Ninja: ਨਿੰਜਾ ਤੋਂ ਸਿੱਖੋ ਔਰਤਾਂ ਦੀ ਇੱਜ਼ਤ ਕਰਨਾ, ਗਾਇਕ ਨੇ ਔਰਤਾਂ ਦੇ ਹੱਕ 'ਚ ਕਹੀ ਅਜਿਹੀ ਗੱਲ, ਵੀਡੀਓ ਜਿੱਤੇਗਾ ਦਿਲ
Punjabi Singer Ninja Video: ਇੰਨੀਂ ਦਿਨੀਂ ਨਿੰਜਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਨੇ ਸਭ ਦਾ ਦਿਲ ਜਿੱਤ ਲਿਆ ਹੈ।
Punjabi Ninja On Women: ਨਿੰਜਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਹੁੰਦੀ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਨਿੰਜਾ ਨੂੰ ਫੈਮਿਲੀ ਮੈਨ ਵਜੋਂ ਵੀ ਜਾਣਿਆ ਜਾਂਦਾ ਹੈ। ਇੰਨੀਂ ਦਿਨੀਂ ਨਿੰਜਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਨੇ ਸਭ ਦਾ ਦਿਲ ਜਿੱਤ ਲਿਆ ਹੈ।
ਇਹ ਵੀਡੀਓ ਖਾਸ ਕਰਕੇ ਉਨ੍ਹਾਂ ਆਦਮੀਆਂ ਲਈ ਹੈ, ਜੋ ਔਰਤਾਂ ਦੀ ਖਾਸ ਕਰਕੇ ਆਪਣੀ ਵਾਈਫ ਦੀ ਇੱਜ਼ਤ ਨਹੀਂ ਕਰਦੇ ਤੇ ਉਸ ਨੂੰ ਪਿਆਰ ਨਾਲ ਟਰੀਟ ਨਹੀਨ ਕਰਦੇ। ਨਿੰਜਾ ਵੀਡੀਓ 'ਚ ਬੋਲਦਾ ਸੁਣਿਆ ਜਾ ਸਕਦਾ ਹੈ, 'ਉਹ ਆਪਣੀ ਵਾਈਫ ਦੇ ਥੱਲੇ ਲੱਗਿਆ ਹੋਇਆ। ਇਹ ਨੂੰ ਵਾਈਫ ਦੇ ਥੱਲੇ ਲੱਗਣਾ ਨਹੀਂ ਕਹਿੰਦੇ। ਇਹ ਸੋਚ ਕੇ ਦੇਖੋ ਕਿ ਉਹ ਤੁਹਾਡੇ ਘਰ ਕਿੰਨਾ ਕੁੱਝ ਛੱਡ ਕੇ ਆਈ ਹੈ। ਤੁਹਾਡੇ ਲਈ ਉਸ ਨੇ ਆਪਾ ਪਰਿਵਾਰ ਪਿੱਛੇ ਛੱਡ ਦਿੱਤਾ। ਜੇ ਬਦਲੇ 'ਚ ਮੁੰਡਾ ਉਸ ਦੇ ਨਾਲ ਇਮਾਨਦਾਰ ਰਹੇ ਤੇ ਉਸ ਦੀ ਪਰਵਾਹ ਕਰੇ ਤਾਂ ਇਸ ਨੂੰ ਥੱਲੇ ਲੱਗਣਾ ਨਹੀਂ ਕਹਿੰਦੇ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਨਿੰਜਾ ਨੇ ਹਾਲ ਹੀ 'ਚ ਆਪਣੇ ਬੇਟੇ ਨਿਸ਼ਾਨ ਸਿੰਘ ਦਾ ਪਹਿਲਾ ਜਨਮਦਿਨ ਮਨਾਇਆ ਹੈ। ਇਸ ਮੌਕੇ ਗਾਇਕ ਵੱਲੋਂ ਆਪਣੇ ਪਰਿਵਾਰ ਨਾਲ ਬੇਹੱਦ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸੀ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕ ਨਿੰਜਾ ਫਿਲਮ ਜ਼ਿੰਦਗੀ ਜ਼ਿੰਦਾਬਾਦ 27 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਫਿਲਮ ਫੇਰ ਮਾਮਲਾ ਗੜਬੜ ਹੈ ਦੀ ਗੱਲ ਕਰਿਏ ਤਾਂ ਇਸ ਵਿੱਚ ਅਦਾਕਾਰਾ Prreit Kamal ਪੰਜਾਬੀ ਕਲਾਕਾਰ ਨਿੰਜਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਵੇਗੀ।