(Source: ECI/ABP News)
Satinder Satti: ਸਤਿੰਦਰ ਸੱਤੀ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਲੋਹੜੀ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ
Satinder Satti Celebrates Lohri: ਸਤਿੰਦਰ ਸੱਤੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਪੈਸ਼ਲ ਬੱਚਿਆਂ ਦੇ ਨਾਲ ਲੋਹੜੀ ਦਾ ਤਿਓਹਾਰ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਇਹ ਅੰਦਾਜ਼ ਤੇ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੇ ਹਨ।
![Satinder Satti: ਸਤਿੰਦਰ ਸੱਤੀ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਲੋਹੜੀ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ punjabi actress satinder satti celebrates lohri with autistic children shares video on social media Satinder Satti: ਸਤਿੰਦਰ ਸੱਤੀ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਲੋਹੜੀ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ](https://feeds.abplive.com/onecms/images/uploaded-images/2023/01/14/566c0bbc5c199d82e83b00670362e3c31673667572287469_original.jpg?impolicy=abp_cdn&imwidth=1200&height=675)
Satinder Satti Lohri Video: ਪੰਜਾਬੀ ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਸੱਤੀ ਇੰਨੀਂ ਦਿਨੀਂ ਭਾਰਤ ਵਿੱਚ ਹੈ ਅਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੀਆਂ ਪੋਸਟਾਂ ਕਾਰਨ ਖੂਬ ਸੁਰਖੀਆਂ ਬਟੋਰਦੀ ਹੈ।
ਇਹ ਵੀ ਪੜ੍ਹੋ: ਅਫਸਾਨਾ ਖਾਨ ਦੀ ਸਿਹਤ ਵਿਗੜੀ, ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ
ਹਾਲ ਹੀ 'ਚ ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਪੈਸ਼ਲ ਬੱਚਿਆਂ ਦੇ ਨਾਲ ਲੋਹੜੀ ਦਾ ਤਿਓਹਾਰ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਇਹ ਅੰਦਾਜ਼ ਤੇ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੇ ਹਨ। ਦੇਖੋ ਸੱਤੀ ਦਾ ਇਹ ਵੀਡੀਓ;
View this post on Instagram
ਕਾਬਿਲੇਗ਼ੌਰ ਹੈ ਕਿ 13 ਜਨਵਰੀ ਨੂੰ ਲੋਹੜੀ ਦਾ ਤਿਓਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਲੋਹੜੀ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਕਿਉਂਕਿ ਲੋਹੜੀ ਪੰਜਾਬ ਦਾ ਤਿਓਹਾਰ ਹੈ, ਇਸ ਕਰਕੇ ਪੰਜਾਬੀ ਕਲਾਕਾਰ ਇਸ ਨੂੰ ਬੜੇ ਹੀ ਸ਼ਾਨ ਨਾਲ ਮਨਾਉਂਦੇ ਹਨ।
View this post on Instagram
ਦੱਸਣਯੋਗ ਹੈ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)