰਘ ਚਮਕੀਲਾ ਦੇ ਬਹੁਤ ਕਰੀਬ ਸਨ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਦਿਤੇ ਇੰਟਰਵਿਊ 'ਚ ਚਮਕੀਲੇ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਬਾਰੇ ਦੱਸਿਆ ਸੀ। ਚਮਕੀਲੇ ਦੇ ਦੂਜਾ ਵਿਆਹ ਕਰਨ ਦੀ ਵਜ੍ਹਾ ਦਾ ਖੁਲਾਸਾ ਵੀ ਸਿਵੀਆ ਨੇ ਕੀਤਾ ਸੀ। 

ਇੱਕ ਸਟੇਜ ਸ਼ੋਅ ਲਈ ਮਿਲਦਾ ਸੀ ਸਿਰਫ 200 ਰੁਪਏ ਮੇਹਨਤਾਨਾ
ਦਰਅਸਲ, ਇਹ ਗੱਲ ਹੈ 80 ਦੇ ਦਹਾਕਿਆਂ ਦੀ ਹੈ, ਜਦੋਂ ਚਮਕੀਲੇ ਨੇ ਗਾਇਕੀ ਸ਼ੁਰੂ ਹੀ ਕੀਤੀ ਸੀ। ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਚਮਕੀਲੇ ਦੀ ਜੋੜੀ ਸੁਰਿੰਦਰ ਸੋਨੀਆ ਨਾਲ ਬਣੀ ਸੀ। ਲਗਭਗ 3 ਸਾਲਾਂ ਤੱਕ ਚਮਕੀਲਾ ਸੁਰਿੰਦਰ ਸੋਨੀਆ ਨਾਲ ਗਾਉਂਦਾ ਰਿਹਾ। ਉਸ ਤੋਂ ਬਾਅਦ ਅਚਾਨਕ ਹੀ ਉਨ੍ਹਾਂ ਦੋਵਾਂ ਦੀ ਜੋੜੀ ਟੁੱਟ ਗਈ ਸੀ। ਇਹ ਜੋੜੀ ਖੁਦ ਚਮਕੀਲੇ ਨੇ ਹੀ ਤੋੜੀ ਸੀ। ਇਸ ਦਾ ਕਾਰਨ ਇਹ ਸੀ ਕਿ ਸੁਰਿੰਦਰ ਸੋਨੀਆ ਨਾਲ ਚਮਕੀਲਾ ਜੋ ਸ਼ੋਅ ਕਰਦੇ ਸੀ, ਉਨ੍ਹਾਂ ਸ਼ੋਅਜ਼ ਤੋਂ ਗਾਇਕ ਨੂੰ ਸਿਰਫ 200 ਰੁਪਏ ਇੱਕ ਸ਼ੋਅ ਦਾ ਮਿਲਦਾ ਸੀ। ਇਸ ਗੱਲ ਤੋਂ ਚਮਕੀਲੇ ਨੂੰ ਇਤਰਾਜ਼ ਸੀ।

ਜਦੋਂ ਚਮਕੀਲੇ ਨੇ ਸੁਰਿੰਦਰ ਸੋਨੀਆ ਤੇ ਉਸ ਦੇ ਪਤੀ ਨੂੰ ਕਿਹਾ ਕਿ ਮੈਨੂੰ ਸਟੇਜ ਸ਼ੋਅ ਕਰਨ ਦੇ ਵੱਧ ਪੈਸੇ ਚਾਹੀਦੇ, ਕਿਉਂਕਿ ਮੈਂ ਗੀਤ ਖੁਦ ਲਿਖਦਾ ਤੇ ਉਨ੍ਹਾਂ ਨੂੰ ਕੰਪੋਜ਼ ਵੀ ਖੁਦ ਕਰਦਾ। ਇਸ ਗੱਲ 'ਤੇ ਸੋਨੀਆ ਤੇ ਉਸ ਦੇ ਪਤੀ ਨੇ ਹਾਮੀ ਨਹੀਂ ਭਰੀ ਤਾਂ ਚਮਕੀਲੇ ਤੇ ਸੋਨੀਆ ਦੀ ਜੋੜੀ ਟੁੱਟ ਗਈ ਸੀ। 

