![ABP Premium](https://cdn.abplive.com/imagebank/Premium-ad-Icon.png)
Sidhu Moose Wala: ਟਾਈਮ ਸਕੁਐਰ ਦੇ ਬਿਲਬੋਰਡ 'ਤੇ ਛਾਇਆ ਨਿੱਕਾ ਮੂਸੇਵਾਲਾ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਫੈਨਜ਼ ਬੋਲੇ- 'ਮਾਣ ਆ ਤੇਰੇ 'ਤੇ...'
Little Moose Wala On Times Square: ਨੰਨ੍ਹਾ ਸ਼ੁਭਦੀਪ ਨਿਊ ਯਾਰਕ ਦੀ ਟਾਈਮ ਸਕੂਐਰ ਬਿਲਡਿੰਗ ਦੇ ਬਿਲਬੋਰਡ ਦੇ ਨਜ਼ਰ ਆਇਆ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ।
![Sidhu Moose Wala: ਟਾਈਮ ਸਕੁਐਰ ਦੇ ਬਿਲਬੋਰਡ 'ਤੇ ਛਾਇਆ ਨਿੱਕਾ ਮੂਸੇਵਾਲਾ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਫੈਨਜ਼ ਬੋਲੇ- 'ਮਾਣ ਆ ਤੇਰੇ 'ਤੇ...' little sidhu moose wala featured on times square building in new york watch this viral video Sidhu Moose Wala: ਟਾਈਮ ਸਕੁਐਰ ਦੇ ਬਿਲਬੋਰਡ 'ਤੇ ਛਾਇਆ ਨਿੱਕਾ ਮੂਸੇਵਾਲਾ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਫੈਨਜ਼ ਬੋਲੇ- 'ਮਾਣ ਆ ਤੇਰੇ 'ਤੇ...'](https://feeds.abplive.com/onecms/images/uploaded-images/2024/03/21/84e95c24716558a77664e3b91d96e9391711020251655469_original.png?impolicy=abp_cdn&imwidth=1200&height=675)
Little Moose Wala Featured On Time Square Building: ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁਭਦੀਪ ਦੁਨੀਆ 'ਚ ਆ ਗਿਆ ਹੈ। ਉਸ ਦੇ ਪੈਦਾ ਹੁੰਦੇ ਹੀ ਪੂਰੇ ਪੰਜਾਬ 'ਚ ਇਸ ਸਮੇਂ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਉਸ ਪਲ ਨੂੰ ਉਡੀਕ ਰਿਹਾ ਹੈ ਜਦੋਂ ਨਿੱਕਾ ਮੂਸੇਵਾਲਾ 5911 ਟਰੈਕਟਰ 'ਤੇ ਸਵਾਰ ਹੋ ਕੇ ਮੂਸਾ ਪਿੰਡ 'ਚ ਆਪਣੀ ਹਵੇਲੀ 'ਚ ਦਾਖਲ ਹੋਵੇਗਾ। ਇਸ ਤੋਂ ਪਹਿਲਾਂ ਨਿੱਕੇ ਮੂਸੇਵਾਲਾ ਦੇ ਨਾਂ ਇੱਕ ਵੱਡਾ ਰਿਕਾਰਡ ਕਾਇਮ ਹੋ ਗਿਆ ਹੈ।
ਦਰਅਸਲ, ਨੰਨ੍ਹਾ ਸ਼ੁਭਦੀਪ ਨਿਊ ਯਾਰਕ ਦੀ ਟਾਈਮ ਸਕੂਐਰ ਬਿਲਡਿੰਗ ਦੇ ਬਿਲਬੋਰਡ ਦੇ ਨਜ਼ਰ ਆਇਆ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੁਸੀਂ ਟਾਈਮ ਸਕੂਐਰ ਦੀ ਬਿਲਡਿੰਗ 'ਤੇ ਨਿੱਕੇ ਮੂਸੇਵਾਲਾ, ਚਰਨ ਕੌਰ ਤੇ ਬਲਕੌਰ ਸਿੰਘ ਦੀਆਂ ਤਸਵੀਰਾਂ ਨੂੰ ਦੇਖ ਸਕਦੇ ਹੋ। ਇਸ ਵੀਡੀਓ ਨੂੰ ਲੁਧਿਆਣਾ ਲਾਈਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਪੈਦਾ ਹੁੰਦੇ ਹੀ ਕਰੋੜਾਂ ਦਾ ਮਾਲਕ ਬਣ ਗਿਆ ਨਿੱਕਾ ਮੂਸੇਵਾਲਾ
ਦੱਸ ਦਈਏ ਨੰਨ੍ਹਾ ਸ਼ੁਭਦੀਪ ਸੋਨੇ ਦਾ ਚਮਚਾ ਮੂੰਹ 'ਚ ਲੈਕੇ ਪੈਦਾ ਹੋਇਆ ਹੈ। ਉਹ ਜੰਮਦੇ ਹੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ ਹੈ। ਰਿਪੋਰਟਾਂ ਮੁਤਾਬਕ ਸਿੱਧੂ ਮੂਸੇਵਾਲਾ ਤਕਰੀਬਨ 10 ਕਰੋੜ ਜਾਇਦਾਦ ਦਾ ਮਾਲਕ ਸੀ। ਇਸ ਸਭ 'ਚ ਉਸ ਦੀ ਆਲੀਸ਼ਾਨ ਹਵੇਲੀ, ਸ਼ਾਨਦਾਰ ਕਾਰਾਂ ਦੇ ਕਲੈਕਸ਼ਨ, ਤੇ ਉਸ ਦੀਆਂ ਹੋਰ ਇਨਵੈਸਟਮੈਂਟਾਂ ਸ਼ਾਮਲ ਹਨ।
ਇਸ ਦੇ ਨਾਲ ਨਾਲ ਇਹ ਵੀ ਦੱਸਣਯੋਗ ਹੈ ਕਿ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਹੋਇਆ ਸੀ। ਕਤਲ ਤੋਂ ਤਕਰੀਬਨ 2 ਸਾਲਾਂ ਬਾਅਦ ਉਸ ਦਾ ਛੋਟਾ ਭਰਾ ਸ਼ੁਭਦੀਪ ਦੁਨੀਆ 'ਚ ਆਇਆ ਹੈ ਅਤੇ ਆਉਂਦੇ ਹੀ ਉਹ ਪੂਰੀ ਦੁਨੀਆ ਦਾ ਪਿਆਰ ਖੱਟ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)