ਇੰਜ ਹੋਈ ਅਮਰਜੋਤ ਨਾਲ ਮੁਲਾਕਾਤ
ਇਸ ਤੋਂ ਬਾਅਦ ਚਮਕੀਲੇ ਨੇ ਜੋੜੀ ਬਣਾਉਣ ਲਈ ਨਵੀਂ ਕੁੜੀ ਦੀ ਤਲਾਸ਼ ਕੀਤੀ। ਇਸ ਦੌਰਾਨ ਕੁਲਦੀਪ ਮਾਣਕ ਨੇ ਚਮਕੀਲੇ ਨੂੰ ਇਕ ਕੁੜੀ ਦਾ ਨਾਂ ਦੱਸਿਆ ਅਤੇ ਕਿਹਾ ਕਿ ਜਾ ਕੇ ਉਸ ਨਾਲ ਮਿਲ ਲੈ। ਉਹ ਕੁੜੀ ਕੋਈ ਹੋਰ ਨਹੀਂ, ਬਲਕਿ ਅਮਰਜੋਤ ਕੌਰ ਸੀ। ਅਮਰਜੋਤ ਬਹੁਤ ਪੜ੍ਹੀ ਲਿਖੀ ਤੇ ਵਧੀਆ ਘਰ ਦੀ ਕੁੜੀ ਸੀ। ਖੁਦ ਅਮਰਜੋਤ ਦੇ ਪਰਿਵਾਰ ਵਾਲੇ ਵੀ ਇਹੀ ਚਾਹੁੰਦੇ ਸੀ ਕਿ ਉਨ੍ਹਾਂ ਦੀ ਧੀ ਅਜਿਹੇ ਗਾਇਕ ਨਾਲ ਗਾਵੇ, ਜਿਸ ਦੇ ਨਾਲ ਉਹ ਸਟੇਜ ਸ਼ੋਅ ਵੀ ਕਰ ਸਕੇ। ਕਿਉਂਕਿ ਅਮਰਜੋਤ ਕੁਲਦੀਪ ਮਾਣਕ ਨਾਲ ਵੀ ਗੀਤ ਗਾ ਚੁੱਕੀ ਸੀ, ਪਰ ਉਹ ਉਨ੍ਹਾਂ ਦੇ ਨਾਲ ਸਟੇਜ ਸ਼ੋਅ ਨਹੀਂ ਕਰਦੀ ਸੀ। 

Amar Singh Chamkila: ਚਮਕੀਲਾ ਨੇ ਪਹਿਲੀ ਪਤਨੀ ਦੇ ਹੁੰਦੇ ਅਮਰਜੋਤ ਨਾਲ ਕਿਉਂ ਕਰਵਾਇਆ ਸੀ ਦੂਜਾ ਵਿਆਹ, ਜਾਣੋ ਵਜ੍ਹਾ

ਚਮਕੀਲਾ ਦੀ ਮੁਲਾਕਾਤ ਅਮਰਜੋਤ ਨਾਲ ਹੋਈ ਅਤੇ ਚਮਕੀਲੇ ਨੇ ਉਸ ਨੂੰ 6 ਮਹੀਨੇ ਗਾਉਣ ਦਾ ਰਿਆਜ਼ ਕਰਵਾਇਆ ਅਤੇ ਸੰਗੀਤ ਦੀ ਸਿਖਲਾਈ ਦਿੱਤੀ। ਇਸ ਤੋਂ ਬਾਅਦ ਅਮਰਜੋਤ ਕੌਰ ਨੇ ਚਮਕੀਲੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਚਮਕੀਲੇ ਤੇ ਅਮਰਜੋਤ ਦੀ ਜੋੜੀ ਸੁਪਰਹਿੱਟ ਹੋ ਗਈ।

ਅਮਰਜੋਤ ਨੇ ਵਿਆਹ ਤੋਂ ਕਰ ਦਿੱਤਾ ਸੀ ਇਨਕਾਰ
ਸਭ ਕੁੱਝ ਠੀਕ ਚੱਲ ਰਿਹਾ ਸੀ, ਪਰ ਅਚਾਨਕ ਚਮਕੀਲੇ ਦੇ ਦਿਲ 'ਚ ਇਹ ਡਰ ਬੈਠ ਗਿਆ ਕਿ ਕਿਤੇ ਸੁਰਿੰਦਰ ਸੋਨੀਆ ਵਾਂਗ ਅਮਰਜੋਤ ਵੀ ਉਨ੍ਹਾਂ ਨਾਲ ਜੋੜੀ ਤੋੜ ਨਾ ਲਵੇ। ਕਿਉਂਕਿ ਉਸ ਸਮੇਂ ਅਮਰਜੋਤ ਦਾ ਵੀ ਕਾਫੀ ਨਾਮ ਹੋ ਗਿਆ ਸੀ। ਉਸ ਸਮੇਂ ਕਈ ਲੋਕਾਂ ਨੇ ਅਮਰ ਸਿੰਘ ਚਮਕੀਲਾ ਨੂੰ ਇਹ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਅਮਰਜੋਤ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੀ ਚਮਕੀਲੇ ਤੇ ਅਮਰਜੋਤ ਦੀ ਜੋੜੀ ਸਲਾਮਤ ਰਹੇਗੀ।

Amar Singh Chamkila: ਚਮਕੀਲਾ ਨੇ ਪਹਿਲੀ ਪਤਨੀ ਦੇ ਹੁੰਦੇ ਅਮਰਜੋਤ ਨਾਲ ਕਿਉਂ ਕਰਵਾਇਆ ਸੀ ਦੂਜਾ ਵਿਆਹ, ਜਾਣੋ ਵਜ੍ਹਾ

ਇਸ ਤੋਂ ਬਾਅਦ ਚਮਕੀਲੇ ਨੇ ਅਮਰਜੋਤ ਨਾਲ ਗੱਲ ਕੀਤੀ ਤਾਂ ਉਸ ਨੇ ਚਮਕੀਲੇ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕਿ 'ਤੁਹਾਡਾ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ, ਇਸ ਲਈ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਵਾ ਸਕਦੀ।' ਇਸ ਤੋਂ ਬਾਅਦ ਚਮਕੀਲਾ ਦੇ ਕਾਫੀ ਸਮਝਾਉਣ ਤੇ ਮਨਾਉਣ ਤੋਂ ਬਾਅਦ ਉਹ ਮੰਨ ਗਈ।

Amar Singh Chamkila: ਚਮਕੀਲਾ ਨੇ ਪਹਿਲੀ ਪਤਨੀ ਦੇ ਹੁੰਦੇ ਅਮਰਜੋਤ ਨਾਲ ਕਿਉਂ ਕਰਵਾਇਆ ਸੀ ਦੂਜਾ ਵਿਆਹ, ਜਾਣੋ ਵਜ੍ਹਾ

ਦੋਵਾਂ ਨੇ ਘਰੋਂ ਬਾਗ਼ੀ ਹੋ ਕੇ ਕਰਵਾਇਆ ਵਿਆਹ
ਅਮਰਜੋਤ ਨੇ ਘਰੋਂ ਭੱਜ ਕੇ ਚਮਕੀਲੇ ਨਾਲ ਵਿਆਹ ਕਰਵਾਇਆ ਸੀ। ਇੱਕ-ਡੇਢ ਮਹੀਨੇ ਤੱਕ ਚਮਕੀਲਾ ਤੇ ਅਮਰਜੋਤ ਫਗਵਾੜੇ ਵਿੱਚ ਹੀ ਰਹੇ। ਹੌਲੀ ਹੌਲੀ ਅਮਰਜੋਤ ਦੇ ਘਰ ਦਿਆਂ ਦਾ ਗੁੱਸਾ ਠੰਡਾ ਹੋਇਆ ਤਾਂ ਸਭ ਠੀਕ ਹੋ ਗਿਆ। 

Amar Singh Chamkila: ਚਮਕੀਲਾ ਨੇ ਪਹਿਲੀ ਪਤਨੀ ਦੇ ਹੁੰਦੇ ਅਮਰਜੋਤ ਨਾਲ ਕਿਉਂ ਕਰਵਾਇਆ ਸੀ ਦੂਜਾ ਵਿਆਹ, ਜਾਣੋ ਵਜ੍ਹਾ

ਪਹਿਲੀ ਪਤਨੀ ਨੂੰ ਨਹੀਂ ਦਿੱਤਾ ਤਲਾਕ
ਕਿਹਾ ਜਾਂਦਾ ਹੈ ਕਿ ਜਦੋਂ ਚਮਕੀਲੇ ਨੇ ਅਮਰਜੋਤ ਨਾਲ ਵਿਆਹ ਕੀਤਾ, ਤਾਂ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ। ਗਾਇਕ ਨੇ ਆਪਣੀ ਪਤਨੀ ਨਾਲ ਰਿਸ਼ਤਾ ਨਹੀਂ ਤੋੜਿਆ ਸੀ। ਦੂਜੇ ਵਿਆਹ ਤੋਂ ਬਾਅਦ ਚਮਕੀਲਾ ਆਪਣੀ ਪਹਿਲੀ ਪਤਨੀ ਗੁਰਮੇਲ ਕੌਰ ਤੇ ਉਸ ਦੀਆਂ ਧੀਆਂ ਨੂੰ ਹਰ ਮਹੀਨੇ ਖਰਚਾ ਭੇਜਦਾ ਰਿਹਾ। 

Amar Singh Chamkila: ਚਮਕੀਲਾ ਨੇ ਪਹਿਲੀ ਪਤਨੀ ਦੇ ਹੁੰਦੇ ਅਮਰਜੋਤ ਨਾਲ ਕਿਉਂ ਕਰਵਾਇਆ ਸੀ ਦੂਜਾ ਵਿਆਹ, ਜਾਣੋ ਵਜ੍ਹਾ

ਮਜਬੂਰੀ 'ਚ ਕਰਵਾਇਆ ਸੀ ਅਮਰਜੋਤ ਨਾਲ ਵਿਆਹ
ਚਮਕੀਲਾ ਨੂੰ ਇਹ ਡਰ ਸਤਾਉਣ ਲੱਗ ਗਿਆ ਸੀ ਕਿ ਜੇ ਅਮਰਜੋਤ ਨੇ ਵੀ ਉਨ੍ਹਾਂ ਨਾਲ ਜੋੜੀ ਤੋੜ ਦਿੱਤੀ ਤਾਂ ਉਨ੍ਹਾਂ ਦਾ ਗਾਇਕੀ ਦਾ ਕਰੀਅਰ ਖਤਮ ਹੋ ਜਾਵੇਗਾ। ਇਸ ਕਰਕੇ ਚਮਕੀਲੇ ਨੇ ਮਜਬੂਰੀ 'ਚ ਅਮਰਜੋਤ ਨਾਲ ਵਿਆਹ ਕੀਤਾ ਸੀ।

ਇਹ ਵੀ ਪੜ੍ਹੋ: ਅਫਸਾਨਾ ਖਾਨ ਦੀ ਸਿਹਤ ਵਿਗੜੀ, ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
Embed widget